ਚੈਟਰਬਾਕਸ ਨੇ ਮੰਨੀ ਗਲਤੀ, 72 ਘੰਟਿਆਂ ਤਕ ਆਨਲਾਈਨ ਰਿਹਾ ਹਾਈ ਪ੍ਰੋਫਾਈਲ ਲੋਕਾਂ ਦਾ ਡਾਟਾ

05/22/2019 4:50:54 PM

ਨਵੀਂ ਦਿੱਲੀ– ਡਾਟਾ ਲੀਕ ਦੇ ਦੋਸ਼ਾਂ ’ਚ ਘਿਰੀ ਕੰਪਨੀ ਚੈਟਰਬਾਕਸ ਨੇ ਕਿਹਾ ਕਿ ਕੁਝ ਪ੍ਰਭਾਵਸ਼ਾਲੀ ਯੂਜ਼ਰਜ਼ ਦੀਆਂ ਜਾਣਕਾਰੀਆਂ (ਡਾਟਾ) ਅਣਜਾਣੇ ’ਚ ਜਨਤਕ ਹੋਈਆਂ ਹਨ ਪਰ ਇਸ ਵਿਚ ਕਿਸੇ ਤਰ੍ਹਾਂ ਦੀ ਸੰਵੇਦਨਸ਼ੀਲ ਵਿਅਕਤੀਗਤ ਜਾਣਕਾਰੀ ਸ਼ਾਮਲ ਨਹੀਂ ਹੈ। ਮੁੰਬਈ ਦੀ ਕੰਪਨੀ ਨੇ ਕਿਹਾ ਕਿ ਨਿਜੀ ਸੂਚਨਾਵਾਂ ਲੀਕ ਹੋਣਦੀਆਂ ਖਬਰਾਂ ‘ਗਲਤ’ ਹਨ। ਕੰਪਨੀ ਨੇ ਸਵਿਕਾਰ ਕੀਤਾ ਕਿ ਸੀਮਿਤ ਗਿਣਤੀ ’ਚ ਪ੍ਰਭਾਵਸ਼ਾਲੀ ਲੋਕਾਂ ਅਤੇ ਹਸਤੀਆਂ ਦੀਆਂ ਜਾਣਕਾਰੀਆਂ (ਡਾਟਾਬੇਸ) ਕਰੀਬ 72 ਘੰਟਿਆਂ ਤਕ ਆਨਲਾਈਨ ਮੌਜੂਦ ਰਹੀਆਂ। 

ਕੰਪਨੀ ਨੇ ਦਿੱਤੀ ਸਫਾਈ
ਕੰਪਨੀ ਨੇ ਮੰਗਲਵਾਰ ਦੇਰ ਰਾਤ ਬਿਆਨ ਜਾਰੀ ਕਰਕੇ ਕਿਹਾ ਕਿ ਇਸ ਡਾਟਾਬੇਸ ’ਚ ਕੋਈ ਵੀ ਸੰਵੇਦਨਸ਼ੀਲ ਨਿਜੀ ਅੰਕੜੇ ਸ਼ਾਮਲ ਨਹੀਂ ਹਨ ਅਤੇ ਇਸ ਵਿਚ ਉਹੀ ਜਾਣਕਾਰੀਆਂ ਹਨ, ਜੋ ਜਨਤਕ ਮੰਚ ’ਤੇ ਉਪਲੱਬਧ ਹਨ ਜਾਂ ਫਿਰ ਪ੍ਰਭਾਵਸ਼ਾਲੀ ਲੋਕਾਂ ਨੇ ਖੁਦ ਸਾਂਝਾ ਕੀਤੀਆਂ ਹਨ। 

ਕੀ ਹੈ ਮਾਮਲਾ
ਫੇਸਬੁੱਕ ਦੀ ਮਲਕੀਅਤ ਵਾਲੀ ਕੰਪਨੀ ਇੰਸਟਾਗ੍ਰਾਮ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਸ ਦੇ ਯੂਜ਼ਰਜ਼ ਦੇ ਅੰਕੜਿਆਂ ਨੂੰ ਇਕ ਤੀਜੇ ਪੱਖ ਵਲੋਂ ਅਨੁਚਿਤ ਤਰੀਕੇ ਨਾਲ ਰੱਖਿਆ ਗਿਆ। ਉਹ ਦੇਖ ਰਹੀ ਹੈ ਕਿ ਇਸ ਵਿਚ ਉਸ ਦੀਆਂ ਨੀਤੀਆਂ ਦਾ ਉਲੰਘਣ ਤਾਂ ਨਹੀਂ ਹੋਇਆ। ਖਬਰਾਂ ਮੁਤਾਬਕ, ਆਨਲਾਈਨ ਪਾਏ ਗਏ ਇਸ ਡਾਟਾਬੇਸ ’ਤੇ ਕਰੀਬ 4.9 ਕਰੋੜ ਅੰਕੜੇ ਉਪਲੱਬਧ ਹਨ ਜਿਸ ਵਿਚ ਇੰਸਟਾਗ੍ਰਾਮ ਦੇ ਲੱਖਾਂ ਪ੍ਰਭਾਵਸ਼ਾਲੀ ਯੂਜ਼ਰਜ਼, ਸਿਤਾਰਿਆਂ ਅਤੇ ਬ੍ਰਾਂਡ ਖਾਤਿਆਂ ਦੀਆਂ ਜਾਣਕਾਰੀ ਵੀ ਸ਼ਾਮਲ ਹਨ। 

ਰਿਪੋਰਟ ’ਚ ਕਿਹਾ ਗਿਆ ਹੈ ਕਿ ਡਾਟਾਬੇਸ ’ਚ ਜਨਤਕ ਅੰਕੜਿਆਂ (ਜਿਵੇਂ- ਬਾਇਓ, ਪ੍ਰੋਫਾਈਲ ਪਿਕਚਰ, ਫਾਲੋਅਰ ਦੀ ਗਿਣਤੀ) ਤੋਂ ਇਲਾਵਾ ਯੂਜ਼ਰਜ਼ ਦੀਆਂ ਨਿਜੀ ਜਾਣਕਾਰੀਆਂ ਜਿਵੇਂ- ਈ-ਮੇਲ ਐਡਰੈੱਸ ਅਤੇ ਫੋਨ ਨੰਬਰ ਵੀ ਮੌਜੂਦ ਹਨ। ਇੰਸਟਾਗ੍ਰਾਮ ਦੇ ਬੁਲਾਰੇ ਨੇ ਇਕ ਈ-ਮੇਲ ਬਿਆਨ ’ਚ ਕਿਹਾ ਕਿ ਕੰਪਨੀ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਤੀਜੇ ਪੱਖ ਨੇ ਅਨੁਚਿਤ ਤਰੀਕੇ ਨਾਲ ਇੰਸਟਾਗ੍ਰਾਮ ਦੇ ਅੰਕੜਿਆਂ ਨੂੰ ਤਾਂ ਨਹੀਂ ਰੱਖਿਆ। ਇਹ ਵੀ ਸਪੱਸ਼ਟ ਨਹੀਂ ਹੈ ਕਿ ਚੈਟਰਬਾਕਸ ਦੇ ਡਾਟਾਬੇਸ ’ਤੇ ਉਪਲੱਬਧ ਫੋਨ ਨੰਬਰ ਅਤੇ ਈ-ਮੇਲ ਆਈ.ਡੀ. ਇੰਸਟਾਗ੍ਰਾਮ ਤੋਂ ਆਏ ਹਨ ਜਾਂ ਕਿਤੋਂ ਹੋਰ। 


Related News