ਨਾਗਾਲੈਂਡ: ਮੁੱਖ ਮੰਤਰੀ ਨੈਫੀਊ ਰੀਓ ਨੇ ਵੰਡੇ ਵਿਭਾਗ, 24 ਵਿਧਾਇਕਾਂ ਨੂੰ ਬਣਾਇਆ ਸਲਾਹਕਾਰ
Friday, Mar 10, 2023 - 04:19 AM (IST)
ਕੋਹਿਮਾ (ਭਾਸ਼ਾ) ਨਾਗਾਲੈਂਡ ਦੇ ਮੁੱਖ ਮੰਤਰੀ ਨੈਫੀਊ ਰੀਓ ਨੇ ਵੀਰਵਾਰ ਨੂੰ ਆਪਣੇ 2 ਉਪ ਮੁੱਖ ਮੰਤਰੀਆਂ ਤੇ 9 ਮੰਤਰੀਆਂ ਵਿਚਾਲੇ ਵਿਭਾਗਾਂ ਦੀ ਵੰਡ ਕੀਤੀ। ਰੀਓ ਨੇ 24 ਵਿਧਾਇਕਾਂ ਨੂੰ ਵੱਖ-ਵੱਖ ਵਿਭਾਗਾਂ ਦਾ ਸਲਾਹਕਾਰ ਨਿਯੁਕਤ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - ਕਬੂਤਰ ਰਾਹੀਂ ਹੋ ਰਹੀ ਸੀ ਜਾਸੂਸੀ! ਪੁਲਸ ਵੱਲੋਂ ਵੱਖ-ਵੱਖ ਮਾਹਰਾਂ ਤੋਂ ਕਰਵਾਈ ਜਾ ਰਹੀ ਜਾਂਚ
ਰੀਓ ਨੇ ਵਿੱਤ, ਪ੍ਰਸ਼ਾਸਨਿਕ ਸੁਧਾਰ ਜਿਹੇ ਵਿਭਾਗ ਆਪਣੇ ਕੋਲ ਰੱਖੇ ਹਨ ਤੇ ਹੋਰ ਵਿਭਾਗ ਕਿਸੇ ਮੰਤਰੀ ਨੂੰ ਨਹੀਂ ਦਿੱਤੇ। ਨਿਯਮ ਮੁਤਾਬਕ, 60 ਮੈਂਬਰੀ ਵਿਧਾਨਸਭਾ ਵਾਲੇ ਨਾਗਾਲੈਂਡ ਵਿਚ ਮੁੱਖ ਮੰਤਰੀ ਸਮੇਤ 12 ਤੋਂ ਵੱਧ ਮੰਤਰੀ ਨਹੀਂ ਹੋ ਸਕਦੇ। ਵਿਧਾਨਭਾ ਚੋਣਾਂ 27 ਫ਼ਰਵਰੀ ਨੂੰ ਹੋਈਆਂ ਸਨ, ਜਦਕਿ ਨਤੀਜਾ 2 ਮਾਰਚ ਨੂੰ ਐਲਾਨਿਆ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।