Chandrayaan-3 ਨੂੰ ਲੈ ਕੇ ISRO ਨੇ ਦਿੱਤੀ ਵੱਡੀ ਅਪਡੇਟ, ਕਿਹਾ- ਰੋਵਰ ਨੇ ਚੰਦਰਮਾ ''ਤੇ ਸ਼ੁਰੂ ਕੀਤਾ ਆਪਣਾ ਕੰਮ

Thursday, Aug 24, 2023 - 09:07 PM (IST)

Chandrayaan-3 ਨੂੰ ਲੈ ਕੇ ISRO ਨੇ ਦਿੱਤੀ ਵੱਡੀ ਅਪਡੇਟ, ਕਿਹਾ- ਰੋਵਰ ਨੇ ਚੰਦਰਮਾ ''ਤੇ ਸ਼ੁਰੂ ਕੀਤਾ ਆਪਣਾ ਕੰਮ

ਨੈਸ਼ਨਲ ਡੈਸਕ : ਇਸਰੋ ਨੇ ਚੰਦਰਯਾਨ-3 ਨੂੰ ਲੈ ਕੇ ਵੀਰਵਾਰ ਵੱਡੀ ਅਪਡੇਟ ਦਿੱਤੀ ਹੈ। ਇਸਰੋ ਨੇ ਸੂਚਿਤ ਕੀਤਾ ਕਿ ਸਾਰੀਆਂ ਗਤੀਵਿਧੀਆਂ ਨਿਰਧਾਰਤ ਪ੍ਰੋਗਰਾਮ ਦੇ ਅਨੁਸਾਰ ਤੇ ਸਾਰਾ ਸਿਸਟਮ ਸਮਾਨ ਰੂਪ ਨਾਲ ਕੰਮ ਕਰ ਰਿਹਾ ਹੈ। ਲੈਂਡਰ ਮਾਡਿਊਲ ਪੇਲੋਡਸ ILSA, RAMBHA ਅਤੇ ChaSTE ਅੱਜ ਤੋਂ ਕਾਰਜਸ਼ੀਲ ਹੋ ਗਏ ਹਨ। ਰੋਵਰ ਨੇ ਚੰਦਰਮਾ 'ਤੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਪ੍ਰੋਪਲਸ਼ਨ ਮਾਡਿਊਲ 'ਤੇ SHAPE ਪੇਲੋਡ ਨੂੰ ਐਤਵਾਰ ਨੂੰ ਚਾਲੂ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਇਸਰੋ ਨੇ ਬੁੱਧਵਾਰ ਸ਼ਾਮ 6:04 ਵਜੇ ਚੰਦਰਯਾਨ-3 ਨੂੰ ਚੰਦਰਮਾ ਦੀ ਸਤ੍ਹਾ 'ਤੇ ਸਫਲਤਾਪੂਰਵਕ ਉਤਾਰ ਕੇ ਇਤਿਹਾਸ ਰਚਿਆ ਸੀ। ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹਿਲਾ ਦੇਸ਼ ਬਣ ਗਿਆ ਹੈ। ਚੰਦਰਮਾ 'ਤੇ ਉੱਤਰਨ ਦੇ ਕਰੀਬ ਢਾਈ ਘੰਟੇ ਬਾਅਦ 'ਪ੍ਰਗਿਆਨ ਰੋਵਰ' ਦੇ ਲੈਂਡਰ ਵਿਕਰਮ ਦੇ ਬਾਹਰ ਨਿਕਲਣ ਦੀ ਪ੍ਰਕਿਰਿਆ ਸ਼ੁਰੂ ਹੋਈ।

PunjabKesari

ਇਹ ਵੀ ਪੜ੍ਹੋ : iPhone 15 Updates: USB Type C ਪੋਰਟ ਹੋਣ ਦੇ ਬਾਵਜੂਦ ਇਕ ਚਾਰਜਰ ਨਾਲ ਚਾਰਜ ਨਹੀਂ ਹੋਣਗੇ ਨਵੇਂ ਆਈਫੋਨ

