''ਬਚਪਨ ਕਾ ਪਿਆਰ'' ਦਾ ਬਾਲ ਗਾਇਕ ਸਹਿਦੇਵ ਸੜਕ ਹਾਦਸੇ ''ਚ ਗੰਭੀਰ ਜ਼ਖ਼ਮੀ

Tuesday, Dec 28, 2021 - 10:57 PM (IST)

''ਬਚਪਨ ਕਾ ਪਿਆਰ'' ਦਾ ਬਾਲ ਗਾਇਕ ਸਹਿਦੇਵ ਸੜਕ ਹਾਦਸੇ ''ਚ ਗੰਭੀਰ ਜ਼ਖ਼ਮੀ

ਸੁਕਮਾ - 'ਬਚਪਨ ਕਾ ਪਿਆਰ ਮੇਰਾ ਭੂਲ ਨਹੀਂ ਜਾਨਾ ਰੇ' ਗੀਤ ਨਾਲ ਸੋਸ਼ਲ ਮੀਡੀਆ ਰਾਹੀਂ ਮਸ਼ਹੂਰ ਹੋਇਆ 10 ਸਾਲਾ ਸਹਿਦੇਵ ਦੀਰਡੋ ਮੰਗਲਵਾਰ ਨੂੰ ਛੱਤੀਸਗੜ੍ਹ ਦੇ ਸੁਕਮਾ ਜ਼ਿਲੇ 'ਚ ਉਸ ਸਮੇਂ ਸੜਕ ਹਾਦਸੇ 'ਚ ਜ਼ਖਮੀ ਹੋ ਗਿਆ, ਜਦੋਂ ਉਸ ਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ, ਜਿਸ 'ਤੇ ਉਹ ਪਿੱਛੇ ਬੈਠਾ ਸੀ। ਸੁਕਮਾ ਦੇ ਪੁਲਿਸ ਸੁਪਰਡੈਂਟ ਸੁਨੀਲ ਸ਼ਰਮਾ ਨੇ ਦੱਸਿਆ ਕਿ ਇਹ ਹਾਦਸਾ ਸ਼ਾਮ ਕਰੀਬ 6.30 ਵਜੇ ਸ਼ਬਰੀ ਨਗਰ ਇਲਾਕੇ 'ਚ ਵਾਪਰਿਆ ਅਤੇ ਡਿਰਡੋ ਦੇ ਸਿਰ 'ਤੇ ਗੰਭੀਰ ਸੱਟ ਲੱਗੀ, ਜਦਕਿ ਮੋਟਰਸਾਈਕਲ ਸਵਾਰ ਨੂੰ ਮਾਮੂਲੀ ਸੱਟਾਂ ਲੱਗੀਆਂ। ਦਿਰਡੋ ਨੇ ਹੈਲਮੇਟ ਨਹੀਂ ਪਾਇਆ ਹੋਇਆ ਸੀ।

ਸ਼ਰਮਾ ਨੇ ਦੱਸਿਆ ਕਿ ਲੜਕੇ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਅਤੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਜਗਦਲਪੁਰ ਮੈਡੀਕਲ ਕਾਲਜ ਹਸਪਤਾਲ ਭੇਜ ਦਿੱਤਾ ਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਸੁਕਮਾ ਦੇ ਕਲੈਕਟਰ ਵਿਨੀਤ ਨੰਦਨਵਰ ਅਤੇ ਸ਼ਰਮਾ ਨੇ ਜ਼ਿਲ੍ਹਾ ਹਸਪਤਾਲ ਦਾ ਦੌਰਾ ਕੀਤਾ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਨੰਦਨਵਰ ਨੂੰ ਦਿਰਡੋ ਨੂੰ ਜਲਦੀ ਤੋਂ ਜਲਦੀ ਵਧੀਆ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News