ਦਿੱਲੀ ਵਾਸੀਆਂ ਨੂੰ ਕੇਜਰੀਵਾਲ ਸਰਕਾਰ ਨੇ ਦਿੱਤਾ ਵੱਡਾ ਤੋਹਫਾ, ਬਿਜਲੀ ਦੇ ਫਿਕਸ ਚਾਰਜਾਂ 'ਚ ਕੀਤੀ ਕਟੌਤੀ

Wednesday, Jul 31, 2019 - 04:54 PM (IST)

ਦਿੱਲੀ ਵਾਸੀਆਂ ਨੂੰ ਕੇਜਰੀਵਾਲ ਸਰਕਾਰ ਨੇ ਦਿੱਤਾ ਵੱਡਾ ਤੋਹਫਾ, ਬਿਜਲੀ ਦੇ ਫਿਕਸ ਚਾਰਜਾਂ 'ਚ ਕੀਤੀ ਕਟੌਤੀ

ਨਵੀਂ ਦਿੱਲੀ—ਅੱਜ ਦਿੱਲੀ ਵਾਸੀਆਂ ਨੂੰ ਕੇਜਰੀਵਾਲ ਸਰਕਾਰ ਨੇ ਵੱਡੀ ਰਾਹਤ ਦਿੱਤੀ ਹੈ। ਹੁਣ ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ (ਡੀ. ਈ. ਆਰ. ਸੀ) ਨੇ ਬਿਜਲੀ ਦੇ ਫਿਕਸ ਚਾਰਜ 'ਚ ਕਟੌਤੀ ਕਰ ਦਿੱਤੀ ਹੈ, ਜਿਸ ਤਹਿਤ 2 ਕਿਲੋ ਵਾਟ ਤੱਕ ਦੇ ਬਿਜਲੀ ਕੁਨੈਕਸ਼ਨ 'ਤੇ 20 ਰੁਪਏ ਪ੍ਰਤੀ ਕਿਲੋਵਾਟ, 2 ਤੋਂ ਲੈ ਕੇ 5 ਕਿਲੋਵਾਟ ਤੱਕ ਦੇ ਬਿਜਲੀ ਕੁਨੈਕਸ਼ਨ 'ਤੇ 50 ਰੁਪਏ ਪ੍ਰਤੀ ਕਿਲੋ ਵਾਟ , 5 ਤੋਂ ਲੈ ਕੇ 15 ਕਿਲੋਵਾਟ ਤੱਕ ਦੇ ਬਿਜਲੀ ਕੁਨੈਕਸ਼ਨ 'ਤੇ 100 ਰੁਪਏ ਪ੍ਰਤੀ ਕਿਲੋਵਾਟ ਫਿਕਸ ਚਾਰਜ ਦੇਣਾ ਹੋਵੇਗਾ।ਇਹ ਵੀ ਦੱਸਿਆ ਜਾਂਦਾ ਹੈ ਕਿ ਦਿੱਲੀ 'ਚ ਬਿਜਲੀ ਦੀਆਂ ਨਵੀਆਂ ਦਰਾਂ 1 ਅਗਸਤ ਤੋਂ ਲਾਗੂ ਹੋਣਗੀਆਂ।

ਦਿੱਲੀ ਬਿਜਲੀ ਰੈਗੂਲੇਟਰੀ ਕਮਿਸ਼ਨ ਦੇ ਚੇਅਰਮੈਨ ਜਸਟਿਸ ਐੱਸ. ਐਸ. ਚੌਹਾਨ ਨੇ ਦੱਸਿਆ ਹੈ ਕਿ ਪਹਿਲਾਂ 2 ਕਿਲੋਵਾਟ ਬਿਜਲੀ ਦੀ ਖਪਤ ਲਈ 125 ਰੁਪਏ, 2 ਤੋਂ 5 ਕਿਲੋਵਾਟ ਤੱਕ ਬਿਜਲੀ ਦੀ ਖਪਤ ਲਈ ਫਿਕਸ ਚਾਰਜ 140 ਰੁਪਏ ਅਤੇ 5 ਤੋਂ 15 ਕਿਲੋਵਾਟ ਤੱਕ ਦੇ ਕੁਨੈਕਸ਼ਨ 'ਤੇ 175 ਰੁਪਏ ਦੇਣੇ ਪੈਂਦੇ ਸੀ। ਹੁਣ ਗਾਹਕਾਂ ਨੂੰ ਭਾਰੀ ਰਾਹਤ ਮਿਲੀ ਹੈ। 

ਜ਼ਿਕਰਯੋਗ ਹੈ ਕਿ ਦਿੱਲੀ 'ਚ ਬਿਜਲੀ ਦਾ ਬਿੱਲ ਹਮੇਸ਼ਾ ਹੀ ਅਹਿਮ ਮੁੱਦਾ ਰਿਹਾ ਹੈ। ਵਿਧਾਨ ਸਭਾ ਚੋਣਾਂ ਦੇ ਨੇੜੇ ਆਉਂਦਿਆਂ ਹੀ ਪਾਰਟੀ ਨੇ ਬਿਜਲੀ ਦੇ ਬਿੱਲ ਨੂੰ ਆਪਣਾ ਮੁੱਖ ਮੁੱਦਾ ਬਣਾ ਲਿਆ ਸੀ। ਦਿੱਲੀ ਦੇ ਮਰਹੂਮ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਵੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਬਿਜਲੀ ਦੇ ਵਧੇ ਹੋਏ ਬਿੱਲਾਂ ਸੰਬੰਧੀ ਸਵਾਲ ਪੁੱਛੇ ਸੀ, ਜਿਸ ਤੋਂ ਬਾਅਦ ਕੇਜਰੀਵਾਲ ਨੇ ਫਿਕਸ ਚਾਰਜ ਘੱਟ ਕਰਨ ਦੀ ਗੱਲ ਕੀਤੀ ਸੀ।

 


author

Iqbalkaur

Content Editor

Related News