ED ਨੇ ਸੁਪਰੀਮ ਕੋਰਟ ’ਚ ਚਿਦਾਂਬਰਮ ਦੇ 12 ਵਿਦੇਸ਼ੀ ਬੈਂਕ ਖਾਤਿਆਂ ਦਾ ਕੀਤਾ ਖੁਲਾਸਾ

11/28/2019 12:38:27 PM

ਨਵੀਂ ਦਿੱਲੀ—ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਆਈ.ਐੱਨ.ਐੱਕਸ ਮੀਡੀਆ ਭ੍ਰਿਸ਼ਟਾਚਾਰ ਮਾਮਲੇ 'ਚ ਕਾਂਗਰਸ ਦੇ ਸੀਨੀਅਰ ਨੇਤਾ ਪੀ. ਚਿਦਾਂਬਰਮ ਦੀ ਜ਼ਮਾਨਤ ਪਟੀਸ਼ਨ ਦਾ ਸੁਪਰੀਮ ਕੋਰਟ 'ਚ ਅੱਜ ਭਾਵ  ਵੀਰਵਾਰ ਨੂੰ ਵਿਰੋਧ ਕੀਤਾ ਹੈ। ਏਜੰਸੀ ਨੇ ਦਾਅਵਾ ਕੀਤਾ ਹੈ ਕਿ ਉਹ ਜੇਲ 'ਚ ਰਹਿੰਦੇ ਹੋਏ ਵੀ ਮਾਮਲੇ ਦੇ ਅਹਿਮ ਸਬੂਤਾਂ ਨੂੰ ਪ੍ਰਭਾਵਿਤ ਕਰ ਰਹੇ ਹਨ। ਈ.ਡੀ.ਵੱਲੋਂ ਪੇਸ਼ ਹੋਏ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਜਸਟਿਸ ਆਰ. ਭਾਨੂਮਤੀ ਦੀ ਅਗਵਾਈ ਵਾਲੀ ਬੈਂਚ ਨੂੰ ਕਿਹਾ ਹੈ ਕਿ ਆਰਥਿਕ ਗੰਭੀਰ ਪ੍ਰਕਿਰਤੀ ਦੇ ਹੁੰਦੇ ਹਨ, ਕਿਉਂਕਿ ਉਹ ਨਾ ਸਿਰਫ ਦੇਸ਼ ਦੀ ਅਰਥਵਿਵਸਥਾ ਨੂੰ ਪ੍ਰਭਾਵਿਤ ਕਰਦੇ ਹਨ ਬਲਕਿ ਅਰਥਵਿਵਸਥਾ 'ਚ ਲੋਕਾਂ ਦੇ ਯਕੀਨ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।

ਮੇਹਤਾ ਨੇ ਬੈਂਚ ਨੂੰ ਕਿਹਾ ਹੈ ਕਿ ਜਾਂਚ ਦੌਰਾਨ ਈ.ਡੀ. ਨੂੰ ਬੈਂਕ ਦੇ 12 ਅਜਿਹੇ ਖਾਤਿਆਂ ਸੰਬੰਧੀ ਪਤਾ ਚਲਿਆ ਜਿਨ੍ਹਾਂ 'ਚ ਅਪਰਾਧਾਂ ਨਾਲ ਜੁਟਾਇਆ ਗਿਆ ਧਨ ਜਮ੍ਹਾਂ ਕੀਤਾ ਗਿਆ ਹੈ। ਇਸ ਦੇ ਨਾਲ ਹੀ ਏਜੰਸੀ ਦੇ ਕੋਲ ਵੱਖ-ਵੱਖ ਦੇਸ਼ਾਂ 'ਚ ਖ੍ਰੀਦੀ ਗਈ 12 ਸੰਪੱਤੀਆਂ ਦੇ ਬਿਓਰੇ ਵੀ ਸ਼ਾਮਲ ਹਨ। ਇਸ ਬੈਂਚ 'ਚ ਜਸਟਿਸ ਏ.ਐੱਸ. ਬੋਪੰਨਾ ਅਤੇ ਜਸਟਿਸ ਰਿਸ਼ੀਕੇਸ਼ ਰਾਏ ਵੀ ਸ਼ਾਮਲ ਸੀ। ਸੁਪਰੀਮ ਕੋਰਟ ਚਿਦਾਂਬਰਮ ਦੀ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਹੈ, ਜਿਸ 'ਚ ਮਾਮਲੇ 'ਚ ਜ਼ਮਾਨਤ ਨਾ ਦੇਣ ਦੇ ਦਿੱਲੀ ਹਾਈਕੋਰਟ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਗਈ ਹੈ।

 


Iqbalkaur

Content Editor

Related News