ਬਾਲ ਤਸਕਰੀ ਰੈਕੇਟ ਦਾ ਪਰਦਾਫਾਸ਼, 6 ਲੱਖ ਰੁਪਏ 'ਚ ਵੇਚੇ ਗਏ ਨਵਜਨਮੇ ਬੱਚੇ
Saturday, Apr 06, 2024 - 04:48 PM (IST)
ਨਵੀਂ ਦਿੱਲੀ- ਮਨੁੱਖੀ ਤਸਕਰੀ ਦੇ ਮਾਮਲੇ 'ਚ ਦਿੱਲੀ ਦੇ ਕੇਸ਼ਵਪੁਰਮ ਇਲਾਕੇ 'ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਛਾਪੇਮਾਰੀ ਜਾਰੀ ਹੈ। ਸ਼ੁੱਕਰਵਾਰ ਤੋਂ ਹੀ ਇੱਥੇ ਸੀ.ਬੀ.ਆਈ. ਦੀ ਟੀਮ ਛਾਪੇਮਾਰੀ ਕਰ ਰਹੀ ਹੈ। ਛਾਪੇਮਾਰੀ ਦੌਰਾਨ ਸੀ.ਬੀ.ਆਈ. ਟੀਮ ਨੇ ਇਕ ਘਰੋਂ 2 ਨਵਜਨਮੇ ਬੱਚੇ ਬਰਾਮਦ ਕੀਤੇ। ਹੁਣ ਤੱਕ 7-8 ਬੱਚੇ ਰੈਸਕਿਊ ਕੀਤੇ ਗਏ ਹਨ। ਸ਼ੁਰੂਆਤੀ ਜਾਂਚ 'ਚ ਮਾਮਲਾ ਨਵਜਨਮੇ ਬੱਚਿਆਂ ਦੀ ਖਰੀਦ-ਫਰੋਖਤ ਦਾ ਲੱਗ ਰਿਹਾ ਹੈ। ਫਿਲਹਾਲ ਸੀ.ਬੀ.ਆਈ. ਦੀ ਟੀਮ ਇਸ ਮਾਮਲੇ 'ਚ ਬੱਚਿਆਂ ਨੂੰ ਵੇਚਣ ਵਾਲੀ ਔਰਤ ਅਤੇ ਖਰੀਦਣ ਵਾਲੇ ਵਿਅਕਤੀ ਤੋਂ ਪੁੱਛ-ਗਿੱਛ ਕਰ ਰਹੀ ਹੈ। ਛਾਪੇਮਾਰੀ ਦੌਰਾਨ ਕੇਸ਼ਵਪੁਰਮ ਥਾਣੇ ਦੀ ਪੁਲਸ ਵੀ ਮੌਕੇ 'ਤੇ ਮੌਜੂਦ ਹਨ। ਦੱਸਿਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਕਰਨ ਵਾਲੇ ਇਸ ਗੈਂਗ ਦੇ ਲੋਕ ਹਸਪਤਾਲ 'ਚ ਨਵਜਨਮੇ ਬੱਚਿਆਂ ਦੀ ਚੋਰੀ ਕਰਦੇ ਸਨ।
ਬੱਚਿਆਂ ਦੀ ਤਸਕਰੀ ਦੇ ਇਸ ਮਾਮਲੇ 'ਚ ਸੀ.ਬੀ.ਆਈ. ਨੇ 7-8 ਬੱਚਿਆਂ ਨੂੰ ਰੈਸਕਿਊ ਕਰ ਕੇ ਖਰੀਦ-ਫਰੋਖਤ ਕਰਨ ਵਾਲੇ ਕੁਝ ਲੋਕਾਂ ਨੂੰ ਦਿੱਲੀ-ਐੱਨ.ਸੀ.ਆਰ. ਤੋਂ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਲੋਕਾਂ 'ਚ ਹਸਪਤਾਲ ਦੇ ਵਾਰਡ ਬੁਆਏ ਸਮੇਤ ਕੁਝ ਔਰਤ ਅਤੇ ਪੁਰਸ਼ ਸ਼ਾਮਲ ਹਨ। ਹੁਣ ਤੱਕ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਵਿਗਿਆਪਨਾਂ ਦੇ ਮਾਧਿਅਮ ਨਾਲ ਭਾਰਤ ਭਰ 'ਚ ਬੇਔਲਾਦ ਜੋੜਿਆਂ ਨਾਲ ਜੁੜਦੇ ਸਨ, ਜੋ ਬੱਚੇ ਗੋਦ ਲੈਣਾ ਚਾਹੁੰਦੇ ਸਨ। ਉਨ੍ਹਾਂ ਨੇ ਮਾਤਾ-ਪਿਤਾ ਦੇ ਨਾਲ-ਨਾਲ ਸਰੋਗੇਟ ਮਾਵਾਂ ਤੋਂ ਬੱਚੇ ਖਰੀਦੇ ਅਤੇ ਉਸ ਤੋਂ ਬਾਅਦ ਬੱਚਿਆਂ ਨੂੰ 4 ਤੋਂ 6 ਲੱਖ ਰੁਪਏ ਦੀ ਕੀਮਤ 'ਚ ਵੇਚ ਦਿੱਤਾ। ਸੀ.ਬੀ.ਆਈ. ਦੀ ਪ੍ਰੈੱਸ ਕਾਨਫਰੰਸ 'ਚ ਕਿਹਾ ਗਿਆ ਹੈ ਕਿ ਦੋਸ਼ੀ ਗੋਦ ਲੈਣ ਨਾਲ ਸੰਬੰਧਤ ਫਰਜ਼ੀ ਦਸਤਾਵੇਜ਼ ਬਣਾ ਕੇ ਬੇਔਲਾਦ ਜੋੜਿਆਂ ਨੂੰ ਧੋਖਾ ਦੇਣ 'ਚ ਵੀ ਸ਼ਾਮਲ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8