ਬਿਹਾਰ ਦੇ ਛਪਰਾ 'ਚ ਵਾਪਰਿਆ ਟਰੇਨ ਹਾਦਸਾ, 4 ਲੋਕ ਜ਼ਖਮੀ
Sunday, Mar 31, 2019 - 10:59 AM (IST)
ਬਿਹਾਰ— ਐਤਵਾਰ ਦੀ ਸਵੇਰ ਨੂੰ ਬਿਹਾਰ ਦੇ ਛਪਰਾ ਵਿਚ ਇਕ ਟਰੇਨ ਹਾਦਸਾ ਵਾਪਰ ਗਿਆ, ਜਿਸ ਕਾਰਨ 4 ਲੋਕ ਜ਼ਖਮੀ ਹੋ ਗਏ ਹਨ। ਦਰਅਸਲ ਛਪਰਾ-ਬਲੀਆ ਰੇਲ ਡਵੀਜ਼ਨ 'ਤੇ ਤਾਪਤੀ ਗੰਗਾ ਐਕਸਪ੍ਰੈੱਸ ਦੀਆਂ 14 ਬੋਗੀਆਂ ਪਟੜੀ ਤੋਂ ਹੇਠਾਂ ਉਤਰ ਗਈਆਂ। ਇਸ ਹਾਦਸੇ ਵਿਚ 4 ਲੋਕ ਜ਼ਖਮੀ ਹੋ ਗਏ ਹਨ। ਰੇਲਵੇ ਨੇ ਬਚਾਅ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ 8 ਵਜੇ ਛਪਰਾ ਤੋਂ ਤਾਪਤੀ ਗੰਗਾ ਐਕਸਪ੍ਰੈੱਸ ਨਿਕਲੀ ਸੀ। ਮਹਿਜ 45 ਮਿੰਟ ਦਾ ਸਫਰ ਤੈਅ ਕਰਨ ਮਗਰੋਂ ਟਰੇਨ ਗੌਤਮ ਅਸਥਾਨ ਸਟੇਸ਼ਨ 'ਤੇ ਪਹੁੰਚੀ ਸੀ ਕਿ ਉਸ ਦੀਆਂ 14 ਬੋਗੀਆਂ ਪਟੜੀ ਤੋਂ ਉਤਰ ਗਈਆਂ। ਗਨੀਮਤ ਇਹ ਰਹੀ ਕਿ ਇਸ ਦੌਰਾਨ ਟਰੇਨ ਦੀ ਰਫਤਾਰ ਜ਼ਿਆਦਾ ਨਹੀਂ ਸੀ। ਇਸ ਹਾਦਸੇ 'ਚ 4 ਜ਼ਖਮੀ ਯਾਤਰੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ ਹੈ। ਫਿਲਹਾਲ ਛਪਰਾ-ਬਲੀਆ ਰੇਲ ਡਵੀਜ਼ਨ 'ਤੇ ਟਰੇਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ ਅਤੇ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ।