ਛੱਤੀਸਗੜ੍ਹ ''ਚ 12 ਨਕਸਲੀਆਂ ਨੇ ਕੀਤਾ ਆਤਮਸਮਰਪਣ

8/9/2020 5:55:03 PM

ਦੰਤੇਵਾੜਾ- ਛੱਤੀਸਗੜ੍ਹ ਦੇ ਦੰਤੇਵਾੜਾ ਜ਼ਿਲ੍ਹੇ 'ਚ ਚਲਾਏ ਜਾ ਰਹੇ ਨਕਸਲ ਖਾਤਮਾ ਮੁਹਿੰਮ 'ਘਰ ਵਾਪਸ ਆਓ' ਦੇ ਅਧੀਨ ਅੱਜ ਯਾਨੀ ਐਤਵਾਰ ਨੂੰ 12 ਨਕਸਲੀਆਂ ਨੇ ਆਤਮਸਮਰਪਣ ਕੀਤਾ। ਪੁਲਸ ਸੁਪਰਡੈਂਟ ਅਭਿਸ਼ੇਕ ਪਲੱਵ ਨੇ ਦੱਸਿਆ ਕਿ ਆਤਮ ਸਮਰਪਿਤ ਨਕਸਲੀ ਵੱਖ-ਵੱਖ ਨਕਸਲੀ ਸੰਗਠਨਾਂ 'ਚ ਕੰਮ ਕਰ ਰਹੇ ਸਨ। ਇਨ੍ਹਾਂ ਸਾਰਿਆਂ ਨੇ ਨਕਸਲੀ ਵਿਚਾਰ ਧਾਰਾ ਤੋਂ ਤੰਗ ਆ ਕੇ ਸਰਕਾਰ ਦੀਆਂ ਵਿਕਾਸ ਯੋਜਨਾਵਾਂ ਨਾਲ ਜੁੜਨ ਦੀ ਇੱਛਾ ਜ਼ਾਹਰ ਕੀਤੀ ਹੈ।

ਆਤਮਸਮਰਪਣ ਕਰਨ ਵਾਲੇ ਨਕਸਲੀਆਂ 'ਤੇ ਵੱਖ-ਵੱਖ ਅਪਰਾਧ ਵੱਖ-ਵੱਖ ਥਾਣਿਆਂ 'ਚ ਦਰਜ ਹਨ। ਇਸ ਮੌਕੇ ਵਿਧਾਇਕ ਦੰਤੇਵਾੜਾ ਦੇਵਤੀ ਕਰਮਾ ਵੀ ਹਾਜ਼ਰ ਸਨ। ਉਨ੍ਹਾਂ ਨੇ ਦੱਸਿਆ ਕਿ ਘਰ ਵਾਪਸੀ ਮੁਹਿੰਮ ਦੌਰਾਨ ਪਿਛਲੇ 2 ਮਹੀਨਿਆਂ 'ਚ 15 ਇਨਾਮੀ ਨਕਸਲੀ ਸਮੇਤ 71 ਨਕਸਲੀਆਂ ਨੇ ਆਤਮਸਮਰਪਣ ਕੀਤਾ ਹੈ।


DIsha

Content Editor DIsha