ਪਿਕਅੱਪ ਵੈਨ ਅਤੇ ਟਰੱਕ ਵਿਚਾਲੇ ਹੋਈ ਭਿਆਨਕ ਟੱਕਰ, 4 ਬੱਚਿਆਂ ਸਣੇ 11 ਲੋਕਾਂ ਦੀ ਮੌਤ
Friday, Feb 24, 2023 - 09:07 AM (IST)
ਰਾਏਪੁਰ (ਏਜੰਸੀ)- ਛੱਤੀਸਗੜ੍ਹ ਦੇ ਬਲੋਦਾਬਾਜ਼ਾਰ-ਭਾਟਾਪਾੜਾ ਜ਼ਿਲ੍ਹੇ ਵਿੱਚ ਇੱਕ ਪਿਕ-ਅੱਪ ਵੈਨ ਦੇ ਟਰੱਕ ਨਾਲ ਟਕਰਾਉਣ ਕਾਰਨ 4 ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਵੀਰਵਾਰ ਦੇਰ ਰਾਤ ਬਲੋਦਾਬਾਜ਼ਾਰ-ਭਾਟਾਪਾਰਾ ਰੋਡ 'ਤੇ ਭਾਟਾਪਾਰਾ ਥਾਣਾ ਖੇਤਰ ਦੇ ਅਧੀਨ ਖਮਾਰੀਆ ਪਿੰਡ ਦੇ ਕੋਲ ਵਾਪਰੇ ਇਸ ਹਾਦਸੇ 'ਚ ਇਕ ਦਰਜਨ ਹੋਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ: ਸਿਗਰਟ ਦੇ ਟੁਕੜੇ ਤੇ DNA ਜਾਂਚ ਨੇ ਸੁਲਝਾਈ 52 ਸਾਲ ਪੁਰਾਣੀ ਕਤਲ ਦੀ ਗੁੱਥੀ, ਹੋਇਆ ਹੈਰਾਨੀਜਨਕ ਖ਼ੁਲਾਸਾ
ਇੱਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਿਮਗਾ ਖੇਤਰ ਦੇ ਖਿਲੋਰਾ ਪਿੰਡ ਦੇ ਰਹਿਣ ਵਾਲੇ ਪੀੜਤ, ਅਰਜੁਨੀ ਖੇਤਰ ਵਿੱਚ ਇੱਕ ਪਰਿਵਾਰਕ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਬਾਅਦ ਘਰ ਪਰਤ ਰਹੇ ਸਨ। ਸੂਚਨਾ ਮਿਲਣ ਤੋਂ ਬਾਅਦ ਪੁਲਸ ਦੀ ਇੱਕ ਟੀਮ ਮੌਕੇ 'ਤੇ ਭੇਜੀ ਗਈ ਅਤੇ ਜ਼ਖ਼ਮੀਆਂ ਨੂੰ ਇਲਾਜ ਲਈ ਨੇੜਲੇ ਹਸਪਤਾਲ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।