ਚੀਫ਼ ਜਸਟਿਸ DY ਚੰਦਰਚੂੜ ਨੇ ਤਿਰੁਮਾਲਾ ਮੰਦਰ ''ਚ ਕੀਤੀ ਪੂਜਾ

Sunday, Sep 29, 2024 - 03:08 PM (IST)

ਚੀਫ਼ ਜਸਟਿਸ DY ਚੰਦਰਚੂੜ ਨੇ ਤਿਰੁਮਾਲਾ ਮੰਦਰ ''ਚ ਕੀਤੀ ਪੂਜਾ

ਤਿਰੁਪਤੀ- ਚੀਫ ਜਸਟਿਸ ਡੀ. ਵਾਈ. ਚੰਦਰਚੂੜ ਨੇ ਐਤਵਾਰ ਨੂੰ ਇੱਥੇ ਤਿਰੁਮਾਲਾ ਸਥਿਤ ਭਗਵਾਨ ਸ਼੍ਰੀ ਵੈਂਕਟੇਸ਼ਵਰ ਸਵਾਮੀ ਮੰਦਰ 'ਚ ਪੂਜਾ ਕੀਤੀ। ਜਸਟਿਸ ਚੰਦਰਚੂੜ ਨੇ ਆਪਣੀ ਟੀਮ ਦੇ ਨਾਲ ਵੈਕੁੰਠ ਕਤਾਰ ਕੰਪਲੈਕਸ ਤੋਂ ਮੰਦਰ ਵਿਚ ਦਾਖਲ ਹੋ ਕੇ ਪਾਵਨ ਅਸਥਾਨ ਵਿਚ ਪੂਜਾ ਕੀਤੀ। ਇਕ ਅਧਿਕਾਰਤ ਪ੍ਰੈਸ ਰਿਲੀਜ਼ ਵਿਚ ਕਿਹਾ ਗਿਆ ਹੈ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ ਨੇ ਐਤਵਾਰ ਨੂੰ ਤਿਰੁਮਾਲਾ ਸ਼੍ਰੀਵਾਰੀ ਮੰਦਰ ਦਾ ਦੌਰਾ ਕੀਤਾ ਅਤੇ ਪੂਜਾ ਕੀਤੀ।

PunjabKesari

ਮੰਦਰ ਦਾ ਦੌਰਾ ਕਰਨ ਤੋਂ ਬਾਅਦ ਜਸਟਿਸ ਚੰਦਰਚੂੜ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ 'ਰੰਗਨਾਯਕੁਲਾ ਮੰਡਪਮ' ਵਿਖੇ ਮੰਦਰ ਦੇ ਪੁਜਾਰੀਆਂ ਨੇ ਆਸ਼ੀਰਵਾਦ ਦਿੱਤਾ। ਬਾਅਦ ਵਿਚ ਤਿਰੁਮਾਲਾ ਤਿਰੂਪਤੀ ਦੇਵਸਥਾਨਮ (ਟੀ. ਟੀ. ਡੀ) ਦੇ ਕਾਰਜਕਾਰੀ ਅਧਿਕਾਰੀ ਜੇ ਸ਼ਿਆਮਲਾ ਰਾਓ ਨੇ ਚੀਫ਼ ਜਸਟਿਸ ਨੂੰ ਦੇਵਤੇ ਅਤੇ ਤੀਰਥ ਪ੍ਰਸਾਦਮ ਦੀ ਇਕ ਤਸਵੀਰ ਭੇਂਟ ਕੀਤੀ।


author

Tanu

Content Editor

Related News