ਛੱਤੀਸਗੜ੍ਹ ''ਚ ਹਾਦਸੇ ਦੀ ਹੈਰਾਨ ਕਰਦੀ ਵੀਡੀਓ ਨੂੰ ਦੇਖ ਕਹੋਗੇ ਮਰ ਗਈ ਇਨਸਾਨੀਅਤ

Sunday, Dec 15, 2019 - 11:35 AM (IST)

ਛੱਤੀਸਗੜ੍ਹ ''ਚ ਹਾਦਸੇ ਦੀ ਹੈਰਾਨ ਕਰਦੀ ਵੀਡੀਓ ਨੂੰ ਦੇਖ ਕਹੋਗੇ ਮਰ ਗਈ ਇਨਸਾਨੀਅਤ

ਰਾਏਪੁਰ— ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਇਹ ਹੀ ਕਹੋਗੇ ਕਿ ਇਨਸਾਨੀਅਤ ਮਰ ਚੁੱਕੀ ਹੈ। ਦਰਅਸਲ ਰਾਏਪੁਰ 'ਚ ਇਕ ਕਾਰ ਅਤੇ ਬਾਈਕ ਵਿਚਾਲੇ ਟੱਕਰ ਹੋ ਗਈ। ਕਾਰ ਸਵਾਰ ਬਾਈਕ ਸਵਾਰ ਦੀ ਮਦਦ ਦੀ ਬਜਾਏ ਉਸ ਨੂੰ ਕਾਫੀ ਦੂਰ ਤਕ ਘੜੀਸਦਾ ਲੈ ਗਿਆ। ਇਸ ਹਾਦਸੇ ਵਿਚ ਬਾਈਕ ਸਵਾਰ ਦੋ ਲੋਕ ਜ਼ਖਮੀ ਹੋ ਗਏ। ਪੁਲਸ ਨੇ ਦੋਸ਼ੀ ਕਾਰ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਹ ਹਾਦਸਾ ਬੀਤੇ ਸ਼ੁੱਕਰਵਾਰ ਦਾ ਹੈ, ਜਿਸ ਦਾ ਸੀ. ਸੀ. ਟੀ. ਵੀ. ਫੁਟੇਜ ਹੁਣ ਵਾਇਰਲ ਹੋ ਗਿਆ ਹੈ।



ਵੀਡੀਓ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਤੇਜ਼ ਰਫਤਾਰ ਕਾਰ ਦੀ ਬਾਈਕ ਨਾਲ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਬਾਈਕ 'ਤੇ ਸਵਾਰ ਇਕ ਆਦਮੀ ਦੂਰ ਜਾ ਡਿੱਗਿਆ, ਉੱਥੇ ਹੀ ਦੂਜਾ ਆਦਮੀ ਕਾਰ ਦੇ ਹੇਠਾਂ ਆ ਗਿਆ। ਕਾਰ ਡਰਾਈਵਰ ਜ਼ਖਮੀ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਕਾਫੀ ਦੂਰ ਤਕ ਘੜੀਸਦਾ ਲੈ ਗਿਆ। ਰਾਏਪੁਰ ਪੁਲਸ ਨੇ ਕਿਹਾ ਕਿ ਦੋਸ਼ੀ ਕਾਰ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਬਾਈਕ ਚਲਾਉਣ ਵਾਲੇ ਆਦਮੀ ਨੂੰ ਹਲਕੀਆਂ ਸੱਟਾਂ ਲੱਗੀਆਂ ਹਨ, ਜਦਕਿ ਜਿਸ ਨੂੰ ਕਾਰ ਨਾਲ ਘੜੀਸਿਆ ਗਿਆ ਸੀ, ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖਮੀ ਬਾਈਕ ਸਵਾਰ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।


author

Lakhan

Content Editor

Related News