ਸਿਰਫ਼ ਲੈਂਡਰ ਨਾਲ ਸੰਪਰਕ ਟੁੱਟਿਆ ਹੈ, 1.3 ਅਰਬ ਭਾਰਤੀਆਂ ਦੀਆਂ ਉਮੀਦਾਂ ਨਹੀਂ : ਨਾਇਡੂ

Saturday, Sep 07, 2019 - 11:33 AM (IST)

ਸਿਰਫ਼ ਲੈਂਡਰ ਨਾਲ ਸੰਪਰਕ ਟੁੱਟਿਆ ਹੈ, 1.3 ਅਰਬ ਭਾਰਤੀਆਂ ਦੀਆਂ ਉਮੀਦਾਂ ਨਹੀਂ : ਨਾਇਡੂ

ਨਵੀਂ ਦਿੱਲੀ— 'ਚੰਦਰਯਾਨ-2' ਦੇ ਲੈਂਡਰ ਵਿਕਰਮ ਦਾ ਚੰਨ 'ਤੇ ਉਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲ ਸੰਪਰਕ ਟੁੱਟਣ 'ਤੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਸ਼ਨੀਵਾਰ ਨੂੰ ਕਿਹਾ ਕਿ ਨਿਰਾਸ਼ ਹੋਣ ਵਾਲੀ ਕੋਈ ਗੱਲ ਨਹੀਂ ਹੈ। ਨਾਇਡੂ ਦੇ ਮੰਤਰਾਲੇ ਨੇ ਟਵੀਟ ਕੀਤਾ,''ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ। ਇਸਰੋ ਦਾ ਸਿਰਫ਼ ਲੈਂਡਰ ਨਾਲ ਸੰਪਰਕ ਟੁੱਟਿਆ ਹੈ, 1.3 ਅਰਬ ਭਾਰਤੀਆਂ ਦੀ ਉਮੀਦ ਨਹੀਂ। ਉੱਪ ਰਾਸ਼ਟਰਪਤੀ ਨੇ ਕਿਹਾ ਕਿ ਆਰਬਿਟਰ ਆਪਣੇ ਪੇਲੋਡ ਨਾਲ ਹੁਣ ਵੀ ਕੰਮ ਕਰ ਰਿਹਾ ਹੈ। ਉਨ੍ਹਾਂ ਨੇ ਲਿਖਿਆ,''ਮੈਂ ਇਸਰੋ ਦੇ ਵਿਗਿਆਨੀਆਂ, ਇੰਜੀਨੀਅਰਾਂ ਅਤੇ ਚੰਦਰਯਾਨ-2 ਨਾਲ ਜੁੜੇ ਸਾਰੇ ਲੋਕਾਂ ਦੀ ਪੁਲਾੜ ਖੋਜ 'ਚ ਨਵੇਂ ਮੋਰਚੇ 'ਤੇ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ 'ਚ ਉਨ੍ਹਾਂ ਦੀ ਸਖਤ ਮਿਹਨਤ ਅਤੇ ਵਚਨਬੱਧਤਾ ਲਈ ਸਲਾਮ ਕਰਦਾ ਹਾਂ।''

ਨਾਇਡੂ ਨੇ ਭਾਰਤੀ ਖੋਜ ਸੰਗਠਨ (ਇਸਰੋ) ਨੂੰ ਉਨ੍ਹਾਂ ਦੇ ਭਵਿੱਖ ਦੀਆਂ ਕੋਸ਼ਿਸ਼ਾਂ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਦੇਸ਼ ਨੂੰ ਉਨ੍ਹਾਂ 'ਤੇ ਮਾਣ ਹੈ। ਦੱਸਣਯੋਗ ਹੈ ਕਿ ਚੰਦਰਯਾਨ-2 ਦੇ ਲੈਂਡਰ ਵਿਕਰਮ ਦਾ ਚੰਨ 'ਤੇ ਉਤਰਦੇ ਸਮੇਂ ਜ਼ਮੀਨੀ ਸਟੇਸ਼ਨ ਨਾਲ ਸੰਪਰਕ ਟੁੱਟ ਗਿਆ। ਸੰਪਰਕ ਉਦੋਂ ਟੁੱਟਿਆ, ਜਦੋਂ ਲੈਂਡਰ ਚੰਨ ਦੀ ਸਤਿਹ ਤੋਂ 2.1 ਕਿਲੋਮੀਟਰ ਦੀ ਉੱਚਾਈ 'ਤੇ ਸੀ। ਲੈਂਡਰ ਨੂੰ ਰਾਤ ਲਗਭਗ 1.38 ਵਜੇ ਚੰਨ ਦੀ ਸਤਿਹ 'ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਪਰ ਚੰਨ ਦੇ ਹੇਠਾਂ ਵੱਲ ਆਉਂਦੇ ਸਮੇਂ 2.1 ਕਿਲੋਮੀਟਰ ਦੀ ਉੱਚਾਈ 'ਤੇ ਜ਼ਮੀਨੀ ਸਟੇਸ਼ਨ ਨਾਲ ਇਸ ਦਾ ਸੰਪਰਕ ਟੁੱਟ ਗਿਆ।


author

DIsha

Content Editor

Related News