ਹੀਟਰ ਚਲਾ ਕੇ ਸੌਂਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਅਜਿਹੀ ਅਣਹੋਣੀ

Monday, Jan 08, 2024 - 10:37 AM (IST)

ਹੀਟਰ ਚਲਾ ਕੇ ਸੌਂਣ ਵਾਲੇ ਹੋ ਜਾਣ ਸਾਵਧਾਨ, ਕਿਤੇ ਤੁਹਾਡੇ ਨਾਲ ਵੀ ਨਾ ਵਾਪਰ ਜਾਵੇ ਅਜਿਹੀ ਅਣਹੋਣੀ

ਮੁਜ਼ੱਫਰਨਗਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ ਦੇ ਸਿਵਲ ਲਾਈਨਜ਼ ਖੇਤਰ 'ਚ ਬੰਦ ਕਮਰੇ 'ਚ ਗੈਸ ਹੀਟਰ ਕਾਰਨ ਦਮ ਘੁੱਟਣ ਨਾਲ 2 ਸਾਲ ਦੇ ਇਕ ਬੱਚੇ ਦੀ ਮੌਤ ਹੋ ਗਈ। ਉਸ ਦੇ ਮਾਤਾ-ਪਿਤਾ ਅਤੇ ਭੈਣ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਸੂਤਰਾਂ ਨੇ ਕਿਹਾ,''ਵਸੀਮ (36), ਉਸ ਦੀ ਪਤਨੀ ਅਫ਼ਸਾਨਾ (34) ਆਪਣੇ ਬੱਚਿਆਂ ਇਲਮਾ ਅਤੇ ਅਮਾਨ ਨਾਲ ਸ਼ਨੀਵਾਰ ਰਾਤ ਕਮਰੇ ਅੰਦਰ ਸੌਂ ਰਹੇ ਸਨ। ਠੰਡ ਤੋਂ ਬਚਾਅ ਲਈ ਕਮਰੇ 'ਚ ਗੈਸ ਹੀਟਲ ਸੜ ਰਿਹਾ ਸੀ।''

ਇਹ ਵੀ ਪੜ੍ਹੋ : ਸੀਤ ਲਹਿਰ ਦੇ ਕਹਿਰ ਦਰਮਿਆਨ ਪ੍ਰਾਇਮਰੀ ਜਮਾਤਾਂ ਦੇ ਵਿਦਿਆਰਥੀਆਂ ਲਈ ਵਧਾਈਆਂ ਗਈਆਂ ਛੁੱਟੀਆਂ

ਉਨ੍ਹਾਂ ਦੱਸਿਆ,''ਐਤਵਾਰ ਸਵੇਰੇ ਗੁਆਂਢੀਆਂ ਨੂੰ ਉਹ ਬੇਹੋਸ਼ ਮਿਲੇ ਅਤੇ ਉਨ੍ਹਾਂ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਅਮਾਨ (2) ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਰਿਵਾਰ ਦੇ ਹੋਰ ਮੈਂਬਰਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦਾ ਹਸਪਤਾਲ 'ਚ ਇਲਾਜ ਕੀਤਾ ਜਾ ਰਿਹਾ ਹੈ।'' ਪੁਲਸ ਅਨੁਸਾਰ, ਬੱਚੇ ਦੀ ਮੌਤ ਬੰਦ ਕਮਰੇ 'ਚ ਗੈਸ ਹੀਟਰ ਚੱਲਣ ਕਾਰਨ ਦਮ ਘੁੱਟਣ ਨਾਲ ਹੋਈ। ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News