ਚੰਦਰਬਾਬੂ ਨਾਇਡੂ ਦੇ ਬੰਗਲੇ ''ਤੇ ਚੱਲਿਆ CM ਜਗਨ ਮੋਹਨ ਰੈੱਡੀ ਦਾ ਬੁਲਡੋਜ਼ਰ

06/26/2019 10:07:00 AM

ਅਮਰਾਵਤੀ— ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਦੇ ਅਮਰਾਵਤੀ ਸਥਿਤ ਘਰ ਨਾਲ ਲੱਗਦੀ ਇਮਾਰਤ ਪ੍ਰਜਾ ਵੇਦਿਕਾ ਨੂੰ ਬੁੱਧਵਾਰ ਤੜਕੇ ਤੋੜ ਦਿੱਤਾ ਗਿਆ। ਇਸ ਇਮਾਰਤ ਨੂੰ ਸੁੱਟਣ ਦਾ ਆਦੇਸ਼ ਰਾਜ ਦੇ ਮੁੱਖ ਮੰਤਰੀ ਜਗਨ ਮੋਹਨ ਰੈੱਡੀ ਨੇ ਕੁਝ ਦਿਨ ਪਹਿਲਾਂ ਦਿੱਤੇ ਸਨ। ਉਨ੍ਹਾਂ ਨੇ ਕਿਹਾ ਸੀ ਕਿ ਇਹ ਇਮਾਰਤ ਗੈਰ-ਕਾਨੂੰਨੀ ਹੈ ਅਤੇ ਅਜਿਹੀਆਂ ਸਾਰੀਆਂ ਇਮਾਰਤਾਂ ਨੂੰ ਸੁੱਟਣ ਲਈ ਚਲਾਈ ਗਈ ਮੁਹਿੰਮ ਦੇ ਅਧੀਨ ਸਭ ਤੋਂ ਪਹਿਲਾਂ ਇਸ ਨੂੰ ਤੋੜਿਆ ਜਾਵੇਗਾ। ਇਹ ਇਮਾਰਤ ਨਾਇਡੂ ਸਰਕਾਰ ਦੇ ਕਾਰਜਕਾਲ ਦੌਰਾਨ ਕਰੀਬ 8 ਕਰੋੜ ਰੁਪਏ ਦੀ ਕੀਮਤ ਨਾਲ ਬਣੀ ਸੀ। ਨਾਇਡੂ ਦੇ ਬੰਗਲੇ ਨਾਲ ਲੱਗਦੇ ਇਸ ਕਾਨਫਰੰਸ ਹਾਲ 'ਚ ਅਧਿਕਾਰੀਆਂ ਨਾਲ ਬੈਠਕਾਂ ਕੀਤੀਆਂ ਜਾਂਦੀਆਂ ਸਨ। ਇੱਥੇ ਸਾਬਕਾ ਮੁੱਖ ਮੰਤਰੀ ਲੋਕਾਂ ਨੂੰ ਮਿਲਦੇ ਸਨ। ਇਹ ਹਾਲ ਕਾਫੀ ਵੱਡਾ ਸੀ ਅਤੇ ਜ਼ਰੂਰੀ ਬੁਨਿਆਦੀ ਢਾਂਚੇ ਨਾਲ ਲੈੱਸ ਸੀ। ਅਮਰਾਵਤੀ 'ਚ ਕ੍ਰਿਸ਼ਨਾ ਨਦੀ ਦੇ ਕਿਨਾਰੇ ਬਣੇ ਨਾਇਡੂ ਦੇ ਬੰਗਲੇ ਅਤੇ ਇਸ ਇਮਾਰਤ ਦਾ ਦਰਵਾਜ਼ਾ ਵੀ ਇਕ ਹੀ ਸੀ।PunjabKesariਇਮਾਰਤ ਤੋੜਨ ਦੇ ਫੈਸਲੇ ਨਾਲ ਸਾਰੇ ਹੋਏ ਹੈਰਾਨ
ਸਰਕਾਰ ਬਦਲਣ ਤੋਂ ਬਾਅਦ ਇਸ ਨੂੰ ਲੈ ਕੇ ਚਰਚਾ ਸੀ ਕਿ ਜੇਕਰ ਨਵੀਂ ਸਰਕਾਰ ਪ੍ਰਜਾ ਵੇਦਿਕਾ ਦੀ ਵਰਤੋਂ ਕਰਦੀ ਹੈ ਤਾਂ ਆਖਰ ਨਾਇਡੂ ਉਸ ਬੰਗਲੇ 'ਚ ਕਦੋਂ ਤੱਕ ਰਹਿਣਗੇ। ਹਾਲਾਂਕਿ ਜਗਨ ਨੇ ਉਸ ਦੇ ਅੰਦਰ ਬੈਠਕ ਕਰ ਕੇ ਉਸ ਇਮਾਰਤ ਨੂੰ ਹੀ ਤੋੜਨ ਦਾ ਐਲਾਨ ਕਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਜਗਨ ਦਾ ਦਾਅਵਾ ਹੈ ਕਿ ਇਮਾਰਤ ਗੈਰ-ਕਾਨੂੰਨੀ ਸੀ ਅਤੇ ਇਸ ਦੇ ਨਿਰਮਾਣ ਦੀ ਇਜਾਜ਼ਤ ਨਹੀਂ ਸੀ।PunjabKesari

