ਪ੍ਰਸ਼ਾਸਨ ਦੀ ਅਣਦੇਖੀ ਕਾਰਨ ਪਾਣੀ ''ਚ ਡੁੱਬਿਆ ਘਰ, ਪਰਿਵਾਰ ਬੋਲਿਆ- ਲੈ ਲਵਾਂਗੇ ''ਜਲ ਸਮਾਧੀ''

Thursday, Feb 20, 2020 - 11:20 AM (IST)

ਛੱਤੀਸਗੜ੍ਹ— ਛੱਤੀਸਗੜ੍ਹ ਦੇ ਜਸ਼ਪੁਰ ਜ਼ਿਲਾ ਹੈੱਡਕੁਆਰਟਰ ਵਿਚ ਇਕ ਪਰਿਵਾਰ ਪ੍ਰਸ਼ਾਸਨ ਦੀ ਅਣਦੇਖੀ ਕਾਰਨ 'ਜਲ ਸਮਾਧੀ' ਲੈਣ ਨੂੰ ਮਜਬੂਰ ਹੋ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਦੇ ਨੇੜੇ ਨਾਲੇ ਨੂੰ ਮਿੱਟੀ ਨਾਲ ਬੰਦ ਕਰ ਦੇਣ ਕਾਰਨ ਪੂਰਾ ਘਰ ਹੌਲੀ-ਹੌਲੀ ਡੁੱਬਣ ਦੀ ਕਗਾਰ 'ਤੇ ਪਹੁੰਚ ਗਿਆ ਹੈ। ਪੀੜਤ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਕਈ ਵਾਰ ਅਧਿਕਾਰੀਆਂ ਨੂੰ ਮਦਦ ਦੀ ਗੁਹਾਰ ਲਾਈ ਪਰ ਪ੍ਰਸ਼ਾਸਨ ਤੋਂ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ। ਪਿਛਲੇ 3 ਮਹੀਨਿਆਂ ਤੋਂ ਅਸੀਂ ਪਰੇਸ਼ਾਨ ਹਾਂ, ਸਾਡੇ ਕੋਲ ਜਲ ਸਮਾਧੀ ਲੈਣ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ। ਜਸ਼ਪੁਰ ਦੇ ਜ਼ਿਲਾ ਅਧਿਕਾਰੀ ਦਫਤਰ ਤੋਂ ਮਹਿਜ 200 ਮੀਟਰ ਦੀ ਦੂਰੀ 'ਤੇ ਪੁਸ਼ਪਾ ਯਾਦਵ ਆਪਣੇ ਪਰਿਵਾਰ ਨਾਲ ਰਹਿੰਦੀ ਹੈ। ਉਨ੍ਹਾਂ ਦੇ ਘਰ ਦੇ ਨੇੜੇ ਹੀ ਇਕ ਨਾਲਾ ਹੈ ਪਰ ਨਾਲੇ ਦੀ ਜ਼ਮੀਨ ਨੂੰ ਆਪਣਾ ਦੱਸ ਕੇ ਇਕ ਸ਼ਖਸ ਨੇ ਉਸ ਨੂੰ ਮਿੱਟੀ ਨਾਲ ਬੰਦ ਕਰ ਦਿੱਤਾ। ਜਿਸ ਕਾਰਨ ਨਾਲੇ ਤੋਂ ਵਹਿਣ ਵਾਲਾ ਪਾਣੀ ਹੌਲੀ-ਹੌਲੀ ਉਨ੍ਹਾਂ ਦੇ ਘਰ ਵਿਚ ਦਾਖਲ ਹੋ ਰਿਹਾ ਹੈ।

PunjabKesari
ਪਿਛਲੇ 3 ਮਹੀਨਿਆਂ ਤੋਂ ਲਗਾਤਾਰ ਉਨ੍ਹਾਂ ਦੇ ਘਰ 'ਚ ਪਾਣੀ ਦਾਖਲ ਹੋਣ ਦੀ ਵਜ੍ਹਾ ਕਾਰਨ ਉਨ੍ਹਾਂ ਦੇ ਘਰ 'ਚ ਗੋਡਿਆਂ ਤਕ ਪਾਣੀ ਭਰ ਗਿਆ ਹੈ। 7 ਮੈਂਬਰਾਂ ਦਾ ਇਹ ਪਰਿਵਾਰ ਇਕ ਕਮਰੇ ਵਿਚ ਨਰਕ ਭਰੀ ਜ਼ਿੰਦਗੀ ਜਿਊਣ ਨੂੰ ਮਜਬੂਰ ਹੈ। ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਪਾਣੀ ਭਰਨ ਕਾਰਨ ਉਨ੍ਹਾਂ ਦੇ ਘਰ ਅੰਦਰ ਸੱਪ ਅਤੇ ਬਿੱਛੂ ਆ ਜਾਂਦੇ ਹਨ ਅਤੇ ਮਕਾਨ ਡਿੱਗਣ ਦੀ ਕਗਾਰ 'ਤੇ ਪਹੁੰਚ ਗਿਆ ਹੈ, ਜਿਸ ਕਾਰਨ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। ਪਰਿਵਾਰ ਨੇ ਨਗਰ ਪਾਲਿਕਾ ਤੋਂ ਲੈ ਕੇ ਸੀ. ਐੱਮ. ਓ. ਸਮੇਤ ਜ਼ਿਲੇ ਦੇ ਆਲਾ ਅਧਿਕਾਰੀਆਂ ਨਾਲ ਮਿਲ ਕੇ ਸਮੱਸਿਆ ਦੇ ਹੱਲ ਦੀ ਗੱਲ ਆਖੀ ਪਰ ਅੱਜ ਤਕ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ ਹੈ। ਜਿਸ ਕਾਰਨ ਪਰਿਵਾਰ ਹੁਣ ਜਲ ਸਮਾਧੀ ਲੈਣ ਦੀ ਗੱਲ ਕਹਿ ਰਿਹਾ ਹੈ।

PunjabKesari

ਪੁਸ਼ਪਾ ਯਾਦਵ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੋਈ ਹੋਰ ਜ਼ਮੀਨ ਨਹੀਂ ਹੈ। ਜੇਕਰ ਪ੍ਰਸ਼ਾਸਨ ਉਨ੍ਹਾਂ ਦੀ ਮਦਦ ਨਹੀਂ ਕਰਦਾ ਤਾਂ ਉਨ੍ਹਾਂ ਕੋਲ ਜਲ ਸਮਾਧੀ ਤੋਂ ਇਲਾਵਾ ਕੋਈ ਬਦਲ ਨਹੀਂ ਬਚੇਗਾ। ਓਧਰ ਜਸ਼ਪੁਰ ਦੇ ਜ਼ਿਲਾ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਹੈ, ਜਿਸ ਤੋਂ ਬਾਅਦ ਅਸੀਂ ਜਸ਼ਪੁਰ ਐੱਸ. ਡੀ. ਐੱਮ. ਨੂੰ ਉੱਥੇ ਭੇਜਿਆ ਹੈ। ਅਸੀਂ ਵਿਚਾਰ ਕਰ ਰਹੇ ਹਾਂ ਕਿ ਕੀ ਕੀਤਾ ਜਾ ਸਕਦਾ ਹੈ। ਪਾਣੀ ਕੱਢਣ ਲਈ ਇਕ ਛੋਟਾ ਜਿਹਾ ਆਊਟਲੇਟ ਬਣਾਇਆ ਜਾਵੇਗਾ।


Tanu

Content Editor

Related News