ਸੰਵਿਧਾਨ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਦੇਸ਼ ਦੇ ਨਾਗਰਿਕਾਂ ''ਤੇ ਹੈ : ਕੇਜਰੀਵਾਲ

Saturday, Jan 25, 2020 - 05:35 PM (IST)

ਸੰਵਿਧਾਨ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਦੇਸ਼ ਦੇ ਨਾਗਰਿਕਾਂ ''ਤੇ ਹੈ : ਕੇਜਰੀਵਾਲ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇੱਥੇ ਸ਼ਨੀਵਾਰ ਨੂੰ ਛਤਰਸਾਲ ਸਟੇਡੀਅਮ 'ਚ ਆਯੋਜਿਤ ਗਣਤੰਤਰ ਦਿਵਸ ਸਮਾਰੋਹ 'ਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ ਅਤੇ ਇਸ 'ਤੇ ਜ਼ੋਰ ਦਿੱਤਾ ਕਿ ਸੰਵਿਧਾਨ ਦੀ ਰੱਖਿਆ ਕਰਨ ਦੀ ਜ਼ਿੰਮੇਵਾਰੀ ਦੇਸ਼ ਦੇ ਨਾਗਰਿਕਾਂ 'ਤੇ ਹੈ। ਦਿੱਲੀ ਸਰਕਾਰ ਵਲੋਂ ਆਯੋਜਿਤ 71ਵੇਂ ਗਣਤੰਤਰ ਦਿਵਸ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ,''ਜਿਨ੍ਹਾਂ ਨੇ ਬਲੀਦਾਨ ਦੇ ਕੇ ਦੇਸ਼ ਨੂੰ ਆਜ਼ਾਦ ਕਰਵਾਇਆ, ਉਨ੍ਹਾਂ ਨੇ ਸਾਨੂੰ ਸੰਵਿਧਾਨ ਦਾ ਤੋਹਫਾ ਦਿੱਤਾ। ਉਸ ਦੀ ਰੱਖਿਆ ਕਰਨਾ ਦੇਸ਼ ਦੀ 130 ਕਰੋੜ ਜਨਸੰਖਿਆ ਦੀ ਜ਼ਿੰਮੇਵਾਰੀ ਹੈ। ਜੇਕਰ ਸੰਵਿਧਾਨ ਦੀ ਰੱਖਿਆ ਹੁੰਦੀ ਹੈ ਤਾਂ ਦੇਸ਼ ਆਸਾਨੀ ਨਾਲ ਕਠਿਨ ਹਾਲਾਤਾਂ ਤੋਂ ਨਿਕਲ ਜਾਵੇਗਾ।''

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲਾਗੂ ਚੋਣ ਜ਼ਾਬਤਾ ਦਾ ਹਵਾਲਾ ਦਿੰਦੇ ਹੋਏ ਕੇਜਰੀਵਾਲ ਨੇ ਆਪਣਾ ਸੰਬੋਧਨ ਛੋਟਾ ਰੱਖਿਆ। ਉਨ੍ਹਾਂ ਨੇ ਕਿਹਾ,''ਮੈਂ ਹਰ ਸਾਲ ਗਣਤੰਤਰ ਦਿਵਸ 'ਤੇ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਦਾ ਹਾਂ ਪਰ ਚੋਣ ਜ਼ਾਬਤਾ ਕਾਰਨ ਇਸ ਸਾਲ ਮੈਂ ਅਜਿਹਾ ਨਹੀਂ ਕਰ ਸਕਾਂਗਾ।'' ਮੁੱਖ ਮੰਤਰੀ ਨੇ ਆਪਣੇ ਸੰਬੋਧਨ ਦਾ ਸਮਾਪਨ 'ਹਮ ਹੋਂਗੇ ਕਾਮਯਾਬ' ਗੀਤ ਅਤੇ 'ਭਾਰਤ ਮਾਤਾ ਦੀ ਜੈ' ਅਤੇ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰਿਆਂ ਨਾਲ ਕੀਤਾ।


author

DIsha

Content Editor

Related News