ਮਾਂ ਦੇ ਹੱਥ ''ਚੋਂ ਛੁੱਟ ਕੇ ਗਰਮ ਦੁੱਧ ''ਚ ਡਿੱਗੀ ਇਕ ਮਹੀਨੇ ਦੀ ਮਾਸੂਮ ਬੱਚੀ, ਹੋਈ ਮੌਤ

Monday, Sep 30, 2024 - 10:27 AM (IST)

ਕੁਰੂਕਸ਼ੇਤਰ- ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ 'ਚ ਦਰਦਨਾਕ ਹਾਦਸਾ ਵਾਪਰ ਗਿਆ, ਜਿੱਥੇ ਇਕ ਬੱਚੀ ਦੀ ਗਰਮ ਦੁੱਧ ਵਿਚ ਡਿੱਗਣ ਕਾਰਨ ਮੌਤ ਹੋ ਗਈ। ਮਾਮਲਾ ਸ਼ਹਿਰ ਦੀ ਵਿਸ਼ਕਰਮਾ ਕਾਲੋਨੀ ਦਾ ਹੈ। ਪੁਲਸ ਨੇ ਸ਼ੱਕੀ ਹਲਾਤਾਂ 'ਚ ਮੌਤ ਦੀਆਂ ਧਾਰਾਵਾਂ ਤਹਿਤ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾਉਣ ਮਗਰੋਂ ਬੱਚੀ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।

28 ਅਗਸਤ ਨੂੰ ਹੋਇਆ ਸੀ ਬੱਚੀ ਦਾ ਜਨਮ

ਸ਼ਿਕਾਇਤਕਰਤਾ ਪੂਜਾ ਨੇ ਦੱਸਿਆ ਕਿ ਉਸ ਦੀਆਂ ਦੋ ਧੀਆਂ ਹਨ। ਉਸ ਦੀ ਛੋਟੀ ਕੁੜੀ ਕ੍ਰਿਤੀ ਦਾ ਜਨਮ 28 ਅਗਸਤ ਨੂੰ ਹੋਇਆ ਸੀ। ਪੂਜਾ ਨੇ ਦੱਸਿਆ ਕਿ 20 ਸਤੰਬਰ ਦੇ ਦਿਨ ਉਹ ਧੀ ਨੂੰ ਲੈ ਕੇ ਮੰਜੀ 'ਤੇ ਬੈਠੀ ਸੀ। ਕੋਲ ਹੀ ਚੁੱਲ੍ਹੇ 'ਤੇ ਗਰਮ ਹੋਣ ਲਈ ਰੱਖਿਆ ਸੀ। ਇਸ ਦੌਰਾਨ ਜਦੋਂ ਉਹ ਮੰਜੀ ਤੋਂ ਉਠ ਕੇ ਚਲੀ ਤਾਂ ਉਸ ਦਾ ਸੰਤੁਲਨ ਵਿਗੜ ਗਿਆ। ਇਸ ਦੌਰਾਨ ਉਸ ਦੇ ਹੱਥ ਤੋਂ ਬੱਚੀ ਛੁੱਟ ਗਈ ਅਤੇ ਗਰਮ ਦੁੱਧ ਵਿਚ ਡਿੱਗ ਗਈ। ਦੁੱਧ ਵਿਚ ਡਿੱਗਣ ਕਾਰਨ ਬੱਚੀ ਬੁਰੀ ਤਰ੍ਹਾਂ ਝੁਲਸ ਗਈ ਸੀ।

ਬੱਚੀ ਦਾ ਚੰਡੀਗੜ੍ਹ PGI 'ਚ ਹੋਇਆ ਇਲਾਜ

ਪੂਜਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਤੁਰੰਤ ਧੀ ਨੂੰ ਚੁੱਕਿਆ ਅਤੇ ਆਪਣੇ ਪਰਿਵਾਰ ਨੂੰ ਜਾਣਕਾਰੀ ਦਿੱਤੀ। ਘਰ ਵਿਚ ਚੀਕ ਪੁਰਾਕ ਮਚ ਗਈ। ਇਸ ਤੋਂ ਬਾਅਦ ਹਫੜਾ-ਦਫੜੀ 'ਚ ਬੱਚੀ ਨੂੰ ਕੁਰੂਕਸ਼ੇਤਰ ਦੇ LNJP ਹਸਪਤਾਲ ਲਿਜਾਇਆ ਗਿਆ। ਉੱਥੇ ਡਾਕਟਰ ਨੇ ਉਸ ਨੂੰ ਮੁੱਢਲਾ ਇਲਾਜ ਦਿੱਤਾ ਅਤੇ ਕਰਨਾਲ ਲਈ ਰੈਫਰ ਕਰ ਦਿੱਤਾ। ਉਸ ਤੋਂ ਬਾਅਦ ਪਰਿਵਾਰ ਕਰਨਾਲ ਪਹੁੰਚਿਆ ਤਾਂ ਉੱਥੇ ਡਾਕਟਰਾਂ ਨੇ ਇਲਾਜ ਕਰਨ ਤੋਂ ਮਨਾ ਕਰ ਦਿੱਤਾ। ਡਾਕਟਰਾਂ ਨੇ ਕਿਹਾ ਕਿ ਇਸ ਨੂੰ ਚੰਡੀਗੜ੍ਹ PGI ਲੈ ਜਾਓ। ਉੱਥੇ ਬੱਚੀ ਨੂੰ ਦਾਖ਼ਲ ਕਰ ਲਿਆ ਗਿਆ। ਇਕ ਦਿਨ ਬੱਚੀ ਦਾ ਉੱਥੇ ਇਲਾਜ ਕੀਤਾ ਗਿਆ, ਇਸ ਤੋਂ ਬਾਅਦ ਦਵਾਈਆਂ ਲੈ ਕੇ ਬੱਚੀ ਦੀ ਛੁੱਟੀ ਕਰਵਾ ਲਈ ਗਈ। ਕੁਝ ਦਿਨ ਤੱਕ ਬੱਚੀ ਨੂੰ ਘਰ ਵਿਚ ਹੀ ਦਵਾਈਆਂ ਦਿੰਦੇ ਰਹੇ ਪਰ ਕੋਈ ਫਾਇਦਾ ਨਹੀਂ ਹੋ ਰਿਹਾ ਸੀ। ਅਖ਼ੀਰ ਸ਼ਨੀਵਾਰ ਦੀ ਰਾਤ ਬੱਚੀ ਦੀ ਮੌਤ ਹੋ ਗਈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਵਿਚ ਜੁੱਟੀ ਹੋਈ ਹੈ।


Tanu

Content Editor

Related News