ਬਰਡ ਫਲੂ ਦੇ ਕਹਿਰ ਤੋਂ ਬਚੇ ਮੁਰਗਿਆਂ ਦੀ ਹਾਰਟ ਅਟੈਕ ਨਾਲ ਹੋ ਰਹੀ ਮੌਤ, ਜਾਣੋਂ ਵਜ੍ਹਾ

01/13/2021 11:48:08 PM

ਨਵੀਂ ਦਿੱਲੀ : ਪੋਲਟਰੀ ਫ਼ਾਰਮ ਮਾਲਕਾਂ 'ਤੇ ਤਾਂ ਇਸ ਸਮੇਂ ਜਿਵੇਂ ਚਾਰਾਂ ਪਾਸਿਓਂ ਆਫਤ ਟੁੱਟ ਪਈ ਹੈ। ਪਹਿਲਾਂ ਕੋਰੋਨਾ ਅਤੇ ਹੁਣ ਬਰਡ ਫਲੂ। ਬਰਡ ਫਲੂ ਦੇ ਚੱਲਦੇ ਦੇਸ਼ ਦੇ 8 ਸੂਬਿਆਂ ਵਿੱਚ ਚਿਕਨ ਬੈਨ ਕਰ ਦਿੱਤਾ ਗਿਆ ਹੈ ਪਰ ਚਿਕਨ ਬੈਨ ਹੁੰਦੇ ਹੀ ਹੁਣ ਚਿਕਨ ਦੇ ਰੂਪ ਵਿੱਚ ਖਾਧੇ ਜਾਣ ਵਾਲੇ ਬ੍ਰੌਇਲਰ ਮੁਰਗੇ-ਮੁਰਗੀਆਂ ਹਾਰਟ ਅਟੈਕ ਨਾਲ ਮਰਨ ਲੱਗੇ ਹਨ। ਇਸ ਦੀ ਵੱਡੀ ਵਜ੍ਹਾ ਮੁਰਗੇ-ਮੁਰਗੀ ਦਾ ਭਾਰ ਹੈ। 2.5 ਕਿੱਲੋ ਭਾਰ ਤੋਂ ਬਾਅਦ ਮੁਰਗੇ ਨੂੰ ਕਈ ਤਰ੍ਹਾਂ ਦੀ ਪ੍ਰੇਸ਼ਾਨੀ ਹੋਣ ਲੱਗਦੀ ਹੈ ਅਤੇ ਬੈਨ ਲੱਗਾ ਹੋਣ ਕਾਰਨ ਹੁਣ ਮੁਰਗਾ ਬਾਜ਼ਾਰ ਵਿੱਚ ਨਹੀਂ ਜਾ ਰਿਹਾ ਹੈ। ਪੋਲਟਰੀ ਵਿੱਚ ਦਾਨਾ ਖਾ-ਖਾ ਕੇ ਉਸਦਾ ਭਾਰ ਵੱਧ ਰਿਹਾ ਹੈ।
ਇਹ ਵੀ ਪੜ੍ਹੋ- ਕਿਸਾਨ ਅੰਦੋਲਨ: ਦੇਸ਼ਭਰ 'ਚ 20 ਹਜ਼ਾਰ ਥਾਵਾਂ 'ਤੇ ਸਾੜੀਆਂ ਖੇਤੀਬਾੜੀ ਕਾਨੂੰਨ ਦੀ ਕਾਪੀਆਂ

ਪੋਲਟਰੀ ਮਾਹਰ ਅਨਿਲ ਸ਼ਕਿਆ ਨੇ ਦੱਸਿਆ, ਜਦੋਂ ਬ੍ਰੌਇਲਰ ਨਸਲ ਦਾ ਮੁਰਗਾ ਜਾਂ ਮੁਰਗੀ 15 ਦਿਨ ਦਾ ਹੁੰਦਾ ਹੈ ਤਾਂ ਉਸਦਾ ਭਾਰ 500 ਤੋਂ 600 ਗ੍ਰਾਮ ਹੁੰਦਾ ਹੈ। 30 ਦਿਨ ਦਾ ਹੋਣ 'ਤੇ 1.25 ਕਿੱਲੋ ਦਾ ਹੋ ਜਾਂਦਾ ਹੈ। 30 ਦਿਨ  ਤੋਂ ਬਾਅਦ ਇਸ ਨਸਲ ਦੇ ਮੁਰਗੇ-ਮੁਰਗੀ ਦੀ ਖੁਰਾਕ ਵੱਧ ਜਾਂਦੀ ਹੈ। ਉਹ ਜ਼ਿਆਦਾ ਦਾਨਾ ਖਾਣ ਲੱਗਦਾ ਹੈ। ਇਸ ਲਈ ਅਗਲੇ 5 ਦਿਨ ਯਾਨੀ 35 ਦਿਨ ਵਿੱਚ 2 ਕਿੱਲੋ ਦੇ ਭਾਰ ਤੱਕ ਪਹੁੰਚ ਜਾਂਦਾ ਹੈ ਅਤੇ 40 ਦਿਨ ਦਾ ਹੁੰਦੇ-ਹੁੰਦੇ ਉਹ 2.5 ਕਿੱਲੋ ਤੱਕ ਦਾ ਹੋ ਜਾਂਦਾ ਹੈ।
ਇਹ ਵੀ ਪੜ੍ਹੋ- ਸੰਸਦ 'ਚ ਖੇਤੀਬਾੜੀ ਕਾਨੂੰਨਾਂ ਦੇ ਰੱਦ ਹੋਣ ਤੱਕ ਜਾਰੀ ਰਹੇਗਾ ਕਿਸਾਨ ਅੰਦੋਲਨ : ਰਾਕੇਸ਼ ਟਿਕੈਤ

2.5 ਕਿੱਲੋ ਭਾਰ ਤੱਕ ਦੇ ਮੁਰਗੇ-ਮੁਰਗੀ ਦੀ ਡਿਮਾਂਡ ਬਾਜ਼ਾਰ ਵਿੱਚ ਰਹਿੰਦੀ ਹੈ ਪਰ ਇਸ ਤੋਂ ਬਾਅਦ ਨਾ ਦੇ ਬਰਾਬਰ ਵਿਕਦਾ ਹੈ। ਦੂਜੇ ਓਵਰ ਵੇਟ ਦੇ ਚੱਲਦੇ ਮੁਰਗਾ ਠੀਕ ਨਾਲ ਚੱਲ ਨਹੀਂ ਪਾਉਂਦਾ ਹੈ। ਠੀਕ ਨਾਲ ਨਾ ਚੱਲਣ ਦੀ ਵਜ੍ਹਾ ਨਾਲ ਦਾਨਾ ਪੂਰਾ ਨਹੀਂ ਖਾ ਪਾਉਂਦਾ, ਪਾਣੀ ਨਹੀਂ ਪੀ ਪਾਉਂਦਾ ਹੈ। ਇੱਕ ਥਾਂ ਪਏ-ਪਏ ਮਰਨੇ ਲੱਗਦਾ ਹੈ। ਹਾਰਟ ਅਟੈਕ ਆ ਜਾਂਦਾ ਹੈ, ਜੋ ਹੁਣ ਹੋ ਰਿਹਾ ਹੈ ਇਸ ਨਸਲ ਦੇ ਨਾਲ।'

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
 


Inder Prajapati

Content Editor

Related News