ਦਰੱਖਤ ਨਾਲ ਲਟਕੀ ਮਿਲੀ 6 ਸਾਲਾ ਬੱਚੇ ਦੀ ਲਾਸ਼
Wednesday, Sep 16, 2015 - 06:26 PM (IST)

ਨਵੀਂ ਦਿੱਲੀ- ਦਿੱਲੀ ਦੇ ਧੌਲਾ ਕੁੰਆਂ ਇਲਾਕੇ ''ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜੰਗਲ ਕੋਲ ਇਕ 5 ਤੋਂ 6 ਸਾਲਾ ਬੱਚੇ ਦੀ ਲਾਸ਼ ਦਰੱਖਤ ਨਾਲ ਬੰਨ੍ਹੀ ਹੋਈ ਮਿਲੀ ਹੈ। ਬੁੱਧਵਾਰ ਦੁਪਹਿਰ ਕਰੀਬ 12 ਵਜੇ ਇਲਾਕੇ ਤੋਂ ਲੰਘ ਰਹੇ ਇਕ ਵਿਅਕਤੀ ਦੀ ਨਜ਼ਰ ਦਰੱਖਤ ਨਾਲ ਲਟਕ ਰਹੀ ਬੱਚੇ ਦੀ ਲਾਸ਼ ''ਤੇ ਪਈ। ਇਸ ਤੋਂ ਬਾਅਦ ਉਸ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪੁਲਸ ਨੇ ਦੇਖਿਆ ਕਿ ਦਿੱਲੀ ਕੈਂਟ ਥਾਣੇ ਦੇ ਅਧੀਨ ਆਉਣ ਵਾਲੇ ਜੰਗਲ ''ਚ ਇਕ ਦਰੱਖਤ ਨਾਲ 6 ਸਾਲਾ ਬੱਚੇ ਦੀ ਲਾਸ਼ ਟੰਗੀ ਹੈ ਅਤੇ ਹੱਥ-ਪੈਰ ਰੱਸੀ ਨਾਲ ਬੰਨ੍ਹੇ ਹੋਏ ਹਨ।
ਕ੍ਰਾਈਮ ਟੀਮ ਨੇ ਮੌਕੇ ''ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਸ਼ੁਰੂਆਤੀ ਜਾਂਚ ''ਚ ਪੁਲਸ ਨੂੰ ਲੱਗ ਰਿਹਾ ਹੈ ਕਿ ਬੱਚੇ ਦੇ ਨਾਲ ਗਲਤ ਕੰਮ ਕਰ ਕੇ ਉਸ ਦਾ ਕਤਲ ਕਰ ਕੇ ਲਾਸ਼ ਦਰੱਖਤ ਨਾਲ ਟੰਗੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਕਿਸ ਤਰੀਕੇ ਨਾਲ ਬੱਚੇ ਦਾ ਕਤਲ ਕੀਤਾ ਗਿਆ ਹੈ। ਪੁਲਸ ਬੱਚੇ ਦੀ ਪਛਾਣ ਕਰ ਰਹੀ ਹੈ। ਸਾਊਥ ਕੈਂਫਸ ਥਆਣੇ ''ਚ ਇਕ 6 ਸਾਲਾ ਬੱਚਾ ਗਾਇਬ ਸੀ, ਉਸ ਦੇ ਪਰਿਵਾਰ ਨੂੰ ਬੁਲਾਇਆ ਗਿਆ ਹੈ ਤਾਂ ਕਿ ਉਸ ਦੀ ਪਛਾਣ ਕੀਤੀ ਜਾ ਸਕੇ। ਫਿਲਹਾਲ ਪੁਲਸ ਕਤਲ ਦਾ ਮਾਮਲਾ ਦਰਜ ਕਰ ਕੇ ਦੋਸ਼ੀ ਦੀ ਤਲਾਸ਼ ਕਰ ਰਹੀ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।