ਘੱਟ ਰੌਸ਼ਨੀ ਨਾਲ ਬੱਚਿਆਂ ਦੀਆਂ ਅੱਖਾਂ ਨੂੰ ਖਤਰਾ

02/07/2018 1:03:27 AM

ਨਵੀਂ ਦਿੱਲੀ- ਜ਼ਿਆਦਾਤਰ ਭਾਰਤੀ ਪਰਿਵਾਰਾਂ ਦਾ ਮੰਨਣਾ ਹੈ ਕਿ ਘੱਟ ਰੌਸ਼ਨੀ ਨਾਲ ਉਨ੍ਹਾਂ ਦੇ ਬੱਚਿਆਂ ਦੀ ਅੱਖਾਂ ਦੀ ਰੌਸ਼ਨੀ ਪ੍ਰਭਾਵਿਤ ਹੋ ਸਕਦੀ ਹੈ। ਫਿਲਿਪਸ ਲਾਈਟਿੰਗ ਵਲੋਂ ਸੋਮਵਾਰ ਨੂੰ ਜਾਰੀ ਇਕ ਸਰਵੇਖਣ ਦੇ ਨਤੀਜਿਆਂ ਵਿਚ ਇਹ ਦੱਸਿਆ ਗਿਆ ਹੈ।
ਭਾਰਤ ਸਮੇਤ 12 ਦੇਸ਼ਾਂ ਵਿਚ ਕਰਵਾਏ ਗਏ ਸਰਵੇਖਣ ਮੁਤਾਬਕ ਭਾਰਤ ਵਿਚ ਬੱਚਿਆਂ ਨੂੰ ਸਕੂਲਾਂ ਅਤੇ ਘਰਾਂ ਵਿਚ ਔਸਤਨ 12 ਘੰਟੇ ਘੱਟ ਰੌਸ਼ਨੀ ਵਿਚ ਰਹਿਣਾ ਪੈਂਦਾ ਹੈ। ਅੱਧੇ ਤੋਂ ਵੱਧ ਭਾਰਤੀ ਮਾਤਾ-ਪਿਤਾ ਇਸ ਗੱਲ ਨੂੰ ਲੈ ਕੇ ਚਿੰਤਤ ਹਨ ਕਿ ਉਨ੍ਹਾਂ ਦੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿਚ ਚਸ਼ਮੇ ਦੀ ਲੋੜ ਹੋਵੇਗੀ। ਸਰਵੇਖਣ ਦੇ ਨਤੀਜਿਆਂ ਦਾ ਵਿਸ਼ਵ ਸਿਹਤ ਸੰਗਠਨ 'ਡਬਲਯੂ. ਐੱਚ. ਓ' ਨੇ ਸਮਰਥਨ ਕੀਤਾ ਹੈ। ਉਸ ਦਾ ਮੰਨਣਾ ਹੈ ਕਿ ਘਰਾਂ ਤੋਂ ਬਾਹਰ ਲਾਈਟ ਵਿਚ ਜ਼ਿਆਦਾ ਸਮਾਂ ਬਿਤਾਉਣਾ ਬੱਚਿਆਂ ਲਈ ਲਾਹੇਵੰਦ ਹੈ।


Related News