ਦਿੱਲੀ ’ਚ ਸਿੱਖਿਆ ਕ੍ਰਾਂਤੀ ਨਾਲ ਬੱਚਿਆਂ ਦਾ ਭਰੋਸਾ ਵਧਿਆ: ਸਿਸੋਦੀਆ

Thursday, Sep 29, 2022 - 06:06 PM (IST)

ਦਿੱਲੀ ’ਚ ਸਿੱਖਿਆ ਕ੍ਰਾਂਤੀ ਨਾਲ ਬੱਚਿਆਂ ਦਾ ਭਰੋਸਾ ਵਧਿਆ: ਸਿਸੋਦੀਆ

ਨਵੀਂ ਦਿੱਲੀ- ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ’ਚ ਆਈ ਸਿੱਖਿਆ ਕ੍ਰਾਂਤੀ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਬੱਚਿਆਂ ਦਾ ਭਰੋਸਾ ਵਧਿਆ ਹੈ ਅਤੇ ਹੁਣ ਉਹ ਨਾ ਸਿਰਫ ਆਪਣੇ ਕਰੀਅਰ ਨੂੰ ਬਿਹਤਰ ਬਣਾਉਣ ਦਾ ਸੁਫ਼ਨਾ ਵੇਖ ਰਹੇ ਹਨ ਸਗੋਂ ਭਵਿੱਖ ’ਚ ਕੁਝ ਅਜਿਹਾ ਕਰਨਾ ਚਾਹੁੰਦੇ ਹਨ, ਜਿਸ ਨਾਲ ਦੇਸ਼ ’ਚ ਬਦਲਾਅ ਆਵੇ।

ਸਿਸੋਦੀਆ ਨੇ ਰੋਜ਼ਾਨਾ ਸਵੇਰੇ ਸਕੂਲ ਵਿਜ਼ੀਟ ਕਰ ਕੇ ਬੱਚਿਆਂ ਅਤੇ ਅਧਿਆਪਾਕਾਂ ਨੂੰ ਮਿਲ ਕੇ ਆਪਣੇ ਦਿਨ ਦੀ ਸ਼ੁਰੂਆਤ ਕਰਨ ਦੀ ਲੜੀ ਨੂੰ ਜਾਰੀ ਰੱਖਦੇ ਹੋਏ ਇੱਥੇ ਐੱਸ. ਕੇ. ਵੀ. ਖੇੜਾ ਖੁਰਦ ’ਚ ਬੱਚਿਆਂ ਨਾਲ ਗੱਲਬਾਤ ਕੀਤੀ। ਗੱਲਬਾਤ ਦੌਰਾਨ ਬੱਚਿਆਂ ਤੋਂ ਪੁੱਛਿਆ ਕਿ ਸਕੂਲ ਦੀ ਨਵੀਂ ਸ਼ਾਨਦਾਰ ਇਮਾਰਤ ਬਣਨ, ਪੜ੍ਹਨ-ਪੜ੍ਹਾਉਣ ਦੇ ਤਰੀਕਿਆਂ ’ਚ ਆਏ ਬਦਲਾਅ ਤੋਂ ਤੁਹਾਡੀ ਜ਼ਿੰਦਗੀ ’ਚ ਬਦਲਾਅ ਆਏ। ਬੱਚਿਆਂ ਨੇ ਜਵਾਬ ’ਚ ਕਿਹਾ ਕਿ ਸਾਡਾ ਸਕੂਲ ਹੁਣ ਕਿਸੇ ਵੱਡੇ ਪ੍ਰਾਈਵੇਟ ਸਕੂਲ ਵਰਗਾ ਦਿੱਸਦਾ ਹੈ ਅਤੇ ਸਾਨੂੰ ਹੁਣ ਸਕੂਲ ਆਉਣ ’ਚ ਜ਼ਿਆਦਾ ਚੰਗਾ ਲੱਗਦਾ ਹੈ। ਇਸ ਨਾਲ ਸਾਡਾ ਹੌਂਸਲਾ ਵਧਿਆ ਹੈ ਕਿ ਅਸੀਂ ਸਰਕਾਰੀ ਸਕੂਲ ’ਚ ਪੜ੍ਹਨ ਵਾਲੇ ਬੱਚੇ ਵੀ ਭਵਿੱਖ ’ਚ ਬਹੁਤ ਚੰਗਾ ਕਰ ਸਕਦੇ ਹਾਂ।

PunjabKesari

ਉੱਪ ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ’ਚ 7-8 ਸਾਲ ਪਹਿਲਾਂ ਤੱਕ ਸਰਕਾਰੀ ਸਕੂਲ ਦੇ ਬੱਚੇ ਖ਼ੁਦ ਨੂੰ ਦੇਸ਼ ਦਾ ਭਵਿੱਖ ਨਹੀਂ ਮੰਨਦੇ ਸਨ। ਉਨ੍ਹਾਂ ਨੇ ਉਸ ਵਾਕਿਆ ਨੂੰ ਸਾਂਝਾ ਕਰਦਿਆਂ ਕਿਹਾ ਕਿ ਕਿਵੇਂ ਇਕ ਸਰਕਾਰੀ ਸਕੂਲ ’ਚ ਬੱਚੇ ਨੇ ਜਵਾਬ ਦਿੱਤਾ ਸੀ ਕਿ ਸਰਕਾਰੀ ਸਕੂਲਾਂ ’ਚ ਪੜ੍ਹਨ ਵਾਲੇ ਬੱਚੇ ਦੇਸ਼ ਦਾ ਭਵਿੱਖ ਨਹੀਂ ਹੁੰਦੇ ਸਗੋਂ ਪ੍ਰਾਈਵੇਟ ਸਕੂਲ ’ਚ ਪੜ੍ਹਨ ਵਾਲੇ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਪਿਛਲੇ 7 ਸਾਲਾਂ ’ਚ ਦਿੱਲੀ ਦੀ ਟੀਮ ਐਜੂਕੇਸ਼ਨ ਨੇ ਸਿੱਖਿਆ ਸੁਧਾਰ ਲਈ ਇੰਨੀ ਮਿਹਨਤ ਕੀਤੀ ਹੈ ਕਿ ਹੁਣ ਇਹ ਨਜ਼ਰੀਆ ਬਦਲ ਗਿਆ ਹੈ।
 


author

Tanu

Content Editor

Related News