ਮਿਸ਼ਨ ਮੂਨ : ''ਬਾਹੁਬਲੀ'' ਦੀ ਰਿਹਰਸਲ ਪੂਰੀ, ਚੰਦਰਯਾਨ-2 ਦੀ ਲਾਂਚਿੰਗ ਲਈ ਤਿਆਰ

07/21/2019 10:48:47 AM

ਸ਼੍ਰੀਹਰੀਕੋਟਾ— ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਚੰਦਰਯਾਨ-2 ਨੂੰ ਲੈ ਕੇ ਜਾਣ ਵਾਲੇ ਭਾਰੀ ਰਾਕੇਟ ਜੀ. ਐੱਸ. ਐੱਲ. ਵੀ. ਮਾਰਕ-3 ਦਾ ਰਿਹਰਸਲ ਪੂਰਾ ਕਰ ਲਈ ਗਈ ਹੈ। 'ਬਾਹੁਬਲੀ' ਨਾਂ ਤੋਂ ਮਸ਼ਹੂਰ ਇਹ ਰਾਕੇਟ ਆਮ ਤਰੀਕੇ ਨਾਲ ਕੰਮ ਕਰ ਰਿਹਾ ਹੈ। ਜੀ. ਐੱਸ. ਐੱਲ. ਵੀ. ਮਾਰਕ-3 ਰਾਕੇਟ ਤੋਂ ਚੰਦਰਯਾਨ-2 ਨੂੰ 22 ਜੁਲਾਈ ਯਾਨੀ ਕਿ ਦੁਪਹਿਰ 2.43 ਵਜੇ ਲਾਂਚ ਕੀਤਾ ਜਾਵੇਗਾ। ਪਹਿਲਾਂ ਇਸ ਨੂੰ 15 ਜੁਲਾਈ ਨੂੰ ਲਾਂਚ ਕੀਤਾ ਜਾਣਾ ਸੀ ਪਰ ਤਕਨੀਕੀ ਖਰਾਬੀ ਕਾਰਨ ਇਸ ਨੂੰ ਟਾਲ ਦਿੱਤਾ ਗਿਆ। ਵਿਗਿਆਨੀਆਂ ਨੇ  ਜੀ. ਐੱਸ. ਐੱਲ. ਵੀ. ਮਾਰਕ-3 ਰਾਕੇਟ 'ਚ ਹੋਈ ਤਕਨੀਕੀ ਖਰਾਬੀ ਨੂੰ ਠੀਕ ਕਰ ਲਿਆ ਹੈ। ਇਸਰੋ ਨੇ ਟਵੀਟ ਕਰ ਕੇ ਦੱਸਿਆ ਕਿ ਬਾਹੁਬਲੀ ਕਿਹਾ ਜਾਣ ਵਾਲਾ ਜੀ. ਐੱਸ. ਐੱਲ. ਵੀ. ਮਾਰਕ-3 ਹੁਣ ਅਰਬਾਂ ਲੋਕਾਂ ਦੇ ਸੁਪਨੇ ਨੂੰ 'ਚੰਦਰਯਾਨ-2' ਦੇ ਰੂਪ ਵਿਚ ਚੰਦਰਮਾ 'ਤੇ ਜਾਣ ਲਈ ਤਿਆਰ ਹੈ।

ਇੱਥੇ ਦੱਸ ਦੇਈਏ ਕਿ ਲਾਂਚਿੰਗ 'ਚ ਤਕਨੀਕੀ ਸਮੱਸਿਆ ਆਉਣਾ ਕੋਈ ਨਵੀਂ ਗੱਲ ਨਹੀਂ ਹੈ। ਜੀ. ਐੱਸ. ਐੱਲ. ਵੀ. ਮਾਰਕ-3 ਰਾਕੇਟ ਦੀ ਵਰਤੋਂ ਕਰਦੇ ਹੋਏ ਚੰਦਰਮਾ ਲਈ ਭਾਰਤ ਨੇ ਦੂਜੇ ਮਿਸ਼ਨ 'ਚੰਦਰਯਾਨ-2' ਦਾ ਤਕਨੀਕੀ ਖਰਾਬੀ ਕਾਰਨ ਲਾਂਚਿੰਗ ਟਾਲੇ ਜਾਣ ਨਾਲ ਇਸ ਭਾਰਤੀ ਪੁਲਾੜ ਪ੍ਰੋਗਰਾਮ ਨੂੰ ਸ਼ੁਰੂਆਤੀ ਝਟਕਾ ਜ਼ਰੂਰ ਲੱਗਾ ਪਰ ਵਿਗਿਆਨੀਆਂ ਨੇ ਹਿੰਮਤ ਨਹੀਂ ਹਾਰੀ। ਧਰਤੀ ਅਤੇ ਚੰਦਰਮਾ ਵਿਚਾਲੇ ਦੂਰੀ ਲੱਗਭਗ 3 ਲੱਖ 84 ਹਜ਼ਾਰ ਕਿਲੋਮੀਟਰ ਹੈ। ਉੱਥੋਂ ਚੰਦਰਮਾ ਲਈ ਲੰਬੀ ਯਾਤਰਾ ਸ਼ੁਰੂ ਹੋਵੇਗੀ।  ਜੀ. ਐੱਸ. ਐੱਲ. ਵੀ. ਮਾਰਕ-3 ਨੂੰ ਜਿਓਸਿੰਕ੍ਰੋਨਸ ਟਰਾਂਸਫਰ ਆਰਬਿਟ 'ਚ 4 ਟਨ ਸ਼੍ਰੇਣੀ ਦੇ ਸੈਟੇਲਾਈਟ ਨੂੰ ਲੈ ਕੇ ਜਾਣ ਲਈ ਡਿਜ਼ਾਈਨ ਕੀਤਾ ਗਿਆ ਹੈ। ਇਸਰੋ ਨੇ ਕਿਹਾ ਕਿ ਚੰਦਰਯਾਨ-2 ਨੂੰ ਚੰਦਰਮਾ 'ਤੇ ਉਤਰਨ ਵਿਚ 54 ਦਿਨ ਲੱਗਣਗੇ। ਇਸ ਤੋਂ 11 ਸਾਲ ਪਹਿਲਾਂ ਇਸਰੋ ਨੇ ਪਹਿਲੇ ਚੰਦਰ ਮਿਸ਼ਨ ਚੰਦਰਯਾਨ-1 ਦੀ ਲਾਂਚਿੰਗ ਕੀਤੀ ਸੀ।


Tanu

Content Editor

Related News