ਛੱਤੀਸਗੜ੍ਹ ''ਚ ਨਕਸਲੀਆਂ ਨੇ ਕੀਤਾ ਚਾਰ ਪਿੰਡ ਵਾਸੀਆਂ ਦਾ ਕਤਲ

Saturday, Sep 05, 2020 - 05:49 PM (IST)

ਰਾਏਪੁਰ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਬੀਜਾਪੁਰ ਜ਼ਿਲ੍ਹੇ 'ਚ ਨਕਸਲੀਆਂ ਨੇ ਵਿਕਾਸ ਕੰਮਾਂ 'ਚ ਸਹਿਯੋਗ ਕਰਨ ਕਾਰਨ 4 ਪਿੰਡ ਵਾਸੀਆਂ ਦਾ ਕਤਲ ਕਰ ਦਿੱਤਾ। ਬਸਤਰ ਖੇਤਰ ਦੇ ਪੁਲਸ ਡਾਇਰੈਕਟਰ ਜਨਰਲ ਸੁੰਦਰਰਾਜ ਪੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਗੰਗਾਲੂਰ ਥਾਣਾ ਖੇਤਰ ਦੇ ਅਧਈਨ ਡੁਮਰੀ ਪਾਲਨਾਰ ਪਿੰਡ ਦੇ ਜੰਗਲ 'ਚ ਨਕਸਲੀਆਂ ਨੇ ਪੁਸਨਾਰ ਪਿੰਡ ਦੇ ਪੁਨੇਮ ਸਨੂੰ, ਗੋਰੇ ਸਨੂੰ ਉਰਫ਼ ਧਰੁਵ ਅਤੇ ਆਯਤੂ ਅਤੇ ਮੇਟਾਪਾਲ ਪਿੰਡ ਵਾਸੀ ਭੁਸਕੁ ਦਾ ਕਤਲ ਕਰ ਦਿੱਤਾ। ਸੁੰਦਰਰਾਜ ਨੇ ਦੱਸਿਆ ਕਿ ਪੁਲਸ ਨੂੰ ਜਾਣਕਾਰੀ ਮਿਲੀ ਹੈ ਕਿ ਨਕਸਲੀਆਂ ਨੇ ਕੁਝ ਪਿੰਡ ਵਾਸੀਆਂ ਨੂੰ ਬੁਲਾਇਆ ਅਤੇ ਕਿਹਾ ਕਿ ਉਹ ਖੇਤਰ 'ਚ ਸੜਕ ਨਿਰਮਾਣ ਅਤੇ ਹੋਰ ਵਿਕਾਸ ਕੰਮਾਂ 'ਚ ਸ਼ਾਸਨ ਦਾ ਸਹਿਯੋਗ ਕਰ ਰਹੇ ਹਨ। ਇਸ ਤੋਂ ਬਾਅਦ ਨਕਸਲੀਆਂ ਨੇ 4 ਪਿੰਡ ਵਾਸੀਆਂ ਦਾ ਕਤਲ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਇਸ ਦੌਰਾਨ ਨਕਸਲੀਆਂ ਨੇ ਕੁਝ ਪਿੰਡ ਵਾਸੀਆਂ ਦੀ ਕੁੱਟਮਾਰ ਵੀ ਕੀਤੀ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਹਾਲੇ ਤੱਕ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਨਕਸਲੀਆਂ ਨੇ ਚਾਰਾਂ ਦਾ ਇਕੱਠੇ ਕਤਲ ਕੀਤਾ ਹੈ ਜਾਂ 2 ਦਿਨਾਂ ਅੰਦਰ ਇਹ ਕਤਲ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਦਲ ਨੂੰ ਰਵਾਨਾ ਕੀਤਾ ਗਿਆ ਹੈ। ਘਟਨਾ ਬਾਰੇ ਜਾਣਕਾਰੀ ਲਈ ਜਾ ਰਹੀ ਹੈ। ਛੱਤੀਸਗੜ੍ਹ ਦੇ ਬਸਤਰ ਖੇਤਰ 'ਚ ਪਿਛਲੇ ਕੁਝ ਮਹੀਨਿਆਂ 'ਚ ਨਕਸਲੀਆਂ ਵਲੋਂ ਪਿੰਡ ਵਾਸੀਆਂ 'ਤੇ ਅੱਤਿਆਚਾਰ ਕੀਤੇ ਜਾਣ ਦੀਆਂ ਘਟਨਾਵਾਂ ਵਧੀਆਂ ਹਨ। ਨਕਸਲੀਆਂ ਨੇ ਸ਼ੁੱਕਰਵਾਰ ਨੂੰ ਪੁਲਸ ਮੁਖਬਿਰ ਹੋਮ ਦਾ ਦੋਸ਼ ਲਗਾ ਕੇ 2 ਨੌਜਵਾਨਾਂ ਦਾ ਕਤਲ ਕਰ ਦਿੱਤਾ ਸੀ ਅਤੇ ਕੁਝ ਜਨਾਨੀਆਂ ਦੀ ਕੁੱਟਮਾਰ ਵੀ ਕੀਤੀ ਸੀ। ਨੌਜਵਾਨ ਰਿਸ਼ਤਾ ਤੈਅ ਕਰਨ ਲਈ ਦੰਤੇਵਾੜਾ ਜ਼ਿਲ੍ਹੇ ਤੋਂ ਬੀਜਾਪੁਰ ਜ਼ਿਲ੍ਹੇ ਗਏ ਸਨ। 