ਇਮਾਰਤ ਦੀ ਲਾਗਤ 8 ਕਰੋੜ ਤੋਂ ਵਧ
ਜਗਨ ਨੇ ਕਿਹਾ ਸੀ ਸਿੰਚਾਈ ਵਿਭਾਗ ਦੇ ਐਗਜ਼ੀਕਿਊਟਿਵ ਇੰਜੀਨੀਅਰ ਨੇ ਇਮਾਰਤ ਲਈ ਇਜਾਜ਼ਤ ਨਹੀਂ ਸੀ ਪਰ ਨਦੀ ਨਾਲ ਜੁੜੇ ਨਿਯਮਾਂ ਦੀ ਉਲੰਘਣ ਕਰ ਕੇ ਫਿਰ ਵੀ ਇਸ ਦਾ ਨਿਰਮਾਣ ਕੀਤਾ ਗਿਆ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਮਾਰਤ ਦੇ ਨਿਰਮਾਣ ਲਈ ਟੈਂਡਰ ਵੀ ਨਹੀਂ ਦਿੱਤਾ ਗਿਆ। ਨਾਲ ਹੀ ਸ਼ੁਰੂਆਤ 'ਚ ਇਸ ਦੀ ਕੀਮਤ ਕਰੀਬ 5 ਕਰੋੜ ਰੁਪਏ ਲਗਾਈ ਗਈ ਸੀ ਪਰ ਬਣਦੇ-ਬਣਦੇ ਇਸ 'ਚ 8 ਕਰੋੜ ਤੋਂ ਵੀ ਵਧ ਰੁਪਏ ਲੱਗ ਗਏ।PunjabKesariਨਾਇਡੂ ਨੇ ਕਿਹਾ ਬੇਵਕੂਫ ਫੈਸਲਾ
ਉੱਥੇ ਹੀ ਇਸ ਫੈਸਲੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਨਾਇਡੂ ਨੇ ਕਿਹਾ,''ਇਸ ਖੂਬਸੂਰਤ ਇਮਾਰਤ ਨੂੰ ਤੋੜਨਾ ਇਕ ਬੇਵਕੂਫ ਫੈਸਲਾ ਹੈ। ਅਸੀਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਇਸ ਨੂੰ ਛੱਡ ਦੇਣ, ਕਿਉਂਕਿ ਇਸ ਦਾ ਇਸਤੇਮਾਲ ਵਿਰੋਧੀ ਧਿਰ ਦੇ ਨੇਤਾ ਦੇ ਤੌਰ 'ਤੇ ਅਸੀਂ ਕਰ ਸਕਾਂਗੇ। ਜੇਕਰ ਉਹ ਸਾਨੂੰ ਨਹੀਂ ਦੇਣਾ ਚਾਹੁੰਦੇ ਸਨ ਤਾਂ ਖੁਦ ਇਸ ਦੀ ਵਰਤੋਂ ਕਰ ਸਕਦੇ ਸਨ।


DIsha

Content Editor

Related News