ਇਕ ਹੀ ਸਿੱਕੇ ਦੇ ਦੋ ਪਹਿਲੂ ਹਨ NPR, NRC ਤੇ CAA : ਚਿਦੰਬਰਮ

01/04/2020 7:36:46 PM

ਨਵੀਂ ਦਿੱਲੀ — ਕਾਂਗਰਸ ਨੇਤਾ ਅਤੇ ਸਾਬਕਾ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਨਾਗਰਿਕਤਾ ਕਾਨੂੰਨ ਅਤੇ ਐੱਨ.ਪੀ.ਆਰ. ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਸੀ.ਏ.ਏ., ਐੱਨ.ਪੀ.ਆਰ. ਅਤੇ ਐੱਨ.ਆਰ.ਸੀ. ਇਕ ਹੀ ਸਿੱਕੇ ਦੇ ਦੋ ਪਹਿਲੂ ਹਨ। ਕਾਂਗਰਸ ਸਰਕਾਰ ਵੱਲੋਂ ਲਗਾਏ ਗਏ ਐੱਨ.ਪੀ.ਆਰ. ਦਾ ਬਚਾਅ ਕਰਦੇ ਹੋਏ ਚਿਦੰਬਰਮ ਨੇ ਕਿਹਾ ਕਿ ਅਸੀਂ ਸਿਰਫ ਜਨਗਣਨਾ ਲਈ ਉਸ ਨੂੰ ਲੈ ਆਏ ਸੀ ਅਤੇ ਉਥੇ ਹੀ ਰੋਕ ਦਿੱਤਾ ਸੀ ਪਰ ਇਹ ਸਰਕਾਰ ਐੱਨ.ਆਰ.ਸੀ. ਲਿਆਉਣਾ ਚਾਹੁੰਦੀ ਹੈ।
ਪੀ. ਚਿਦੰਬਰਮ ਨੇ ਕਿਹਾ-'ਐੱਨ.ਪੀ.ਆਰ. ਸਪੱਸ਼ਟ ਰੂਪ ਨਾਲ ਐੱਨ.ਆਰ.ਸੀ. ਨਾਲ ਜੁੜਿਆ ਹੋਇਆ ਹੈ। ਗ੍ਰਹਿ ਮੰਤਰੀ ਨੇ ਇਹ ਕਿਉਂ ਨਹੀਂ ਕਿਹਾ ਕਿ ਅਸੀਂ ਐੱਨ.ਪੀ.ਆਰ. ਕਰ ਰਹੇ ਹਾਂ, ਅਸੀਂ ਐੱਨ.ਆਰ.ਸੀ. ਨਹੀਂ ਕਰਾਂਗੇ। ਉਨ੍ਹਾਂ ਨੂੰ ਸਪੱਸ਼ਟ ਰੂਪ ਨਾਲ ਕਹਿਣਾ ਚਾਹੀਦਾ ਹੈ ਕਿ ਐੱਨ.ਆਰ.ਸੀ. ਨੂੰ ਖਾਰਿਜ ਕਰ ਦਿੱਤਾ ਗਿਆ ਹੈ। ਅਸੀਂ ਸਿਰਫ ਐੱਨ.ਪੀ.ਆਰ. ਕੀਤਾ ਸੀ, ਇਸ ਨੇ ਜਨਗਣਨਾ 'ਚ ਮਦਦ ਕੀਤੀ। ਅਸੀਂ ਜਨਗਣਨਾ ਦੇ ਨਾਲ ਹੀ ਰੁਕ ਗਏ। ਰਾਸ਼ਟਰੀ ਜਨਸੰਖਿਆ ਰਜਿਸ਼ਟਰ, ਰਾਸ਼ਟਰੀ ਨਾਗਰਕਿ ਰਜਿਸਟਰ ਅਤੇ ਨਾਗਰਿਕਤਾ ਸੋਧ ਐਕਟ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ।'
ਵਿਰੋਧ ਪ੍ਰਦਰਸ਼ਨ ਨੂੰ ਲੈ ਕੇ ਚਿਦੰਬਰਮ ਨੇ ਕਿਹਾ, 'ਅਸੀਂ ਸੀ.ਏ.ਏ. ਖਿਲਾਫ ਵਿਰੋਧ ਨੂੰ ਭੜਕਾ ਨਹੀਂ ਰਹੇ ਹਾਂ, ਅਸੀਂ ਸੀ.ਏ.ਏ. ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਅਤੇ ਸਾਨੂੰ ਇਸ 'ਤੇ ਮਾਣ ਹੈ। ਉਹ ਸਾਨੂੰ ਭੜਕਾਉਣ ਵਾਲੇ ਕਿਉਂ ਕਹਿ ਰਹੇ ਹਨ? ਅਸੀਂ ਆਪਣੀ ਗੱਲ ਦਾ ਪ੍ਰਚਾਰ ਕਰ ਰਹੇ ਹਾਂ ਅਤੇ ਜੇਕਰ ਵਿਦਿਆਰਥੀ, ਨੌਜਵਾਨ, ਔਰਤਾਂ ਸਾਡੀ ਗੱਲ ਦਾ ਸਮਰਥਨ ਕਰਦੇ ਹਨ ਅਤੇ ਸੜਕਾਂ 'ਤੇ ਨਿਕਲ ਰਹੇ ਹਨ ਤਾਂ ਇਸ 'ਚ ਗਲਤ ਕੀ ਹੈ? ਐੱਨ.ਪੀ.ਆਰ. ਦੀ ਸਾਮਗਰੀ ਜੋ ਅਸੀਂ ਤੈਅ ਕੀਤੀ ਸੀ ਅਤੇ ਜੋ ਉਹ ਕਰ ਰਹੇ ਹਨ, ਉਹ ਅਲਗ ਹੈ। ਅਸੀਂ ਕਰੀਬ 15 ਸਵਾਲ ਪੁੱਛੇ ਸੀ। ਉਨ੍ਹਾਂ ਨੇ ਆਪਣੇ ਨਿਵਾਸ ਸਥਾਨ, ਤੁਹਾਡੇ ਪਿਤਾ ਅਤੇ ਮਾਤਾ ਦੇ ਜਨਮ ਸਥਨ, ਤੁਹਾਡੇ ਡਰਾਇਵਰ ਜਾਂ ਲਾਇਸੰਸ ਨੰਬਰ, ਵੋਟਰ ਆਈ.ਡੀ. ਅਤੇ ਆਧਾਰ ਬਾਰੇ 6 ਹੋਰ ਸਵਾਲ ਜੋੜੇ ਹਨ। ਉਹ ਇਹ ਗੱਲਾਂ ਕਿਉਂ ਪੁੱਛ ਰਹੇ ਹਨ?'


Inder Prajapati

Content Editor

Related News