ਅਯੁੱਧਿਆ ’ਚ ਲਤਾ ਮੰਗੇਸ਼ਕਰ ਚੌਕ ਦਾ CM ਯੋਗੀ ਵਲੋਂ ਉਦਘਾਟਨ, 14 ਟਨ ਵਜ਼ਨੀ ਵੀਣਾ ਸਥਾਪਤ
Wednesday, Sep 28, 2022 - 01:33 PM (IST)
ਅਯੁੱਧਿਆ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਬੁੱਧਵਾਰ ਨੂੰ ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦੀ 93ਵੀਂ ਜਯੰਤੀ ’ਤੇ ਅਯੁੱਧਿਆ ’ਚ ਉਨ੍ਹਾਂ ਦੇ ਨਾਂ ’ਤੇ ਵਿਕਸਿਤ ਚੌਕ ਦਾ ਉਦਘਾਟਨ ਕੀਤਾ। ਅਧਿਕਾਰਤ ਸੂਤਰਾਂ ਮੁਤਾਬਕ ਅਯੁੱਧਿਆ ’ਚ ਸਰਯੂ ਨਦੀ ਦੇ ਕਿਨਾਰੇ ’ਤੇ ਸਥਿਤ ਲਤਾ ਮੰਗੇਸ਼ਕਰ ਚੌਰਾਹੇ ਨੂੰ 7.9 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਕੋਲਕਾਤਾ: ਦੁਰਗਾ ਪੂਜਾ ਪੰਡਾਲਾਂ ’ਚ ਦੇਸ਼ ਭਗਤੀ, ਆਜ਼ਾਦੀ ਤੇ ਵਿਰਾਸਤ ਦੀ ਝਲਕ, ਵੇਖੋ ਖੂਬਸੂਰਤ ਤਸਵੀਰਾਂ
ਇਸ ਚੌਰਾਹੇ ’ਤੇ 14 ਟਨ ਵਜ਼ਨ ਦੀ 40 ਫੁੱਟ ਲੰਬੀ ਅਤੇ 12 ਮੀਟਰ ਉੱਚੀ ਵੀਣਾ ਸਥਾਪਤ ਕੀਤੀ ਗਈ ਹੈ। ਅਯੁੱਧਿਆ ਵਿਕਾਸ ਅਥਾਰਟੀ ਦੇ ਸਕੱਤਰ ਸਤੇਂਦਰ ਸਿੰਘ ਨੇ ਦੱਸਿਆ ਕਿ ਲਤਾ ਮੰਗੇਸ਼ਕਰ ਚੌਕ ’ਤੇ ਲਾਈ ਗਈ ਵੀਣਾ ਦਾ ਨਿਰਮਾਣ ਪਦਮਸ਼੍ਰੀ ਰਾਮ ਸੁਤਾਰ ਨੇ ਦੋ ਮਹੀਨੇ ਦੇ ਅੰਦਰ ਕੀਤਾ ਹੈ।
ਇਹ ਵੀ ਪੜ੍ਹੋ- ‘ਪਿਆਰਾ ਸਜਾ ਹੈ ਦਰਬਾਰ ਭਵਾਨੀ’: ਨਰਾਤਿਆਂ ਮੌਕੇ ਰੰਗ-ਬਿਰੰਗੇ ਫੁੱਲਾਂ ਨਾਲ ਸਜੇ ਸ਼ਕਤੀਪੀਠ
ਜ਼ਿਕਰਯੋਗ ਹੈ ਕਿ ਪਿਛਲੀ ਫਰਵਰੀ ’ਚ ਲਤਾ ਮੰਗੇਸ਼ਕਰ ਦੇ ਦਿਹਾਂਤ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਯੁੱਧਿਆ ਦੇ ਪ੍ਰਮੁੱਖ ਚੌਕ ਦਾ ਨਾਂ ਲਤਾ ਮੰਗੇਸ਼ਕਰ ਦੇ ਨਾਂ ’ਤੇ ਕੀਤੇ ਜਾਣ ਦਾ ਐਲਾਨ ਕੀਤਾ ਸੀ। ਲਤਾ ਮੰਗੇਸ਼ਕਰ ਚੌਕ ਦਾ ਨਿਰਮਾਣ ਕਰਵਾਇਆ ਗਿਆ। ਅਯੁੱਧਿਆ ’ਚ ਨਯਾਘਾਟ ਚੌਰਾਹਾ ਹੁਣ ਲਤਾ ਮੰਗੇਸ਼ਕਰ ਚੌਕ ਦੇ ਤੌਰ ’ਤੇ ਜਾਣਿਆ ਜਾਵੇਗਾ।
ਇਹ ਵੀ ਪੜ੍ਹੋ- ਬੇਰਹਿਮ ਅਧਿਆਪਕ! ਟੈਸਟ 'ਚ ਗ਼ਲਤ ਸ਼ਬਦ ਲਿਖਣ ’ਤੇ ਵਿਦਿਆਰਥੀ ਦੀ ਬੁਰੀ ਤਰ੍ਹਾਂ ਕੁੱਟਮਾਰ, ਹੋਈ ਮੌਤ