'ਕੋਬਰਾ' ਕਮਾਂਡੋ ਦੀ ਧੀ ਦੀਆਂ ਫਰਿਆਦਾਂ ਨੂੰ ਪਿਆ ਬੂਰ, 6 ਦਿਨਾਂ ਬਾਅਦ ਆਈ ਚਿਹਰੇ 'ਤੇ ਮੁਸਕਾਨ (ਤਸਵੀਰਾਂ)
Friday, Apr 09, 2021 - 12:32 PM (IST)
ਨੈਸ਼ਨਲ ਡੈਸਕ- ਛੱਤੀਸਗੜ੍ਹ 'ਚ ਅਗਵਾ ਕੀਤੇ ਗਏ ਕੋਬਰਾ ਕਮਾਂਡੋ ਰਾਕੇਸ਼ਵਰ ਸਿੰਘ ਮਨਹਾਸ ਨੂੰ ਨਕਸਲੀਆਂ ਵਲੋਂ ਛੱਡੇ ਜਾਣ ਦੀ ਖ਼ਬਰ ਤੋਂ ਬਾਅਦ ਜੰਮੂ ਸਥਿਤ ਘਰ 'ਤੇ ਪਸਰਿਆ ਸੰਨਾਟਾ ਉਤਸਵ 'ਚ ਬਦਲ ਗਿਆ। ਮਨਹਾਸ ਦੀ ਪਤਨੀ ਨੇ ਇਸ ਨੂੰ ਜੀਵਨ ਦਾ ਸਭ ਤੋਂ ਖੁਸ਼ੀ ਦਾ ਪਲ ਦੱਸਿਆ। ਉੱਥੇ ਹੀ ਮਨਹਾਸ ਦੀ 5 ਸਾਲਾ ਧੀ ਮੋਬਾਇਲ ਫੋਨ 'ਤੇ ਆਪਣੇ ਪਿਤਾ ਦੀ ਤਸਵੀਰ ਚੁੰਮਦੀ ਹੋਈ ਦਿਖਾਈ ਦਿੱਤੀ।
ਛੱਤੀਸਗੜ੍ਹ ਦੇ ਬੀਜਾਪੁਰ 'ਚ ਨਕਸਲੀਆਂ ਅਤੇ ਸੁਰੱਖਿਆ ਫ਼ੋਰਸਾਂ ਵਿਚਾਲੇ 3 ਅਪ੍ਰੈਲ ਨੂੰ ਹੋਏ ਮੁਕਾਬਲੇ ਤੋਂ ਬਾਅਦ ਅਗਵਾ ਕੀਤੇ ਗਏ 210ਵੀਂ ਕਮਾਂਡੋ ਬਟਾਲੀਅਨ ਫਾਰ ਰਿਜਾਲਿਊਟ ਐਕਸ਼ਨ (ਕੋਬਰਾ) ਦੇ ਕਾਂਸਟੇਬਲ ਰਾਕੇਸ਼ਵਰ ਸਿੰਘ ਮਨਹਾਸ ਨੂੰ ਜਦੋਂ ਇਕ ਨਿਊਜ਼ ਚੈਨਲ 'ਤੇ ਐਂਬੂਲੈਂਸ ਤੋਂ ਉਤਰਦੇ ਹੋਏ ਦੇਖਿਆ ਗਿਆ ਤਾਂ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਹੰਝੂ ਛਲਕ ਆਏ। ਇਸ ਮੌਕੇ ਦਾ ਇਕ ਵੀਡੀਓ ਵੀ ਜਾਰੀ ਕੀਤਾ ਗਿਆ, ਜਿਸ 'ਚ ਸੈਂਕੜੇ ਪਿੰਡ ਵਾਸੀਆਂ ਦੀ ਮੌਜੂਦਗੀ 'ਚ ਹਥਿਆਰਬੰਦ ਮਾਓਵਾਦੀ ਕਮਾਂਡੋ ਨੂੰ ਛੱਡਦੇ ਹੋਏ ਦਿੱਸ ਰਹੇ ਹਨ।
ਇਹ ਵੀ ਪੜ੍ਹੋ : ਕੋਬਰਾ ਜਵਾਨ ਨੂੰ ਰਿਹਾਅ ਕੀਤੇ ਜਾਣ ਤੋਂ ਬਾਅਦ CRPF ਵੱਲੋਂ ਬੀਜਾਪੁਰ ਲਿਆਂਦਾ ਗਿਆ
ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨੇ ਇਕ ਬਿਆਨ 'ਚ ਕਿਹਾ ਕਿ ਜਵਾਨ ਦੀ ਸਿਹਤ ਠੀਕ ਹੈ ਅਤੇ ਮੁਕਤ ਹੋਣ ਦੇ ਤੁਰੰਤ ਬਾਅਦ ਉਸ ਦੀ ਜ਼ਰੂਰੀ ਸਿਹਤ ਜਾਂਚ ਕੀਤੀ ਗਈ। ਕਾਂਸਟੇਬਲ ਨੇ ਫੋਨ ਤੋਂ ਆਪਣੇ ਪਰਿਵਾਰ ਦੇ ਲੋਕਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ : ਨਕਸਲੀਆਂ ਨੇ ਅਗਵਾ ਕੀਤਾ ਜਵਾਨ ਰਾਕੇਸ਼ਵਰ ਸਿੰਘ ਨੂੰ ਛੱਡਿਆ: ਸੂਤਰ