ਪਿਛਲੇ ਮਹੀਨੇ ਦੰਤੇਵਾੜਾ ਜ਼ਿਲ੍ਹੇ ਦੇ ਚਿਕਪਾਲ ਪਿੰਡ 'ਚ ਨਕਸਲੀਆਂ ਨੇ ਜਨਾਨੀਆਂ ਸਮੇਤ 10 ਪਿੰਡ ਵਾਸੀਆਂ ਦੀ ਜੰਮ ਕੇ ਕੁੱਟਮਾਰ ਕਰ ਦਿੱਤੀ ਸੀ। ਉੱਥੇ ਹੀ 25 ਜੁਲਾਈ ਨੂੰ ਦੰਤੇਵਾੜਾ ਜ਼ਿਲ੍ਹੇ ਦੇ ਹੀ ਪਰਚੇਲੀ ਪਿੰਡ 'ਚ 25 ਪਿੰਡ ਵਾਸੀਆਂ ਨੂੰ ਨਕਸਲੀਆਂ ਵਲੋਂ ਆਤਮਸਮਰਪਣ ਕੀਤਾ ਗਿਆ ਹੈ। ਜ਼ਮੀਨ ਖਿਸਕਦੇ ਦੇਖ ਮਾਓਵਾਦੀਆਂ ਵਲੋਂ ਨਿਰਦੋਸ਼ ਪਿੰਡ ਵਾਸੀਆਂ ਦਾ ਕਤਲ ਅਤੇ ਕੁੱਟਮਾਰ ਕਰ ਕੇ ਅੱਤਵਾਦ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਪਰ ਉਨ੍ਹਾਂ ਦੇ ਗਲਤ ਵਿਚਾਰ ਅਤੇ ਕਾਇਰਾਨਾ ਹਰਕਤ ਦੀ ਬਸਤਰ ਖੇਤਰ ਤੋਂ ਨਕਸਲ ਸੰਗਠਨ ਦੇ ਖਾਤਮਾ ਦੇ ਕਾਰਨ ਬਣੇਗਾ। ਉਨ੍ਹਾਂ ਨੇ ਕਿਹਾ ਕਿ ਬਸਤਰ ਖੇਤਰ 'ਚ ਕੋਰੋਨਾ ਇਨਫੈਕਸ਼ਨ, ਤਾਲਾਬੰਦੀ ਅਤੇ ਹੜ੍ਹ ਸੰਬੰਧੀ ਹਾਲਾਤਾਂ 'ਚ ਵੀ ਸੜਕ, ਪੁਲ-ਪੁਲੀਆ ਅਤੇ ਹੋਰ ਮੂਲਭੂਤ ਸਹੂਲਤਾਂ ਪਿੰਡ ਵਾਸੀਆਂ ਨੂੰ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਨਾਲ ਪ੍ਰਸ਼ਾਸਨ ਅਤੇ ਸੁਰੱਖਿਆ ਦਸਤਿਆਂ ਦੇ ਪ੍ਰਤੀ ਪਿੰਡ ਵਾਸੀਆਂ ਦਾ ਵਿਸ਼ਵਾਸ ਵਧਿਆ ਹੈ।


DIsha

Content Editor

Related News