ਬੋਰਵੈੱਲ ’ਚ ਡਿੱਗਿਆ 10 ਸਾਲਾ ਰਾਹੁਲ; ਬਚਾਅ ਮੁਹਿੰਮ ਜਾਰੀ, ਸਲਾਮਤੀ ਲਈ ਪਰਿਵਾਰ ਕਰ ਰਿਹੈ ਅਰਦਾਸਾਂ

Saturday, Jun 11, 2022 - 11:49 AM (IST)

ਰਾਏਪੁਰ/ਜਾਜਗੀਰ-ਚੰਪਾ- ਛੱਤੀਸਗੜ੍ਹ ਦੇ ਜਾਜਗੀਰ-ਚੰਪਾ ਜ਼ਿਲ੍ਹੇ ਦੇ ਮਾਲਖਰੌਦਾ ਬਲਾਕ ਦੇ ਪਿਹਰੀਦ ਪਿੰਡ ’ਚ 10 ਸਾਲ ਦਾ ਰਾਹੁਲ ਸਾਹੂ ਨਾਂ ਦਾ ਬੱਚਾ 80 ਫੁੱਟ ਡੂੰਘੇ ਬੋਰਵੈੱਲ ’ਚ ਡਿੱਗ ਗਿਆ ਹੈ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਅਧਿਕਾਰੀਆਂ ਨੂੰ ਜ਼ਰੂਰੀ ਨਿਰਦੇਸ਼ ਦਿੱਤੇ ਹਨ। ਜਾਜਗੀਰ-ਚੰਪਾ ਜ਼ਿਲ੍ਹੇ ਦੇ ਪੁਲਸ ਅਧਿਕਾਰੀ ਵਿਜੇ ਅਗਰਵਾਲ ਨੇ ਦੱਸਿਆ ਕਿ ਪੁਲਸ ਨੂੰ ਜਾਣਕਾਰੀ ਮਿਲੀ ਕਿ ਜ਼ਿਲ੍ਹੇ ਦੇ ਮਾਲਖਰੌਦਾ ਵਿਕਾਸ ਡਵੀਜ਼ਨ ਦੇ ਪਿਹਾਰੀਦ ਪਿੰਡ ’ਚ ਸ਼ੁੱਕਰਵਾਰ ਦੁਪਹਿਰ ਰਾਹੁਲ ਸਾਹੂ ਘਰ ਦੇ ਪਿਛਲੇ ਹਿੱਸੇ ’ਚ ਖੇਡਦੇ ਸਮੇਂ ਇਕ ਸੁੱਕੇ ਖੁੱਲ੍ਹੇ ਪਏ ਬੋਰਵੈੱਲ ’ਚ ਡਿੱਗ ਪਿਆ। ਉਨ੍ਹਾਂ ਨੇ ਦੱਸਿਆ ਕਿ ਜਦੋਂ ਪਰਿਵਾਰ ਦੇ ਮੈਂਬਰਾਂ ਨੇ ਬੋਰਵੈੱਲ ’ਚੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਤਾਂ ਉਨ੍ਹਾਂ ਨੇ ਇਸ ਦੀ ਸੂਚਨਾ ਪਿੰਡ ਵਾਸੀਆਂ ਨੂੰ ਦਿੱਤੀ।

ਇਹ ਵੀ ਪੜ੍ਹੋ- ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ, ਬੋਰਵੈੱਲ ’ਚ ਡਿੱਗੇ 2 ਸਾਲਾ ਮਾਸੂਮ ਨੂੰ 40 ਮਿੰਟਾਂ 'ਚ ਸੁਰੱਖਿਅਤ ਕੱਢਿਆ ਬਾਹਰ

ਜਾਣਕਾਰੀ ਮੁਤਾਬਕ ਜਾਜਗੀਰ-ਚੰਪਾ ਜ਼ਿਲ੍ਹੇ ਦੇ ਮਾਲਖਰੌਦਾ ਦੇ ਪਿਹਾਰੀਦ ਪਿੰਡ ਵਾਸੀ ਲਾਲਾਰਾਮ ਸਾਹੂ ਦਾ 10 ਸਾਲਾ ਪੁੱਤਰ ਰਾਹੁਲ ਸ਼ੁੱਕਰਵਾਰ ਦੁਪਹਿਰ ਘਰ ਦੇ ਬਾਹਰ ਖੇਡ ਰਿਹਾ ਸੀ। ਖੇਡਦੇ-ਖੇਡਦੇ ਉਹ ਖੁੱਲ੍ਹੇ ਮੂੰਹ ਵਾਲੇ ਸੁੱਕੇ ਪਏ ਬੋਰਵੈੱਲ ਕੋਲ ਪਹੁੰਚ ਗਿਆ ਅਤੇ ਉਸ ’ਚ ਡਿੱਗ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਸ ਨੂੰ ਮਿਲੀ ਤਾਂ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਬਚਾਅ ਕੰਮ ਸ਼ੁਰੂ ਕੀਤਾ। ਮੌਕੇ ’ਤੇ NDRF ਅਤੇ SDRF ਦੀ ਟੀਮ ਮੌਜੂਦ ਹਨ। 6 ਜੇ. ਸੀ. ਬੀ. ਮਸ਼ੀਨਾਂ ਨਾਲ ਮਿੱਟੀ ਦੀ ਖੋਦਾਈ ਜਾਰੀ ਹੈ। ਬਾਤੀ ਰਾਤ ਲੱਗਭਗ 12 ਵਜੇ ਤੱਕ ਰਾਹੁਲ ਨੇ ਹਲ-ਚਲ ਕੀਤੀ ਸੀ, ਇਸ ਤੋਂ ਬਾਅਦ ਉਸ ਨੇ ਸਵੇਰੇ ਹਲ-ਚਲ ਕੀਤੀ ਹੈ। 