ਚੰਦਰਮਾ 'ਤੇ ਚੰਦਰਯਾਨ-3 ਦੇ ਲੈਂਡਰ ਅਤੇ ਰੋਵਰ ਦੀ ਸਫਲ ਲੈਂਡਿੰਗ ਤੋਂ ਬਾਅਦ ਇਸਰੋ ਨੂੰ ਉਮੀਦ ਹੈ ਕਿ ਇਸ ਮਿਸ਼ਨ ਦੀ ਮਿਆਦ ਇਕ ਚੰਦਰ ਦਿਵਸ ਜਾਂ ਧਰਤੀ ਦੇ 14 ਦਿਨਾਂ ਤੱਕ ਸੀਮਤ ਨਹੀਂ ਰਹੇਗੀ ਅਤੇ ਚੰਦਰਮਾ 'ਤੇ ਦੁਬਾਰਾ ਸੂਰਜ ਚੜ੍ਹਨ 'ਤੇ ਇਸ ਨੂੰ ਮੁੜ ਸਰਗਰਮ ਕੀਤਾ ਜਾ ਸਕਦਾ ਹੈ। ਲੈਂਡਰ ਅਤੇ ਰੋਵਰ ਦੇ ਉੱਤਰਨ ਤੋਂ ਬਾਅਦ ਬੋਰਡ 'ਤੇ ਮੌਜੂਦ ਸਿਸਟਮ ਹੁਣ ਇਕ ਤੋਂ ਬਾਅਦ ਇਕ ਪ੍ਰਯੋਗ ਕਰਨ ਲਈ ਤਿਆਰ ਹਨ, ਜੋ ਕਿ ਚੰਦ ਦੇ ਹਨੇਰੇ ਅਤੇ ਬਹੁਤ ਠੰਡੇ ਹੋਣ ਤੋਂ ਪਹਿਲਾਂ ਧਰਤੀ ਦੇ 14 ਦਿਨਾਂ ਦੇ ਅੰਦਰ ਪੂਰਾ ਕੀਤਾ ਜਾ ਸਕੇ। ਚੰਦਰਯਾਨ ਦਾ ਲੈਂਡਰ ਵਿਕਰਮ ਬੁੱਧਵਾਰ ਸ਼ਾਮ 6.04 ਵਜੇ ਚੰਦਰਮਾ ਦੇ ਦੱਖਣੀ ਧਰੁਵ 'ਤੇ ਉੱਤਰਿਆ ਤੇ ਇ ਨੇ 'ਸਾਫਟ ਲੈਂਡਿੰਗ' ਨਾਲ ਆਪਣੇ ਮਿਸ਼ਨ ਦੇ ਟੀਚੇ ਨੂੰ ਪੂਰਾ ਕੀਤਾ।

ਇਹ ਵੀ ਪੜ੍ਹੋ : ਚੰਦਰਯਾਨ-3 ਦੀ ਸਫਲਤਾ 'ਤੇ ਨਾਸਾ ਨੇ ਦਿੱਤੀ ਵਧਾਈ, ਯੂਰਪੀਅਨ ਸਪੇਸ ਏਜੰਸੀ ਨੇ ਦੱਸਿਆ ਇਤਿਹਾਸਕ

PunjabKesari

ਇਸਰੋ ਨੇ ਘੋਸ਼ਣਾ ਕੀਤੀ ਕਿ ਰੋਵਰ ਪ੍ਰਗਿਆਨ ਲੈਂਡਰ ਤੋਂ ਬਾਹਰ ਨਿਕਲ ਗਿਆ ਹੈ। ਇਸ ਨੇ ਕਿਹਾ, ''ਭਾਰਤ ਨੇ ਚੰਦ 'ਤੇ ਚਹਿਲਕਦਮੀ ਕੀਤੀ।'' ਕੁਲ 1752 ਕਿਲੋਗ੍ਰਾਮ ਵਜ਼ਨ ਵਾਲੇ ਲੈਂਡਰ ਅਤੇ ਰੋਵਰ ਨੂੰ ਚੰਦਰਮਾ ਦੇ ਵਾਤਾਵਰਣ ਦਾ ਅਧਿਐਨ ਕਰਨ ਲਈ ਚੰਦਰ ਦਿਨ ਦੀ ਰੌਸ਼ਨੀ 'ਚ ਕੰਮ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਹਾਲਾਂਕਿ, ਇਸਰੋ ਦੇ ਅਧਿਕਾਰੀ ਉਨ੍ਹਾਂ ਦੇ ਇਕ ਹੋਰ ਚੰਦਰ ਦਿਵਸ ਲਈ ਸਰਗਰਮ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News