ਨਕਸਲੀਆਂ ਦੀ ਸੂਚਨਾ ਦੇਣ ਵਾਲਿਆਂ ਨੂੰ ਮਿਲੇਗਾ ਇਕ ਕਰੋੜ ਦਾ ਇਨਾਮ

06/29/2020 2:23:26 PM

ਜਗਦਲਪੁਰ- ਛੱਤੀਸਗੜ੍ਹ ਦੇ ਜਗਦਲਪੁਰ 'ਚ ਨਕਸਲੀਆਂ ਦੀ ਸੂਚਨਾ ਦੇਣ ਵਾਲੇ ਵਿਅਕਤੀਆਂ ਨੂੰ ਇਨ੍ਹਾਂ ਦੀ ਗ੍ਰਿਫਤਾਰੀ ਨਾਂ ਦੀ ਰਾਸ਼ੀ ਇਕ ਕਰੋੜ ਤੋਂ 2,50,0000 ਕਰੋੜ ਰੁਪਏ ਮਿਲੇਗੀ। ਬਸਤਰ ਪੁਲਸ ਡਾਇਰੈਕਟਰ ਜਨਰਲ ਸੁੰਦਰ ਰਾਜਪੂਤ ਨੇ ਦੱਸਿਆ ਕਿ ਨਕਸਲੀਆਂ ਦੇ ਸੰਬੰਧ 'ਚ ਜਾਣਕਾਰੀ ਦੇਣ ਵਾਲੇ ਵਿਅਕਤੀਆਂ ਦਾ ਨਾਂ ਪਤਾ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਪੁਲਸ ਵਲੋਂ ਜਾਰੀ ਸੂਚੀ 'ਚ ਇਕ ਕਰੋੜ ਰੁਪਏ ਦੇ ਇਨਾਮੀ ਨਕਸਲੀ ਗਗਨ ਨਾ ਰਾਵ ਗਣਪਤੀ ਉਰਫ਼ ਰਮੰਨਾ ਰਾਵ ਕਟਕਮ ਸੁਦਰਸ਼ਨ ਅਤੇ ਵੇਨੂੰਗੋਪਾਲ ਅਤੇ ਭੂਪਤੀ ਸਮੇਤ 34 ਨਕਸਲੀ ਸ਼ਾਮਲ ਹਨ। 34 'ਚੋਂ 29 ਨਕਸਲੀ ਅਜਿਹੇ ਹਨ, ਜਿਨ੍ਹਾਂ 'ਤੇ ਇਕ ਕਰੋੜ ਤੋਂ 25 ਲੱਖ ਤੱਕ ਦੇ ਇਨਾਮ ਐਲਾਨ ਹਨ। 

ਦੱਸਣਯੋਗ ਹੈ ਕਿ 4 ਦਿਨ ਪਹਿਲਾਂ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਇਕ ਐਡਵਾਇਜ਼ਰੀ ਜਾਰੀ ਕਰਦੇ ਹੋਏ ਦੱਸਿਆ ਕਿ ਨਕਸਲ ਪ੍ਰਭਾਵਿਤ ਖੇਤਰ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦੇ ਹਨ। ਪੁਲਸ ਦੇ ਅਲਰਟ ਹੋਣ ਤੋਂ ਬਾਅਦ ਵੱਡੇ ਨਕਸਲੀਆਂ ਵਲੋਂ ਵਾਰਦਾਤ ਦੀ ਯੋਜਨਾ 'ਤੇ ਪਾਣੀ ਫਿਰ ਗਿਆ ਹੈ।


DIsha

Content Editor

Related News