ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਕਾਰਨ ਧਰਨੇ 'ਤੇ ਬੈਠੇ ਚੰਦਰਬਾਬੂ ਨਾਇਡੂ

Friday, Apr 05, 2019 - 01:22 PM (IST)

ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਕਾਰਨ ਧਰਨੇ 'ਤੇ ਬੈਠੇ ਚੰਦਰਬਾਬੂ ਨਾਇਡੂ

ਆਂਧਰਾ ਪ੍ਰਦੇਸ਼— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਨੂੰ ਲੈ ਕੇ ਸਖਤ ਵਿਰੋਧ ਕੀਤਾ ਹੈ। ਟੀ.ਡੀ.ਪੀ. ਉਮੀਦਵਾਰਾਂ ਅਤੇ ਸਮਰਥਕਾਂ 'ਤੇ ਆਮਦਨ ਟੈਕਸ ਵਿਭਾਗ ਦੇ ਛਾਪੇ ਨੂੰ ਲੈ ਕੇ ਚੰਦਰਬਾਬੂ ਨਾਇਡੂ ਵਿਜੇਵਾੜਾ 'ਚ ਧਰਨੇ 'ਤੇ ਬੈਠੇ ਹਨ। ਆਮਦਨ ਟੈਕਸ ਵਿਭਾਗ ਨੇ ਬੁੱਧਵਾਰ ਨੂੰ ਟੀ.ਡੀ.ਪੀ. ਉਮੀਦਵਾਰ ਪੁੱਤਾ ਸੁਧਾਕਰ ਯਾਦਵ ਦੇ ਘਰ ਛਾਪਾ ਮਾਰਿਆ ਸੀ। ਯਾਦਵ ਨੇ ਇਸ ਨੂੰ ਚੋਣਾਵੀ ਸਾਜਿਸ਼ ਦੱਸਦੇ ਹੋਏ ਕਿਹਾ ਸੀ ਕਿ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਬੁਨਿਆਦੀ ਢਾਂਚਾ ਕੰਪਨੀ ਨੇ ਸਾਰੇ ਟੈਕਸਾਂ ਦਾ ਭੁਗਤਾਨ ਕਰ ਦਿੱਤਾ ਹੈ। ਉਨ੍ਹਾਂ ਕੋਲ ਲੁਕਾਉਣ ਲਈ ਕੁਝ ਵੀ ਨਹੀਂ ਹੈ।PunjabKesariਆਮਦਨ ਟੈਕਸ ਵਿਭਾਗ ਦੀ ਛਾਪੇਮਾਰੀ ਤੋਂ ਬਾਅਦ ਸੰਸਦ ਮੈਂਬਰ ਸੀ.ਐੱਮ. ਰਮੇਸ਼ ਮੌਕੇ 'ਤੇ ਪੁੱਜੇ ਅਤੇ ਉਨ੍ਹਾਂ ਨੇ ਆਮਦਨ ਟੈਕਸ ਅਧਿਕਾਰੀਆਂ ਤੋਂ ਪੁੱਛਿਆ ਕਿ ਕੀ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਟੀ.ਡੀ.ਪੀ. ਨੇਤਾਵਾਂ ਨੂੰ ਨਿਸ਼ਾਨਾ ਬਣਾਉਣ  ਲਈ ਭੇਜਿਆ ਹੈ? ਛਾਪੇ ਤੋਂ ਬਾਅਦ ਯਾਦਵ ਦੇ ਪਰਿਵਾਰ ਨੇ ਕਿਹਾ ਕਿ ਟੀਮ ਨੇ ਉਨ੍ਹਾਂ ਦੇ ਘਰੋਂ ਕੋਈ ਜਾਇਦਾਦ ਜਾਂ ਦਸਤਾਵੇਜ਼ ਜ਼ਬਤ ਨਹੀਂ ਕੀਤੇ ਹਨ।


author

DIsha

Content Editor

Related News