ਇਹ ਵੀ ਪੜ੍ਹੋ- ਮਾਂ ਤੋਂ ਪਿਆਰੀ ਹੋਈ ਪਬਜੀ ਗੇਮ; ਬੇਵੱਸ ਪਿਓ ਦੀ ਪੁਲਸ ਨੂੰ ਅਪੀਲ- ਮੇਰੇ ਕਾਤਲ ਪੁੱਤ ਨੂੰ ਬਖ਼ਸ਼ ਦਿਓ

PunjabKesari

ਸਪੈਸ਼ਲ ਕੈਮਰੇ 'ਚ ਉਸ ਦੀ ਹਰਕਤ ਦਿਖਾਈ ਦੇ ਰਹੀ ਹੈ। ਕੁਲੈਕਟਰ ਜਤਿੰਦਰ ਕੁਮਾਰ ਸ਼ੁਕਲਾ ਨੇ ਕਿਹਾ ਕਿ ਰਾਹੁਲ ਤੱਕ ਪਹੁੰਚਣ ਵਿਚ 5 ਤੋਂ 6 ਘੰਟੇ ਹੋਰ ਲੱਗ ਸਕਦੇ ਹਨ। ਰਾਹੁਲ ਪਰੇਸ਼ਾਨ ਹੈ, ਉਸ ਨੂੰ ਕੇਲੇ ਅਤੇ ਜੂਸ ਭੇਜਿਆ ਗਿਆ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਆਵਾਜ਼ ਰਾਹੀਂ ਗੱਲ ਕੀਤੀ ਜਾ ਰਹੀ ਹੈ, ਤਾਂ ਜੋ ਉਸ ਦਾ ਮਨੋਬਲ ਉੱਚਾ ਰਹੇ। ਪਰਿਵਾਰ ਆਪਣੇ ਬੱਚੇ ਦੀ ਸਲਾਮੀ ਲਈ ਅਰਦਾਸਾਂ ਕਰ ਰਿਹਾ ਹੈ।  ਬੱਚੇ ਨੂੰ ਸੁਰੱਖਿਅਤ ਕੱਢਣ ਲਈ ਬਚਾਅ ਕਾਰਜ ਪੂਰੇ ਜ਼ੋਰਾਂ 'ਤੇ ਚੱਲ ਰਿਹਾ ਹੈ। ਉਸ ਨੂੰ ਆਕਸੀਜਨ ਵੀ ਮੁਹੱਈਆ ਕਰਵਾਈ ਜਾ ਰਹੀ ਹੈ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਅਧਿਕਾਰੀਆਂ ਨੂੰ ਬੱਚੇ ਨੂੰ ਬਚਾਉਣ ਲਈ ਹਰ ਲੋੜੀਂਦੀ ਕਾਰਵਾਈ ਤੇਜ਼ੀ ਨਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਬਘੇਲ ਖੁਦ ਉਥੋਂ ਹਰ ਪਲ ਦੀ ਜਾਣਕਾਰੀ ਲੈ ਰਹੇ ਹਨ।

ਇਹ ਵੀ ਪੜ੍ਹੋ:  ‘ਫ਼ਤਿਹਵੀਰ’ ਵਾਂਗ ਜ਼ਿੰਦਗੀ ਦੀ ਜੰਗ ਹਾਰ ਗਿਆ 6 ਸਾਲਾ ‘ਰਿਤਿਕ’, ਕੋਸ਼ਿਸ਼ਾਂ ਦੇ ਬਾਵਜੂਦ ਨਹੀਂ ਬਚ ਸਕੀ ਜਾਨ

PunjabKesari
 

ਇਹ ਵੀ ਪੜ੍ਹੋ- ਦਾਦਾ-ਦਾਦੀ ਜਾਂ ਨਾਨਾ-ਨਾਨੀ, ਕੋਰੋਨਾ ਨਾਲ ਅਨਾਥ ਬੱਚੇ ’ਤੇ ਕਿਸ ਦਾ ਹੱਕ? SC ਨੇ ਸੁਣਾਇਆ ਫ਼ੈਸਲਾ


Tanu

Content Editor

Related News