ਬੂੰਦ-ਬੂੰਦ ਨੂੰ ਤਰਸ ਰਹੇ ਹਨ ਚੇਨਈ ਦੇ ਲੋਕ, ਸਕੂਲ-ਦਫ਼ਤਰਾਂ ''ਤੇ ਪੈ ਰਿਹਾ ਅਸਰ

06/20/2019 12:01:01 PM

ਚੇਨਈ— ਤਾਮਿਲਨਾਡੂ ਦੀ ਰਾਜਧਾਨੀ ਚੇਨਈ ਭਿਆਨਕ ਜਲ ਸੰਕਟ ਨਾਲ ਜੂਝ ਰਹੀ ਹੈ। ਹਾਲਤ ਇਹ ਹੈ ਕਿ ਇੱਥੇ ਇਕ ਪਾਸੇ ਆਈ.ਟੀ. ਕੰਪਨੀਆਂ ਨੂੰ ਆਪਣੇ ਕਰਮਚਾਰੀਆਂ ਨੂੰ ਘਰ ਤੋਂ ਕੰਮ ਕਰਨ ਲਈ ਕਹਿਣਾ ਪੈਂਦਾ ਹੈ, ਉੱਥੇ ਹੀ ਪੇਂਡੂ ਇਲਾਕਿਆਂ 'ਚ ਟੋਕਨ ਦੇ ਕੇ ਪਾਣੀ ਵੰਡਿਆ ਜਾ ਰਿਹਾ ਹੈ। ਪਾਣੀ ਦੀ ਕਿੱਲਤ ਨਾਲ ਸ਼ਹਿਰ ਦੇ ਸਕੂਲ ਵੀ ਜੂਝ ਰਹੇ ਹਨ। ਪਾਣੀ ਦਾ ਖਰਚ ਘੱਟ ਕਰਨ ਲਈ ਕਈ ਨਿੱਜੀ ਸਕੂਲਾਂ ਨੂੰ ਬੰਦ ਕਰਨਾ ਪਿਆ ਹੈ। ਈਸਟ ਤੰਬਰਮ ਦੇ ਕ੍ਰਾਈਸਟ ਕਿੰਗ ਹਾਇਰ ਸੈਕੰਡਰੀ ਸਕੂਲ 'ਚ 2600 ਤੋਂ ਵਧ ਬੱਚੇ ਪੜ੍ਹਦੇ ਹਨ। ਸਕੂਲ ਨੇ 6ਵੀਂ ਜਮਾਤ ਤੋਂ ਲੈ ਕੇ 8ਵੀਂ ਤੱਕ ਦੇ ਬੱਚਿਆਂ ਨੂੰ 2 ਦਿਨ ਦਾ ਬਰੇਕ ਦਿੱਤਾ ਹੈ। ਸਕੂਲ ਕੰਪਲੈਕਸ 'ਚ ਸਥਿਤ 6 ਬੋਰਵੈੱਲ ਸੁੱਕ ਗਏ ਹਨ। ਸਕੂਲ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਰੋਜ਼ਾਨਾ 2 ਟੈਂਕਰਾਂ ਰਾਹੀਂ 24 ਹਜ਼ਾਰ ਲੀਟਰ ਪਾਣੀ ਮੁਹੱਈਆ ਕਰਵਾਇਆ ਜਾਂਦਾ ਹੈ।

ਪਾਣੀ ਦੀ ਸਮੱਸਿਆ ਆਮ ਲੋਕਾਂ ਲਈ ਪਰੇਸ਼ਾਨੀ ਬਣਦੀ ਜਾ ਰਹੀ ਹੈ। ਰਾਜ 'ਚ ਕੁਝ ਜਗ੍ਹਾ ਸਕੂਲ ਦੀ ਟਾਈਮਿੰਗ ਬਦਲ ਗਈ ਹੈ ਤਾਂ ਕਿ ਬੱਚਿਆਂ ਨੂੰ ਪਰੇਸ਼ਾਨੀ ਨਾ ਆਏ। ਕੁਝ ਦਫ਼ਤਰਾਂ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਉਹ ਘਰੋਂ ਹੀ ਕੰਮ ਕਰਨ, ਦਫ਼ਤਰ ਨਾ ਆਉਣ। ਚੇਨਈ 'ਚ ਪਾਣੀ ਸਪਲਾਈ ਕਰਨ ਵਾਲੇ ਤਿੰਨ ਵੱਡੇ ਤਾਲਾਬ ਸੁੱਕ ਗਏ ਹਨ। ਲੋਕ ਪਾਣੀ ਦੀ ਸਮੱਸਿਆ ਕਾਰਨ ਸ਼ਹਿਰ ਛੱਡ ਕੇ ਪਲਾਇਨ ਕਰ ਰਹੇ ਹਨ। ਹਾਲਾਤ ਅਜਿਹੇ ਹੀ ਬਣੇ ਰਹੇ ਤਾਂ ਆਉਣ ਵਾਲੇ ਦਿਨਾਂ 'ਚ ਇਨ੍ਹਾਂ ਤਾਲਾਬਾਂ ਤੋਂ ਪਾਣੀ ਪੂਰੀ ਤਰ੍ਹਾਂ ਸੁੱਕ ਜਾਵੇਗਾ। ਚੇਨਈ ਨੂੰ 4 ਵੱਡੇ ਤਾਲਾਬਾਂ ਤੋਂ ਪਾਣੀ ਸਪਲਾਈ ਹੁੰਦਾ ਹੈ। ਇਨ੍ਹਾਂ 4 ਤਾਲਾਬਾਂ 'ਚ ਰੈੱਡ ਹਿਲ, ਪੂੰਡੀ, ਚੋਲਾਵਰਮ ਅਤੇ ਚੈਂਬਰਮਬੱਕਮ ਸ਼ਾਮਲ ਹਨ। ਇਹ ਚਾਰੇ ਹੀ ਸੁੱਕਣ ਦੀ ਕਗਾਰ 'ਤੇ ਹਨ।


DIsha

Content Editor

Related News