ਆਰਥਿਕ ਪੈਕੇਜ ''ਤੇ ਬੋਲੇ ਚਿਦੰਬਰਮ- ਸਰਕਾਰ ਨੇ ਸਿਰਫ ਹੈਡਲਾਈਨ ਫੜੀ, ਪੂਰਾ ਪੰਨਾ ਖਾਲੀ

Wednesday, May 13, 2020 - 08:28 PM (IST)

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੋਰੋਨਾ ਸੰਕਟ ਤੋਂ ਬਾਹਰ ਨਿਕਲਣ ਨੂੰ ਲੈ ਕੇ 20 ਲੱਖ ਕਰੋੜ ਰੁਪਏ ਦੇ ਪੈਕੇਜ ਦੇ ਐਲਾਨ ਤੋਂ ਬਾਅਦ ਬੁੱਧਵਾਰ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸੈਕਟਰ ਆਧਾਰਿਤ ਪੈਕੇਜ ਦਾ ਐਲਾਨ ਕੀਤਾ। ਹਾਲਾਂਕਿ ਸਾਬਕਾ ਵਿੱਤ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੇ ਇਸ ਪੈਕੇਜ 'ਤੇ ਨਿਰਾਸ਼ਾ ਜਤਾਉਂਦੇ ਹੋਏ ਕਿਹਾ ਕਿ ਸਰਕਾਰ ਨੇ ਸਿਰਫ ਹੈਡਲਾਈਨ ਫੜੀ ਜਦੋਂ ਕਿ ਪੂਰਾ ਪੇਜ ਖਾਲੀ ਸੀ।

ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ ਸ਼ਾਮ ਵਿਗੜਦੀ ਅਰਥਵਿਵਸਥਾ ਨੂੰ ਮੁੜ ਪਟੜੀ 'ਤੇ ਲਿਆਉਣ ਲਈ ਆਰਥਿਕ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ ਅਤੇ ਕਿਹਾ ਕਿ ਇਹ ਪੈਕੇਜ 20 ਲੱਖ ਕਰੋੜ ਰੁਪਏ ਦਾ ਹੋਵੇਗਾ। ਪਰ ਜਿਹੋ ਜਿਹੀ ਉਮੀਦ ਸੀ ਕਿ ਸਰਕਾਰ ਨੇ ਹੈਡਲਾਈਨ ਫੜ ਲਿਆ ਜਦੋਂ ਕਿ ਪੂਰਾ ਪੇਜ ਖਾਲੀ ਸੀ।

ਗਰੀਬਾਂ ਲਈ ਝਟਕਾ: ਸਾਬਕਾ ਵਿੱਤ ਮੰਤਰੀ
ਉਨ੍ਹਾਂ ਕਿਹਾ, 'ਮੈਂ ਪਹਿਲਾਂ ਦੱਸ ਦਿਆ ਕਿ ਲੱਖਾਂ ਗਰੀਬ, ਭੁੱਖੇ ਅਤੇ ਤਬਾਹ ਪ੍ਰਵਾਸੀ ਮਜ਼ਦੂਰਾਂ ਲਈ ਵਿੱਤ ਮੰਤਰੀ ਨੇ ਅੱਜ ਜੋ ਕੁੱਝ ਕਿਹਾ ਉਸ 'ਚ ਕੁੱਝ ਵੀ ਨਹੀਂ ਸੀ। ਜੋ ਚੱਲ ਚੁੱਕੇ ਹਨ ਅਤੇ ਹਜ਼ਾਰਾਂ ਲੋਕ ਹੁਣ ਵੀ ਵਾਪਸ ਆਪਣੇ ਘਰ ਰਾਜ ਪੁੱਜਣ ਲਈ ਪੈਦਲ ਚੱਲ ਰਹੇ ਹਨ। ਇਹ ਉਨ੍ਹਾਂ ਲੋਕਾਂ ਲਈ ਇੱਕ ਕਰੂਰ ਝੱਟਕਾ ਹੈ, ਜੋ ਹਰ ਦਿਨ ਸੰਘਰਸ਼ ਕਰਦੇ ਹਨ।
ਪੀ ਚਿਦੰਬਰਮ ਨੇ ਸਰਕਾਰ ਦੇ ਐਲਾਨ 'ਤੇ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਕਿਹਾ ਕਿ ਅਜਿਹੀ ਆਬਾਦੀ (13 ਕਰੋੜ ਪਰਿਵਾਰਾਂ) ਜੋ ਬੇਹੱਦ ਹੇਠਲੇ ਪੱਧਰ 'ਤੇ ਰਹਿੰਦੀ ਹੈ ਉਨ੍ਹਾਂ ਲਈ ਨਕਦ ਟਰਾਂਸਫਰ ਦੇ ਜ਼ਰੀਏ ਵੀ ਕੁੱਝ ਵੀ ਨਹੀਂ ਹੈ, ਜਿਨ੍ਹਾਂ ਨੂੰ ਬਰਬਾਦ ਹੋਣ ਲਈ ਧੱਕ ਦਿੱਤਾ ਗਿਆ ਹੈ। ਪ੍ਰੋ: ਥਾਮਸ ਪਿਕੇੱਟੀ ਨੇ ਗਰੀਬਾਂ ਲਈ ਨਕਦ ਟਰਾਂਸਫਰ  ਦੀ ਗੱਲ ਕਹੀ ਸੀ।

'ਨਿਯਮ ਅਤੇ ਸ਼ਰਤਾਂ ਦਾ ਇੰਤਜਾਰ'
ਚਿਦੰਬਰਮ ਨੇ ਕਿਹਾ ਕਿ ਵਿੱਤ ਮੰਤਰੀ ਨੇ MSMEs ਲਈ ਕੁੱਝ ਸਮਰਥਨ ਉਪਰਾਲਿਆਂ ਦਾ ਐਲਾਨ ਕੀਤਾ, ਹਾਲਾਂਕਿ ਮੇਰੀ ਨਜ਼ਰ 'ਚ ਇਹ​​ਉਪਾਅ ਵੱਡੇ MSMEs (ਲੱਗਭੱਗ 45 ਲੱਖ MSMEs) ਦੇ ਪੱਖ 'ਚ ਝੁੱਕਿਆ ਹੋਇਆ ਹੈ। ਮੈਨੂੰ ਲੱਗਦਾ ਹੈ ਕਿ 6.3 ਕਰੋੜ MSMEs ਨੂੰ ਛੱਡ ਦਿੱਤਾ ਗਿਆ। ਅਸੀ ਅਧੀਨਸਥ ਕਰਜ਼ (20,000 ਕਰੋੜ ਰੁਪਏ) ਅਤੇ ਇਕਵਿਟੀ ਕਾਰਪਸ ਫੰਡ (10,000 ਕਰੋੜ ਰੁਪਏ) ਦੀ ਪੇਸ਼ਕਸ਼ ਦਾ ਸਵਾਗਤ ਕਰਦੇ ਹਾਂ ਪਰ ਅਸੀਂ ਨਿਯਮ ਅਤੇ ਸ਼ਰਤਾਂ ਦਾ ਇੰਤਜਾਰ ਕਰਾਂਗੇ।


Inder Prajapati

Content Editor

Related News