ਮੋਬਾਇਲ ਫਟਣ ਨਾਲ 10 ਸਾਲ ਦੇ ਬੱਚੇ ਦੇ ਝੁਲਸੇ ਦੋਵੇਂ ਹੱਥ
Tuesday, May 12, 2020 - 01:22 PM (IST)

ਛਿੰਦਵਾੜਾ (ਵਾਰਤਾ)— ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲੇ ਦੇ ਪਰਾਸੀਆ ਥਾਣਾ ਖੇਤਰ ਵਿਚ ਮੋਬਾਇਲ ਫਟਣ ਨਾਲ 10 ਸਾਲ ਦੇ ਇਕ ਬੱਚੇ ਦੇ ਦੋਵੇਂ ਹੱਥ ਗੰਭੀਰ ਰੂਪ ਨਾਲ ਝੁਲਸ ਗਏ ਹਨ। ਪੁਲਸ ਸੂਤਰਾਂ ਮੁਤਾਬਕ ਜਮੋੜੀ ਵਾਸੀ ਵੈਸ਼ਾਖੂ ਉਈਕੇ ਦਾ 10 ਸਾਲ ਦਾ ਲੜਕੇ ਵਿਕਾਸ ਨਾਲ ਇਹ ਘਟਨਾ ਵਾਪਰੀ। ਦਰਅਸਲ ਵਿਕਾਸ ਮੋਬਾਇਲ ਫੋਨ ਨੂੰ ਚਾਰਜਿੰਗ 'ਚ ਲਾ ਕੇ ਦੋਵੇਂ ਹੱਥਾਂ ਨਾਲ ਮੋਬਾਇਲ ਚਲਾ ਰਿਹਾ ਸੀ। ਉਸੇ ਦੌਰਾਨ ਧਮਾਕਾ ਹੋ ਗਿਆ, ਜਿਸ ਨਾਲ ਉਸ ਦੇ ਦੋਵੇਂ ਹੱਥ ਗੰਭੀਰ ਰੂਪ ਨਾਲ ਝੁਲਸ ਗਏ। ਵਿਕਾਸ ਨੂੰ ਇਲਾਜ ਲਈ ਜ਼ਿਲਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।