ਸ਼ੱਕ ਕਾਰਨ ਪਤੀ ਨੇ ਕੀਤਾ ਪਤਨੀ ਦਾ ਅਜਿਹਾ ਹਾਲ, ਖੇਤਾਂ ''ਚ ਮਿਲੀ ਸੀ ਲਾਸ਼ (ਤਸਵੀਰਾਂ)

12/16/2016 9:56:12 AM

ਗੋਹਾਨਾ— ਪੁਲਸ ਨੇ ਕਤਲਕਾਂਡ ਦੀ ਗੁੱਥੀ ਸੁਲਝਾ ਲਈ ਹੈ। ਪੁਲਸ ਨੇ ਇਸ ਮਾਮਲੇ ''ਚ ਮ੍ਰਿਤਕ ਔਰਤ ਮੌਸਮ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਪੁੱਛ-ਗਿੱਛ ''ਚ ਦੋਸ਼ੀ ਨੇ ਦੱਸਿਆ ਕਿ ਪਤਨੀ ਮੌਸਮ ਦੇ ਚਰਿੱਤਰ ''ਤੇ ਸ਼ੱਕ ਸੀ। ਬੀਤੀ 30 ਨਵੰਬਰ ਦੀ ਰਾਤ ਪਤਨੀ ਛੱਤ ''ਤੇ ਚੱਲੀ ਗਈ। ਇਸ ਦੌਰਾਨ ਉਹ ਵੀ ਪੁੱਜ ਗਿਆ। ਛੱਤ ''ਤੇ ਆਉਣ ਦਾ ਕਾਰਨ ਪੁੱਛਿਆ ਤਾਂ ਸੰਤੋਸ਼ਜਨਕ ਜਵਾਬ ਨਹੀਂ ਦਿੱਤਾ। ਗੁੱਸੇ ''ਚ ਆ ਕੇ ਉਸ ਦਾ ਗਲਾ ਘੁੱਟ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਨੇ ਦੱਸਿਆ ਕਿ ਕਤਲ ਤੋਂ ਬਾਅਦ ਰਾਤ ਨੂੰ ਹੀ ਉਸ ਨੇ ਪਤਨੀ ਦੀ ਲਾਸ਼ ਨੂੰ ਗੰਨੇ ਦੇ ਖੇਤਾਂ ''ਚ ਸੁੱਟ ਦਿੱਤਾ ਸੀ। ਅਗਲੇ ਦਿਨ ਸਵੇਰੇ ਪਿੰਡ ਵਾਲਿਆਂ ਨੇ ਮੌਸਮ ਦੀ ਲਾਸ਼ ਗੰਨੇ ਦੇ ਖੇਤਾਂ ''ਚ ਪਈ ਹੋਣ ਦੀ ਜਾਣਕਾਰੀ ਦਿੱਤੀ। ਸਵੇਰ ਹੋਣ ''ਤੇ ਕਤਲ ਦਾ ਡਰਾਮਾ ਰਚ ਦਿੱਤਾ ਸੀ। ਸੂਚਨਾ ਤੋਂ ਬਾਅਦ ਪੁਲਸ ਵੀ ਮੌਕੇ ''ਤੇ ਪੁੱਜ ਗਈ। ਉੱਥੇ ਖੇਤਾਂ ''ਚ ਪਿੰਡ ਵਾਲਿਆਂ ਦੀ ਵੀ ਭੀੜ ਜਮਾ ਹੋ ਗਈ ਸੀ। ਪੁਲਸ ਨੇ ਰਾਜਬੀਰ ਦੀ ਸ਼ਿਕਾਇਤ ''ਤੇ ਅਣਪਛਾਤੇ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। ਪੁਲਸ ਨੇ ਕੜੀ ਨਾਲ ਕੜੀ ਜੋੜਦੇ ਹੋਏ ਦੋਸ਼ੀ ਰਾਜਬੀਰ ਨੂੰ ਗ੍ਰਿਫਤਾਰ ਕਰ ਲਿਆ। ਵੀਰਵਾਰ ਨੂੰ ਪੁਲਸ ਨੇ ਦੋਸ਼ੀ ਨੂੰ ਕੋਰਟ ''ਚ ਪੇਸ਼ ਕੀਤਾ ਅਤੇ ਇਕ ਦਿਨ ਦੀ ਪੁਲਸ ਰਿਮਾਂਡ ''ਤੇ ਲਿਆ।
ਪੁਲਸ ਨੇ ਦੱਸਿਆ ਕਿ ਜਦੋਂ ਲਾਸ਼ ਨੂੰ ਬਰਾਮਦ ਕੀਤਾ ਤਾਂ ਸਲਵਾਰ ਕੁੜਤੇ ਨਾਲ ਮੈਚ ਨਹੀਂ ਕਰ ਰਹੀ ਸੀ। ਉੱਥੇ ਹੀ ਰਾਜਬੀਰ ਵਾਰ-ਵਾਰ ਬਲਾਤਕਾਰ ਹੋਣ ਦੀ ਗੱਲ ਕਹਿ ਰਿਹਾ ਸੀ। ਉੱਥੇ ਹੀ ਰਾਜਬੀਰ ਪੁੱਛ-ਗਿੱਛ ਦੌਰਾਨ ਵਾਰ-ਵਾਰ ਬਿਆਨ ਬਦਲ ਰਿਹਾ ਸੀ। ਬਰੋਦਾ ਥਾਣਾ ਇੰਚਾਰਜ ਮਹੇਂਦਰ ਨੇ ਦੱਸਿਆ ਕਿ ਰੂਖੀ ਦੀ ਰਹਿਣ ਵਾਲੀ ਮੌਸਮ ਦੇ ਕਤਲ ਦੇ ਮਾਮਲੇ ''ਚ ਪਤੀ ਰਾਜਬੀਰ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀ ਨੂੰ ਪੁੱਛ-ਗਿੱਛ ਲਈ ਇਕ ਦਿਨ ਦੇ ਪੁਲਸ ਰਿਮਾਂਡ ''ਤੇ ਲਿਆ ਗਿਆ ਹੈ।


Disha

News Editor

Related News