ਸੀ.ਐੱਮ. ਖੱਟੜ ਨੇ ਲੋਕਾਂ ਨੂੰ ਸਾਈਕਲ ਚਲਾਉਣ ਲਈ ਕੀਤਾ ਉਤਸ਼ਾਹਤ

06/03/2019 3:41:03 PM

ਹਰਿਆਣਾ— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੋਮਵਾਰ ਨੂੰ ਜਨਤਾ ਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਸਿਹਤਮੰਦ ਰਹਿਣ ਲਈ ਸਾਈਕਲ ਚਲਾਉਣ ਲਈ ਉਤਸ਼ਾਹਤ ਕੀਤਾ। ਉਨ੍ਹਾਂ ਨੇ ਟਵਿੱਟਰ 'ਤੇ ਸਾਈਕਲ ਚਲਾਉਂਦੇ ਹੋਏ ਫੋਟੋ ਦੇ ਨਾਲ ਹੀ ਸੰਦੇਸ਼ ਵੀ ਪੋਸਟ ਕਰ ਕੇ ਲੋਕਾਂ ਨੂੰ ਸਾਈਕਲ ਚਲਾਉਣ ਲਈ ਪ੍ਰੇਰਿਤ ਕੀਤਾ। 3 ਜੂਨ ਨੂੰ ਵਿਸ਼ਵ ਸਾਈਕਲ ਦਿਵਸ ਮੌਕੇ ਖੱਟੜ ਨੇ ਟਵੀਟ ਕੀਤਾ,''ਸਾਈਕਲ ਚਲਾਉਣਾ ਇਕ ਅਜਿਹੀ ਕਸਰਤ ਹੈ, ਜਿਸ ਨੂੰ ਹਰ ਦਿਨ ਸਿਰਫ਼ ਕੁਝ ਸਮੇਂ ਲਈ ਕਰਨ ਨਾਲ ਤੁਸੀਂ ਸਰੀਰਕ ਅਤੇ ਮਾਨਸਿਕ ਰੂਪ ਨਾਲ ਸਿਹਤਮੰਦ ਰਹਿ ਸਕਦੇ ਹੋ।'' ਉਨ੍ਹਾਂ ਨੇ ਕਿਹਾ,''ਅੱਜ ਤੋਂ ਤੁਸੀਂ ਸਾਈਕਲ ਚਲਾਉਣ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਓ ਅਤੇ ਹੋਰ ਲੋਕਾਂ ਨੂੰ ਵੀ ਅਜਿਹਾ ਕਰਨ ਲਈ ਉਤਸ਼ਾਹਤ ਕਰੋ।''PunjabKesariਖੱਟੜ ਨੇ ਕਿਹਾ,''ਸਾਈਕਲ ਚਲਾਉਣਾ ਸਭ ਤੋਂ ਸਰਲ ਅਤੇ ਵਾਤਾਵਰਣ ਦੇ ਅਨੁਕੂਲ ਸਾਧਨ ਹੈ। ਅੱਜ-ਕੱਲ ਜੇਕਰ ਤੁਸੀਂ ਸਿਹਤਮੰਦ ਰਹਿਣਾ ਹੈ ਤਾਂ ਸਾਈਕਲਿੰਗ ਨਾਲੋਂ ਬਿਹਤਰ ਸ਼ਾਇਦ ਹੀ ਕੋਈ ਕਸਰਤ ਹੋਵੇਗੀ। ਸਾਈਕਲਿੰਗ ਤੁਹਾਡੇ ਭਾਰ ਨੂੰ ਤਾਂ ਕੰਟਰੋਲ ਰੱਖਦੀ ਹੀ ਹੈ, ਨਾਲ ਹੀ ਤਣਾਅ ਅਤੇ ਚਿੰਤਾ ਨੂੰ ਘੱਟ ਕਰ ਕੇ ਤੁਹਾਨੂੰ ਮਾਨਸਿਕ ਤੌਰ 'ਤੇ ਵੀ ਆਰਾਮ ਦਿੰਦੀ ਹੈ।'' ਵਿਸ਼ਵ ਸਿਹਤ ਸੰਗਠਨ (ਡਬਲਿਊ.ਐੱਚ.ਓ.) ਅਨੁਸਾਰ, ਚੰਗੀ ਸਿਹਤ ਲਈ ਟਹਿਲਣ ਅਤੇ ਸਾਈਕਲ ਚਲਾਉਣ ਲਈ ਸੁਰੱਖਿਅਤ ਬੁਨਿਆਦੀ ਢਾਂਚੇ ਦੀ ਵੀ ਲੋੜ ਹੈ। ਸ਼ਹਿਰਾਂ ਦੇ ਸਭ ਤੋਂ ਗਰੀਬ ਵਰਗ ਜੋ ਨਿੱਜੀ ਵਾਹਨ ਨਹੀਂ ਖਰੀਦ ਸਕਦੇ, ਉਨ੍ਹਾਂ ਲਈ ਤੁਰਨਾ ਅਤੇ ਸਾਈਕਲ ਚਲਾਉਣਾ ਆਵਾਜਾਈ ਦੇ ਸਾਧਨ ਦੇ ਨਾਲ-ਨਾਲ ਦਿਲ ਸੰਬੰਧਈ ਬੀਮਾਰੀਆਂ, ਵੱਖ-ਵੱਖ ਤਰ੍ਹਾਂ ਦੇ ਕੈਂਸਰ ਅਤੇ ਸ਼ੂਗਰ ਤੋਂ ਬਚਾਉਂਦਾ ਹੈ।PunjabKesari


Related News