ਚੰਦਰਯਾਨ-2 : ਮਿਲ ਗਿਆ ਵਿਕ੍ਰਮ ਲੈਂਡਰ, ISRO ਨੇ ਲਾਇਆ ਪਤਾ

09/08/2019 2:40:47 PM

ਨਵੀਂ ਦਿੱਲੀ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੂੰ ਚੰਦਰਮਾ 'ਤੇ ਵਿਕ੍ਰਮ ਲੈਂਡਰ ਦਾ ਪਤਾ ਲੱਗ ਗਿਆ ਹੈ। ਆਰਬਿਟਰ ਨੇ ਥਰਮਲ ਇਮੇਜ਼ ਕੈਮਰੇ ਤੋਂ ਉਸ ਦੀ ਤਸਵੀਰ ਲਈ ਹੈ, ਜਿਸ ਤੋਂ ਵਿਕ੍ਰਮ ਲੈਂਡਰ ਦੀ ਸਹੀ ਲੋਕੇਸ਼ਨ ਦਾ ਪਤਾ ਲੱਗਾ ਹੈ। ਹਾਲਾਂਕਿ ਵਿਕ੍ਰਮ ਲੈਂਡਰ ਨਾਲ ਅਜੇ ਕੋਈ ਸੰਚਾਰ ਸਥਾਪਤ ਨਹੀਂ ਹੋ ਸਕਿਆ ਹੈ। ਇੱਥੇ ਦੱਸ ਦੇਈਏ ਕਿ ਚੰਦਰਯਾਨ-2 ਦੇ ਆਰਬਿਰਟਰ ਵਿਚ ਲੱਗੇ ਆਪਟਿਕਲ ਹਾਈ ਰਿਜੋਲਿਊਸ਼ਨ ਕੈਮਰੇ ਨੇ ਵਿਕ੍ਰਮ ਲੈਂਡਰ ਦੀ ਤਸਵੀਰ ਲਈ ਹੈ। ਇਸਰੋ ਵਿਗਿਆਨੀ ਹੁਣ ਆਰਬਿਟਰ ਜ਼ਰੀਏ ਵਿਕ੍ਰਮ ਲੈਂਡਰ ਨੂੰ ਸੰਦੇਸ਼ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ। ਬੈਂਗਲੁਰੂ ਸਥਿਤ ਇਸਰੋ ਸੈਂਟਰ ਤੋਂ ਲਗਾਤਾਰ ਵਿਕ੍ਰਮ  ਲੈਂਡਰ ਅਤੇ ਆਰਬਿਟਰ ਨੂੰ ਸੰਦੇਸ਼ ਭੇਜਿਆ ਜਾ ਰਿਹਾ ਹੈ ਤਾਂ ਕਿ ਸੰਚਾਰ ਸੰਪਰਕ ਸ਼ੁਰੂ ਕੀਤਾ ਜਾ ਸਕੇ। ਇਸਰੋ ਚੀਫ ਕੇ. ਸੀਵਾਨ ਨੇ ਖੁਦ ਇਸ ਦੀ ਜਾਣਕਾਰੀ ਟਵਿੱਟਰ ਅਕਾਊਂਟ 'ਤੇ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਲੈਂਡਰ ਨਾਲ ਸੰਪਰਕ ਸਥਾਪਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। 

PunjabKesari
ਇੱਥੇ ਦੱਸ ਦੇਈਏ ਕਿ ਭਾਰਤ ਦੇ ਚੰਦਰਯਾਨ-2 ਮਿਸ਼ਨ ਨੂੰ ਸ਼ਨੀਵਾਰ ਤੜਕੇ ਉਸ ਸਮੇਂ ਝਟਕਾ ਲੱਗਾ, ਜਦੋਂ ਚੰਦਰਮਾ ਦੀ ਸਤਿਹ ਤੋਂ 2.1 ਕਿਲੋਮੀਟਰ ਦੀ ਉੱਚਾਈ 'ਤੇ ਵਿਕ੍ਰਮ ਲੈਂਡਰ ਦਾ ਇਸਰੋ ਨਾਲ ਸੰਪਰਕ ਟੁੱਟ ਗਿਆ, ਜਿਸ ਕਾਰ ਮਿਸ਼ਨ ਫੇਲ ਹੋ ਗਿਆ ਸੀ। ਇਸਰੋ ਦੇ ਵਿਗਿਆਨੀਆਂ ਨੇ ਕਿਹਾ ਕਿ ਵਿਕ੍ਰਮ ਲੈਂਡਰ ਉਤਰ ਰਿਹਾ ਸੀ ਅਤੇ ਟੀਚੇ ਤੋਂ 2.1 ਕਿਲੋਮੀਟਰ ਪਹਿਲਾਂ ਤਕ ਉਸ ਦਾ ਕੰਮ ਆਮ ਸੀ। ਉਸ ਤੋਂ ਬਾਅਦ ਲੈਂਡਰ ਦਾ ਸੰਪਰ ਜ਼ਮੀਨ ਸਥਿਤ ਕੇਂਦਰ ਤੋਂ ਟੁੱਟ ਗਿਆ। ਇਸ ਵਜ੍ਹਾ ਕਰ ਕੇ ਲੈਂਡਰ ਆਪਣੇ ਤੈਅ ਮਾਰਗ ਤੋਂ ਭਟਕ ਗਿਆ ਸੀ। ਇਸ ਦੇ ਬਾਵਜੂਦ ਇਸਰੋ ਵਿਗਿਆਨੀਆਂ ਨੇ ਹਿੰਮਤ ਨਹੀਂ ਹਾਰੀ, ਉਹ ਲਗਾਤਾਰ ਵਿਕ੍ਰਮ ਲੈਂਡਰ ਦਾ ਪਤਾ ਲਾ ਰਹੇ ਸਨ। ਚੰਦਰਯਾਨ-2 ਦੀ 22 ਜੁਲਾਈ ਨੂੰ ਲਾਂਚਿੰਗ ਕੀਤੀ ਗਈ ਸੀ, ਜਿਸ ਤੋਂ ਬਾਅਦ ਇਸ ਦੀਆਂ ਤਸਵੀਰਾਂ ਵੀ ਇਸਰੋ ਵਲੋਂ ਜਾਰੀ ਕੀਤੀਆਂ ਗਈਆਂ ਸਨ। 


Tanu

Content Editor

Related News