ਟੂਰਨਾਮੈਂਟ ਜਿੱਤਣ 'ਤੇ ਮਿਲੇ 7 ਹਜ਼ਾਰ ਰੁਪਏ, ਬੱਚੇ ਨੇ ਹਾਊਸ ਕੁੱਕ ਲਈ ਖਰੀਦਿਆ ਫੋਨ

Monday, Dec 18, 2023 - 05:34 PM (IST)

ਨਵੀਂ ਦਿੱਲੀ- ਕਿਹਾ ਜਾਂਦਾ ਹੈ ਕਿ ਜਿਹੋ ਜਿਹੇ ਸੰਸਕਾਰ ਬੱਚੇ ਨੂੰ ਮਿਲਦੇ ਹਨ, ਉਹ ਉਸੇ ਵਿਚ ਢੱਲਦਾ ਹੈ। ਮਾਪਿਆਂ ਦੇ ਦਿੱਤੇ ਸੰਸਕਾਰਾਂ ਤੋਂ ਬੱਚਿਆਂ ਦੀ ਹਰ ਕੋਈ ਤਾਰੀਫ਼ ਵੀ ਕਰਦਾ ਹੈ। ਸੋਸ਼ਲ ਮੀਡੀਆ 'ਤੇ ਇਕ ਮਾਸੂਮ ਅਤੇ ਉਸ ਦੇ ਘਰ ਖਾਣਾ ਬਣਾਉਣ ਵਾਲੀ ਕੁੱਕ ਦੀ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਲੋਕਾਂ ਨੂੰ ਬਹੁਤ ਪਸੰਦ ਆ ਰਹੀ ਹੈ। ਲੋਕ ਇਸ ਬੱਚੇ ਦੀ ਤਾਰੀਫ਼ ਕਰਦੇ ਨਹੀਂ ਥੱਕ ਰਹੇ। ਦਰਅਸਲ ਮਾਸੂਮ ਅੰਕਿਤ ਦੇ ਪਿਤਾ ਵੀ. ਬਾਲਾਜੀ ਨੇ ਆਪਣੇ ਪੁੱਤਰ ਅਤੇ ਹਾਊਸ ਕੁੱਕ ਦੀ ਤਸਵੀਰ ਸਾਂਝੀ ਕਰਦਿਆਂ ਇਸ ਕਹਾਣੀ ਨੂੰ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ ਕੀਤਾ ਤਾਂ ਮਾਮਲਾ ਇੰਟਨੈੱਟ 'ਤੇ ਵਾਇਰਲ ਹੋ ਗਿਆ। 

ਇਹ ਵੀ ਪੜ੍ਹੋ- ਦਿਲ ਦਹਿਲਾ ਦੇਣ ਵਾਲਾ ਮੰਜ਼ਰ, ਮਿੰਨੀ ਬੱਸ ਦੇ ਬੋਨਟ 'ਤੇ ਸ਼ਖ਼ਸ ਨੂੰ ਕਈ ਕਿਲੋਮੀਟਰ ਤੱਕ ਘੜੀਸਿਆ

ਇਸ ਤਸਵੀਰ ਨੂੰ 13 ਦਸੰਬਰ ਨੂੰ ਪੋਸਟ ਕਰਦਿਆਂ ਲਿਖਿਆ ਗਿਆ ਕਿ ਅੰਕਿਤ ਨੇ ਵੀਕਐਂਡ ਟੂਰਨਾਮੈਂਟ ਖੇਡਦੇ ਹੋਏ 7 ਹਜ਼ਾਰ ਰੁਪਏ ਜਿੱਤੇ ਅਤੇ ਅੱਜ ਉਹ ਉਨ੍ਹਾਂ ਪੈਸਿਆਂ ਤੋਂ ਸਾਡੇ ਘਰ ਖਾਣਾ ਬਣਾਉਣ ਵਾਲੀ ਕੁੱਕ ਸਰੋਜਾ ਲਈ 2000 ਰੁਪਏ ਦਾ ਮੋਬਾਇਲ ਫੋਨ ਖਰੀਦ ਕੇ ਲਿਆਇਆ। ਸਰੋਜਾ ਸਾਡੇ ਪੁੱਤਰ ਦਾ ਖਿਆਲ ਉਸ ਸਮੇਂ ਤੋਂ ਰੱਖ ਰਹੀ ਹੈ, ਜਦੋਂ ਉਹ 6 ਮਹੀਨਿਆਂ ਦਾ ਸੀ।  ਮਾਪਿਆਂ ਦੇ ਰੂਪ ਵਿਚ ਮੀਰਾ ਬਾਲਾਜੀ ਅਤੇ ਮੈਂ ਇਸ ਤੋਂ ਵੱਧ ਖੁਸ਼ ਨਹੀਂ ਹੋ ਸਕਦੇ। ਇਸ ਪੋਸਟ ਨੂੰ ਵੱਡੀ ਗਿਣਤੀ ਵਿਚ ਲੋਕਾਂ ਵਲੋਂ ਲਾਈਕ ਅਤੇ ਸ਼ੇਅਰ ਕੀਤਾ ਗਿਆ। ਇਸ ਦੇ ਨਾਲ ਹੀ ਤਮਾਮ ਯੂਜ਼ਰਸ ਕੁਮੈਂਟ ਕਰ ਕੇ ਅੰਕਿਤ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਵੀ ਦੇ ਰਹੇ ਹਨ। 

ਇਹ ਵੀ ਪੜ੍ਹੋ-  ਕਸ਼ਮੀਰ ਦੀ ਖੂਬਸੂਰਤੀ ਨੂੰ ਬਰਫ਼ਬਾਰੀ ਨੇ ਲਾਏ ਚਾਰ-ਚੰਨ, ਬਰਫ਼ ਦੀ ਸਫੈਦ ਚਾਦਰ ਨਾਲ ਢੱਕੀ ਪੂਰੀ ਵਾਦੀ

ਅੰਕਿਤ ਦੇ ਇਸ ਕਦਮ ਦੀ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ਼ ਹੋ ਰਹੀ ਹੈ। ਕੁਝ ਲੋਕ ਕੁਮੈਂਟ ਕਰ ਰਹੇ ਹਨ ਅਤੇ ਅੰਕਿਤ ਦੇ ਮਾਤਾ-ਪਿਤਾ ਦੇ ਸੰਸਕਾਰਾਂ ਦੀ ਤਾਰੀਫ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, 'ਸ਼ਾਨਦਾਰ... ਮਾਪੇ ਹੋਣ ਦੇ ਨਾਅਤੇ ਤੁਸੀਂ ਤਾਰੀਫ਼ ਦੇ ਹੱਕਦਾਰ ਹੋ। ਦਾਨ ਤੋਂ ਵੱਡਾ ਕੁਝ ਨਹੀਂ ਹੋ ਸਕਦਾ ਅਤੇ ਬੱਚਿਆਂ ਨੂੰ ਇਹ ਸਿਖਾਉਣਾ ਬਹੁਤ ਜ਼ਰੂਰੀ ਹੈ।

ਇਹ ਵੀ ਪੜ੍ਹੋ-  ਲੋਕ ਸਭਾ 'ਚ ਹੰਗਾਮੇ ਕਾਰਨ ਪੰਜਾਬ ਤੋਂ ਸੰਸਦ ਮੈਂਬਰ ਅਮਰ ਸਿੰਘ ਸਣੇ 33 ਮੈਂਬਰ ਮੁਅੱਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News