ਰਾਤ ਦੇ ਹਨੇਰੇ ’ਚ ਬਦਲ ''ਤਾ ਪਿੰਡ ‘ਅਕਬਰਪੁਰ’ ਦਾ ਨਾਂ, ਕਾਲਖ ਮਲ ਲਿਖਿਆ ‘ਰਘੁਵਰਪੁਰ’
Saturday, Dec 06, 2025 - 07:31 AM (IST)
ਮਥੁਰਾ (ਭਾਸ਼ਾ) - ਰਾਤ ਦੇ ਹਨੇਰੇ ’ਚ ਮਥੁਰਾ ਜ਼ਿਲ੍ਹੇ ’ਚ ਦਿੱਲੀ-ਆਗਰਾ ਰਾਸ਼ਟਰੀ ਰਾਜਮਾਰਗ ’ਤੇ ਸਥਿਤ ਪਿੰਡ ਅਕਬਰਪੁਰ ਦੇ ਨਾਂ ਵਾਲੇ ਬੋਰਡ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਕਾਲਖ ਮਲ ਦਿੱਤੀ ਗਈ ਅਤੇ ਇਸ ਦੀ ਥਾਂ ’ਤੇ ਅਕਬਰਪੁਰ ਦੀ ਥਾਂ ‘ਰਘੁਵਰਪੁਰ’ ਲਿਖ ਦਿੱਤਾ। ਇਸ ਮਾਮਲੇ ਦੇ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਛੱਤਾ ਖੇਤਰ ਦੇ ਡਿਪਟੀ ਸੁਪਰਡੈਂਟ ਭੂਸ਼ਣ ਵਰਮਾ ਨੇ ਕਿਹਾ ਕਿ ਪੁਲਸ ਨੇ ਇਸ ਘਟਨਾ ਦੇ ਵਾਪਰ ਜਾਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ - 10 ਹਜ਼ਾਰ ਵਾਲੀ ਟਿਕਟ ਹੋਈ 60 ਹਜ਼ਾਰ ਦੀ... INDIGO ਸੰਕਟ ਵਿਚਾਲੇ ਮਹਿੰਗੀ ਹੋਈ ਹਵਾਈ ਯਾਤਰਾ
ਇਹ ਘਟਨਾ ਬਾਗੇਸ਼ਵਰ ਧਾਮ ਦੇ ਕਹਾਣੀਕਾਰ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਵੱਲੋਂ ਕੀਤੀ ਗਈ ਟਿੱਪਣੀ ਨਾਲ ਜੁੜੀ ਜਾਪਦੀ ਹੈ, ਜਿਸ ਨੇ ਆਪਣੀ ਪੈਦਲ ਯਾਤਰਾ ਦੌਰਾਨ ਅਕਬਰਪੁਰ ਨਾਂ ਵਾਲਾ ਇਕ ਬੋਰਡ ਦੇਖ ਕੇ ਕਥਿਤ ਤੌਰ ’ਤੇ ਸੁਝਾਅ ਦਿੱਤਾ ਸੀ ਕਿ ਇਹ ਨਾਂ ਬਦਲ ਕੇ ‘ਰਘੁਵਰਪੁਰ’ ਰੱਖਿਆ ਜਾਵੇ। ਉਨ੍ਹਾਂ ਇਹ ਟਿੱਪਣੀ ਦਿੱਲੀ ਤੋਂ ਵ੍ਰਿੰਦਾਵਨ ਤੱਕ ਦੀ ਪੈਦਲ ਯਾਤਰਾ ਦੇ ਸਮਾਪਤੀ ’ਤੇ ਕੀਤੀ ਜੋ 7 ਤੋਂ 16 ਨਵੰਬਰ ਤੱਕ ਹੋਈ ਸੀ। ਪੁਲਸ ਨੇ ਸਪੱਸ਼ਟ ਕੀਤਾ ਕਿ ਕਹਾਣੀਕਾਰ ਨੇ ਇਹ ਟਿੱਪਣੀ ਸਰਕਾਰ ਨੂੰ ਸੰਬੋਧਨ ਕਰਦੇ ਹੋਏ ਕੀਤੀ ਸੀ। ਲੋਕਾਂ ਨੂੰ ਨਾਂ ਬਦਲਣ ਦੀ ਅਪੀਲ ਨਹੀਂ ਕੀਤੀ ਸੀ।
ਪੜ੍ਹੋ ਇਹ ਵੀ - ਦੇਸ਼ ਭਰ 'ਚ ਖ਼ਤਮ ਹੋਣਗੇ ਟੋਲ ਪਲਾਜ਼ਾ! Digital ਹੋਵੇਗਾ ਪੂਰਾ ਸਿਸਟਮ, ਸਰਕਾਰ ਨੇ ਕੀਤਾ ਵੱਡਾ ਐਲਾਨ
