ਠੰਡ ''ਚ ਦੇਰ ਰਾਤ ਘਰ ਦੇ ਬਾਹਰ ਬੈਠਣ ਲਈ ਮਜ਼ਬੂਰ ਹੋਏ ਮਾਂ ਤੇ 4 ਸਾਲਾ ਮਾਸੂਮ, ਆਪਣਿਆਂ ਨੇ ਵੀ ਨਹੀਂ ਲਈ ਸਾਰ
Thursday, Feb 06, 2025 - 12:59 PM (IST)
ਅੰਮ੍ਰਿਤਸਰ (ਕੈਪਟਨ)- ਅੰਮ੍ਰਿਤਸਰ 'ਚ ਦੇਰ ਰਾਤ ਕਰੀਬ 10 ਵਜੇ ਪੂਰੀ ਠੰਡ 'ਚ ਇਕ ਚਾਰ ਸਾਲ ਦਾ ਮਾਸੂਮ ਬੱਚਾ ਅਤੇ ਉਸਦੀ ਮਾਂ ਗੁਰਪਿੰਦਰ ਕੌਰ ਆਪਣੇ ਹੀ ਘਰ ਦੇ ਤਾਲਾ ਲੱਗੇ ਗੇਟ ਦੇ ਬਾਹਰ ਬੈਠੇ ਦਿਖਾਈ ਦਿੱਤੇ। ਉਕਤ ਪੀੜਤਾ ਨੇ ਦੱਸਿਆ ਕਿ ਮੇਰਾ ਪਤੀ ਮੇਰੇ ਨਾਲ ਜਾਣਬੁਝ ਕੇ ਝਗੜਾ ਰੱਖਦਾ ਹੈ ਅਤੇ ਮੇਰੇ ਤੋਂ ਵੱਖ ਰਹਿੰਦਾ ਹੈ। ਮੈਂ ਇਸ ਘਰ ਵਿਚ ਰਹਿੰਦੀ ਹਾਂ ਤੇ ਇਕ ਨਿੱਜੀ ਸਕੂਲ ਵਿਚ ਅਧਿਆਪਕ ਵੱਜੋਂ ਨੌਕਰੀ ਕਰਕੇ ਆਪਣਾਂ ਖਰਚਾ ਚਲਾਉਂਦੀ ਹਾਂ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਅੱਜ ਜਦ ਮੈਂ ਤੇ ਮੇਰਾ ਬੱਚਾ ਅਸੀਂ ਸਕੂਲ ਤੋਂ ਵਾਪਸ ਆਏ ਤਾਂ ਘਰ ਦੇ ਗੇਟ ਨੂੰ ਤਾਲਾ ਲੱਗਾ ਹੋਇਆ ਸੀ। ਅਸੀਂ ਦੁਪਹਿਰ ਤੋਂ ਭੁੱਖੇ ਪਿਆਸੇ ਇਥੇ ਬੈਠੇ ਹਾਂ ਪਰ ਸਾਡੀ ਕੋਈ ਸਾਰ ਨਹੀਂ ਲੈ ਰਿਹਾ। ਪੀੜਤਾ ਨੇ ਆਪਣੇ ਨਾਲ ਹੋ ਰਹੀ ਬੇਇਨਸਾਫੀ ਲਈ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸ਼ਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ। ਇਸ ਮੌਕੇ ਪਹੁੰਚੇ ਕਸਬਾ ਚੌਂਕ ਮਹਿਤਾ ਦੀ ਪੰਚਾਇਤ ਦੇ ਮੈਂਬਰ ਪਰਮਜੀਤ ਸਿੰਘ ਪੰਮਾ ਤੇ ਹੋਰਨਾਂ ਲੋਕਾਂ ਨੇ ਪੀੜਤ ਮਾਂ ਪੁੱਤ ਦਾ ਸਾਥ ਦਿੱਤਾ ਅਤੇ ਉਨ੍ਹਾਂ ਨੂੰ ਆਪਣੇ ਘਰ ਲੈ ਗਏ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਬੱਸਾਂ ਦੇ ਰੂਟ ਹੋਏ ਬੰਦ, ਮੈਰਿਜ ਪੈਲੇਸ ਵਾਲਿਆਂ ਨੂੰ ਮੋੜਨੀਆਂ ਪੈ ਰਹੀਆਂ ਸਾਈਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8