ਖੇਡ-ਖੇਡ ''ਚ ਬੱਚਾ ਕਾਰ ''ਚ ਹੋਇਆ ਬੰਦ, ਦਮ ਘੁੱਟਣ ਨਾਲ ਹੋਈ ਮੌਤ

Wednesday, Jun 13, 2018 - 01:31 PM (IST)

ਖੇਡ-ਖੇਡ ''ਚ ਬੱਚਾ ਕਾਰ ''ਚ ਹੋਇਆ ਬੰਦ, ਦਮ ਘੁੱਟਣ ਨਾਲ ਹੋਈ ਮੌਤ

ਬਹਿਰਾਈਚ— ਉਤਰ ਪ੍ਰਦੇਸ਼ ਦੇ ਬਹਿਰਾਈਚ ਜ਼ਿਲੇ 'ਚ ਇਕ ਮਾਸੂਮ ਕਾਰ 'ਚ ਲਾਕ ਹੋ ਗਿਆ। ਲੋਕ ਸਮਝਦੇ ਰਹੇ ਕਿ ਉਹ ਖੇਡ ਰਿਹਾ ਹੈ ਜਦਕਿ ਬੱਚਾ ਤੜਪ ਰਿਹਾ ਸੀ। 2 ਘੰਟੇ ਤੱਕ ਕਾਰ 'ਚ ਬੰਦ ਰਹਿਣ ਦੇ ਬਾਅਦ ਬੱਚੇ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਮਾਮਲਾ ਰਾਮਗਾਓਂ ਇਲਾਕੇ ਦਾ ਹੈ। ਇੱਥੇ ਰਹਿਣ ਵਾਲੇ ਪਤੀ-ਪਤਨੀ ਦਾ ਚਾਰ ਸਾਲਾ ਬੇਟਾ ਘਰ ਦੇ ਬਾਹਰ ਖੇਡ ਰਿਹਾ ਸੀ। ਉਹ ਘਰ ਦੇ ਬਾਹਰ ਧੁੱਪ 'ਚ ਖੜ੍ਹੀ ਕਾਰ ਦੇ ਅੰਦਰ ਜਾ ਕੇ ਬੈਠ ਗਿਆ। ਕਿਸੇ ਤਰ੍ਹਾਂ ਕਾਰ ਲਾਕ ਹੋ ਗਈ। ਘਰਦਿਆਂ ਨੇ ਦੇਖਿਆ ਕਿ ਬੱਚਾ ਕਾਰ 'ਚ ਖੇਡ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਕਾਰ ਤੋਂ ਕੁਝ ਖੜਕਾਉਣ ਵਰਗੀ ਆਵਾਜ਼ ਵੀ ਆਈ।

PunjabKesari

ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਦਾ ਬੇਟਾ ਖੇਡ-ਖੇਡ 'ਚ ਕਾਰ ਦਾ ਦਰਵਾਜ਼ਾ ਖੜਕਾ ਰਿਹਾ ਹੈ। ਉਨ੍ਹਾਂ ਲੋਕਾਂ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਲਗਭਗ 2 ਘੰਟੇ ਬਾਅਦ ਜਦੋਂ ਬੱਚੇ ਦੇ ਪਿਤਾ ਕਿਤੇ ਜਾਣ ਲਈ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਕਾਰ ਖੋਲ੍ਹੀ। ਉਨ੍ਹਾਂ ਨੇ ਦੇਖਿਆ ਕਿ ਉਨ੍ਹਾਂ ਦਾ ਬੇਟਾ ਪਸੀਨੇ ਨਾਲ ਲੱਥਪੱਥ ਬੇਹੋਸ਼ ਪਿਆ ਸੀ। ਉਹ ਲੋਕ ਤੁਰੰਤ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਬੱਚੇ ਦੀ ਮੌਤ ਦੀ ਖਬਰ ਮਿਲਦੇ ਹੀ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।


Related News