ਚੇਨਈ : ਕੋਰੋਨਾ ਤੋਂ ਪੀੜਤ ਤਾਮਿਲਨਾਡੂ ਦੇ ਖੇਤੀਬਾੜੀ ਮੰਤਰੀ ਦਾ ਦਿਹਾਂਤ

Sunday, Nov 01, 2020 - 02:15 AM (IST)

ਚੇਨਈ : ਕੋਰੋਨਾ ਤੋਂ ਪੀੜਤ ਤਾਮਿਲਨਾਡੂ ਦੇ ਖੇਤੀਬਾੜੀ ਮੰਤਰੀ ਦਾ ਦਿਹਾਂਤ

ਚੇਨਈ - ਕੋਰੋਨਾ ਵਾਇਰਸ ਤੋਂ ਪੀੜਤ ਤਾਮਿਲਨਾਡੂ ਦੇ ਖੇਤੀਬਾੜੀ ਮੰਤਰੀ ਆਰ ਦੋਰਾਇੱਕੰਨੂ ਦਾ ਸ਼ਨੀਵਾਰ ਦੇਰ ਰਾਤ ਚੇਨਈ ਦੇ ਕਾਵੇਰੀ ਹਸਪਤਾਲ 'ਚ ਦਿਹਾਂਤ ਹੋ ਗਿਆ। ਆਰ ਦੋਰਾਇੱਕੰਨੂ ਨੂੰ 13 ਅਕਤੂਬਰ ਨੂੰ ਸਾਹ 'ਚ ਸਮੱਸਿਆ ਹੋਣ ਤੋਂ ਬਾਅਦ ਦਾਖਲ ਕੀਤਾ ਗਿਆ ਸੀ। ਸ਼ਨੀਵਾਰ ਨੂੰ ਕਾਵੇਰੀ ਹਸਪਤਾਲ ਦੇ ਕਾਰਜਕਾਰੀ ਨਿਰਦੇਸ਼ਕ ਡਾ. ਅਰਵਿੰਦਨ ਸੇਲਵਰਾਜ ਨੇ ਸਿਹਤ ਬੁਲੇਟਿਨ 'ਚ ਦੱਸਿਆ ਸੀ ਕਿ ਮੰਤਰੀ ਦਾ ਸੋਮਵਾਰ ਨੂੰ ਕੋਵਿਡ-19 ਦੀ ਵਜ੍ਹਾ ਨਾਲ ਹੋਈ ਗੰਭੀਰ ਨਿਮੋਨੀਆ ਦਾ ਇਲਾਜ ਸ਼ੁਰੂ ਕੀਤਾ ਗਿਆ। ਕਈ ਹੋਰ ਬਿਮਾਰੀਆਂ ਦੀ ਵਜ੍ਹਾ ਨਾਲ ਅਹਿਮ ਅੰਗਾਂ ਦੇ ਕੰਮ ਕਰਨ 'ਚ ਪ੍ਰੇਸ਼ਾਨੀ ਹੋ ਰਹੀ ਹੈ।

ਹਸਪਤਾਲ ਨੇ ਦੱਸਿਆ ਸੀ ਕਿ ਸੀਟੀ ਸਕੈਨ ਮੁਤਾਬਕ ਉਨ੍ਹਾਂ ਦੇ ਫੇਫੜੇ ਦਾ 90 ਫ਼ੀਸਦੀ ਹਿੱਸਾ ਇਨਫੈਕਟਿਡ ਹੈ ਅਤੇ ਉਨ੍ਹਾਂ ਨੂੰ ਈ.ਸੀ.ਐੱਮ.ਓ. ਅਤੇ ਵੈਂਟੀਲੇਟਰ 'ਤੇ ਰੱਖਿਆ ਗਿਆ ਸੀ। ਕਾਵੇਰੀ ਹਸਪਤਾਲ ਨੇ ਦੱਸਿਆ ਕਿ ਦੋਰਾਇੱਕੰਨੂ ਨੂੰ ਕਈ ਦਿਨ ਪਹਿਲਾਂ ਸਾਹ ਲੈਣ 'ਚ ਪ੍ਰੇਸ਼ਾਨੀ ਹੋਣ ਦੀ ਗੰਭੀਰ ਸ਼ਿਕਾਇਤ ਹੋਣ ਤੋਂ ਬਾਅਦ ਹਸਪਤਾਲ 'ਚ ਦਾਖਲ ਕੀਤਾ ਗਿਆ ਸੀ ਅਤੇ ਜਾਂਚ 'ਚ ਕੋਰੋਨਾ ਵਾਇਰਸ ਤਂ ਪੀੜਤ ਹੋਣ ਦੀ ਪੁਸ਼ਟੀ ਹੋਈ ਸੀ।


author

Inder Prajapati

Content Editor

Related News