ਟੈਰਰ ਫੰਡਿੰਗ ਮਾਮਲੇ ’ਚ 7 ਵਿਰੁੱਧ NIA ਕੋਰਟ ਨੇ ਤੈਅ ਕੀਤੇ ਦੋਸ਼

Sunday, Mar 06, 2022 - 10:06 AM (IST)

ਜੰਮੂ– ਸਪੈਸ਼ਲ ਜੱਜ ਐੱਨ. ਆਈ. ਏ. ਕੋਰਟ ਸੁਨਿਤ ਗੁਪਤਾ ਨੇ ਟੈਰਰ ਫੰਡਿੰਗ ਮਾਮਲੇ ਵਿਚ ਕਿਫਾਇਤ ਰਾਸ਼ਿਦ ਕੋਕਾ, ਅਜ਼ਾਦ ਅਹਿਮਦ ਕੋਕਾ, ਇਸ਼ਫਾਕ ਮਜੀਦ ਕੋਕਾ, ਅਲਤਾਫ ਅਹਿਮਦ ਡਾਰ, ਆਬਿਦ ਹੁਸੈਨ ਬਖਸ਼ੀ, ਮੁਬਾਰਕ ਅਹਿਮਦ ਠੋਕਰ ਅਤੇ ਸੁਬੇਰ ਅਹਿਮਦ ਕੋਕਾ ਵਿਰੁੱਧ ਦੋਸ਼ ਤੈਅ ਕੀਤੇ ਹਨ। ਉਕਤ ਮਾਮਲੇ ਮੁਤਾਬਕ ਜੇ. ਆਈ. ਸੀ. ਜੰਮੂ ਨੂੰ ਸੂਚਨਾ ਮਿਲੀ ਸੀ ਕਿ ਕਿਫਾਇਤ ਰਾਸ਼ਿਦ ਕੋਕਾ ਪੁੱਤਰ ਅਬਦੁੱਲ ਰਾਸ਼ਿਦ ਕੋਕਾ ਅਤੇ ਅਜ਼ਾਦ ਅਹਿਮਦ ਕੋਕਾ ਪੁੱਤਰ ਗੁਲਾਮ ਮੋਹਿਯੂਦੀਨ ਕੋਕਾ ਵਾਸੀ ਮਲਹੂਰਾ ਸ਼ੋਪੀਆਂ ਅਤੇ ਹੋਰ ਸਹਿਯੋਗੀ ਅਣਪਛਾਤੇ ਸੋਮਿਆਂ ਤੋਂ ਟੈਰਰ ਫੰਡਿੰਗ ਪ੍ਰਾਪਤ ਕਰ ਕੇ ਅੰਸਾਰ-ਗਜਵਤ-ਹਿੰਦ ਅੱਤਵਾਦੀ ਸੰਗਠਨ ਦੇ ਅੱਤਵਾਦੀਆਂ ਤੱਕ ਪਹੁੰਚਾ ਰਹੇ ਹਨ। ਉਕਤ ਸੂਚਨਾ ਦੇ ਆਧਾਰ ’ਤੇ ਧਾਰਾ 17, 18, 20, 21, 38, 39, 40 ਯੂ. ਏ. (ਪੀ) ਐਕਟ ਤਹਿਤ ਜੇ. ਆਈ. ਸੀ. ਜੰਮੂ ਵਿਚ ਐੱਫ. ਆਈ. ਆਰ. ਦਰਜ ਕਰ ਕੇ ਜਾਂਚ ਸ਼ੁਰੂ ਕੀਤੀ।

ਸਪੈਸ਼ਲ ਜੱਜ ਐੱਨ. ਆਈ. ਏ. ਕੋਰਟ ਸੁਨਿਤ ਗੁਪਤਾ ਨੇ ਦੋਵਾਂ ਪੱਖਾਂ ਨੂੰ ਸੁਣਨ ਅਤੇ ਜਾਂਚ ਅਧਿਕਾਰੀ ਵਲੋਂ ਇਕੱਠੇ ਕੀਤੇ ਸਬੂਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਸਾਰੇ 7 ਦੋਸ਼ੀਆਂ ਵਿਰੁੱਧ ਦੋਸ਼ ਤੈਅ ਕੀਤੇ। ਇਹ ਸਾਰੇ ਅੱਤਵਾਦੀਆਂ ਨੂੰ ਟਿਕਾਣਿਆਂ ਤੱਕ ਪਹੁੰਚਾਉਣ ਤੋਂ ਇਲਾਵਾ ਟੈਰਰ ਫੰਡਿੰਗ ਦਾ ਕੰਮ ਕਰਦੇ ਸਨ।


DIsha

Content Editor

Related News