ਚੰਦਰਮਾ ਦੇ ਹੋਰ ਨੇੜੇ ਪਹੁੰਚਿਆ ਚੰਦਰਯਾਨ-3, ਇਸਰੋ ਦੀ ਹੁਣ ਸੂਰਜ ਮਿਸ਼ਨ ਦੀ ਤਿਆਰੀ

Tuesday, Aug 15, 2023 - 10:32 AM (IST)

ਚੰਦਰਮਾ ਦੇ ਹੋਰ ਨੇੜੇ ਪਹੁੰਚਿਆ ਚੰਦਰਯਾਨ-3, ਇਸਰੋ ਦੀ ਹੁਣ ਸੂਰਜ ਮਿਸ਼ਨ ਦੀ ਤਿਆਰੀ

ਬੈਂਗਲੂਰੂ (ਭਾਸ਼ਾ)- ਭਾਰਤ ਦਾ ਅਹਿਮ ਤੀਜਾ ਚੰਦਰਮਾ ਮਿਸ਼ਨ ‘ਚੰਦਰਯਾਨ-3’ ਸੋਮਵਾਰ ਨੂੰ ਪੰਧ ਵਿਚ ਹੇਠਾਂ ਲਿਆਏ ਜਾਣ ਦੀ ਇਕ ਹੋਰ ਸਫ਼ਲ ਪ੍ਰਕਿਰਿਆ ’ਚੋਂ ਲੰਘਣ ਦੇ ਨਾਲ ਹੀ ਚੰਦਰਮਾ ਦੀ ਸਤ੍ਹਾ ਦੇ ਹੋਰ ਨੇੜੇ ਪਹੁੰਚ ਗਿਆ। ਬੈਂਗਲੂਰੂ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਕਿਹਾ ਕਿ ਚੰਦਰਯਾਨ-3 ਹੁਣ ਚੰਦਰਮਾ ਦੇ ਸਭ ਤੋਂ ਨਜ਼ਦੀਕੀ ਪੰਧ ’ਤੇ ਪਹੁੰਚ ਗਿਆ ਹੈ। ‘ਚੰਦਰਯਾਨ-3’ ਨੂੰ 14 ਜੁਲਾਈ ਨੂੰ ਲਾਂਚ ਕੀਤਾ ਗਿਆ ਸੀ ਅਤੇ 5 ਅਗਸਤ ਨੂੰ ਚੰਦਰਮਾ ਦੇ ਪੰਧ ’ਚ ਦਾਖਲ ਹੋਇਆ ਸੀ। ਇਸ ਤੋਂ ਬਾਅਦ 6 ਅਤੇ 9 ਅਸਗਤ ਨੂੰ ਚੰਦਰਯਾਨ ਨੂੰ ਪੰਧ ਵਿਚ ਹੇਠਾਂ ਲਿਆਏ ਜਾਣ ਦੀਆਂ 2 ਪ੍ਰਕਿਰਿਆਵਾਂ ਨੂੰ ਅੰਜਾਮ ਦਿੱਤਾ ਗਿਆ। ਇਸਰੋ ਨੇ ਟਵੀਟ ਕੀਤਾ ਕਿ ਚੰਦਰਯਾਨ ਨੂੰ ਚੰਦਰਮਾ ਦੀ ਸਤ੍ਹਾ ਦੇ ਨੇੜੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਅੱਜ ਕੀਤੀ ਗਈ ਪ੍ਰਕਿਰਿਆ ਤੋਂ ਬਾਅਦ ਚੰਦਰਯਾਨ-3 ਦਾ ਪੰਧ 150 ਕਿਲੋਮੀਟਰ & 177 ਕਿਲੋਮੀਟਰ ਰਹਿ ਗਈ ਹੈ। ਉਸਨੇ ਦੱਸਿਆ ਕਿ ਅਗਲੀ ਪ੍ਰਕਿਰਿਆ ਨੂੰ 16 ਅਗਸਤ ਨੂੰ ਸਵੇਰੇ ਲਗਭਗ 8.30 ਵਜੇ ਅੰਜਾਮ ਦਿੱਤੇ ਜਾਣ ਦੀ ਯੋਜਨਾ ਹੈ।

ਇਹ ਵੀ ਪੜ੍ਹੋ : PM ਮੋਦੀ ਨੇ ਲਾਲ ਕਿਲ੍ਹੇ 'ਤੇ ਲਹਿਰਾਇਆ ਤਿਰੰਗਾ, ਦਿੱਤੀ ਗਈ 21 ਤੋਪਾਂ ਦੀ ਸਲਾਮੀ

ਇਸਰੋ ਦੀ ਹੁਣ ਸੂਰਜ ਮਿਸ਼ਨ ਦੀ ਤਿਆਰੀ

ਇਸਰੋ ਚੰਦਰਯਾਨ-3 ਮਿਸ਼ਨ ਤੋਂ ਬਾਅਦ ਸ਼੍ਰੀਹਰਿਕੋਟਾ ਸਪੇਸ ਸੈਂਟਰ ਤੋਂ ਸੂਰਜ ਦਾ ਅਧਿਐਨ ਕਰਨ ਲਈ ਆਦਿਤਿਆ-ਐੱਲ1 ਸੋਲਰ ਐਕਸਪਲੋਰੇਸ਼ਨ ਮਿਸ਼ਨ ਦੀ ਸ਼ੁਰੂਆਤ ਕਰਨ ਦੀ ਤਿਆਰੀ ਕਰ ਰਿਹਾ ਹੈ। ਸੂਰਜ ਮਿਸ਼ਨ ਲਈ ਉਹ ਆਪਣੇ ਭਰੋਸੇਮੰਦ ਅਤੇ ਸ਼ਕਤੀਸ਼ਾਲੀ ਪੋਲਰ ਸੈਟੇਲਾਈਟ ਲਾਂਚ ਵਹੀਕਲ (ਪੀ. ਐੱਸ. ਐੱਲ. ਵੀ.) ਦੀ ਵਰਤੋਂ ਕਰੇਗਾ। ਪੀ. ਐੱਸ. ਐੱਲ . ਵੀ.-ਸੀ57/ਆਦਿਤਿਆ-ਐੱਲ1 ਮਿਸ਼ਨ ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਪੁਲਾੜ-ਆਧਾਰਿਤ ਭਾਰਤੀ ਆਬਜ਼ਰਵੇਟਰੀ ਆਦਿਤਿਆ-ਐੱਲ1 ਦੇ ਲਾਂਚ ਲਈ ਤਿਆਰੀਆਂ ਚੱਲ ਰਹੀਆਂ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News