ਹਿਮਾਚਲ ''ਚ ਅਗਲੇ 24 ਘੰਟਿਆਂ ''ਚ ਮੀਂਹ ਤੇ ਬਰਫ਼ਬਾਰੀ ਦੇ ਆਸਾਰ
Thursday, Nov 12, 2020 - 06:14 PM (IST)
ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਚ ਅਗਲੇ 24 ਘੰਟਿਆਂ ਵਿਚ ਕਈ ਥਾਵਾਂ 'ਤੇ ਮੀਂਹ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਇਸ ਦੀ ਪੁਸ਼ਟੀ ਮੌਸਮ ਵਿਗਿਆਨ ਕੇਂਦਰ ਸ਼ਿਮਲਾ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ 15 ਨਵੰਬਰ ਨੂੰ ਮੈਦਾਨੀ ਅਤੇ ਮੱਧ ਪਹਾੜੀ ਜ਼ਿਲ੍ਹਿਆਂ ਲਈ 'ਯੈਲੋ ਅਲਰਟ' ਵੀ ਜਾਰੀ ਕੀਤਾ ਗਿਆ ਹੈ। ਪਹਾੜਾਂ 'ਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਹੈ ਅਤੇ 17 ਨਵੰਬਰ ਤੱਕ ਪੂਰੇ ਪ੍ਰਦੇਸ਼ ਵਿਚ ਮੌਸਮ ਖਰਾਬ ਬਣਿਆ ਰਹਿਣ ਦਾ ਅਨੁਮਾਨ ਹੈ। ਵੀਰਵਾਰ ਨੂੰ ਸ਼ਿਮਲਾ ਅਤੇ ਇਸ ਦੇ ਆਲੇ-ਦੁਆਲੇ ਹਲਕੇ ਬੱਦਲ ਛਾਏ ਰਹੇ ਅਤੇ ਧੁੰਦ ਦਰਮਿਆਨ ਧੁੱਪ ਖਿੜੀ ਰਹੀ।
ਪ੍ਰਦੇਸ਼ ਦੇ ਜ਼ਿਆਦਾਤਰ ਖੇਤਰਾਂ 'ਚ ਸਵੇਰੇ ਅਤੇ ਸ਼ਾਮ ਦੇ ਸਮੇਂ ਠੰਡ ਵੱਧ ਗਈ ਹੈ। ਮੱਧ ਅਤੇ ਉੱਚ ਪਹਾੜੀ ਜ਼ਿਲ੍ਹਿਆਂ ਵਿਚ ਲੋਕਾਂ ਨੇ ਗਰਮ ਕੱਪੜੇ ਪਹਿਨਣੇ ਸ਼ੁਰੂ ਕਰ ਦਿੱਤੇ ਹਨ। ਆਉਣ ਵਾਲੇ ਦਿਨਾਂ ਵਿਚ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿਚ ਹੋਰ ਕਮੀ ਆਉਣ ਦੀ ਸੰਭਾਵਨਾ ਜਤਾਈ ਹੈ। ਲਾਹੌਲ-ਸਪੀਤੀ ਦੇ ਹੈੱਡਕੁਆਰਟਰ ਕੇਲਾਂਗ ਵਿਚ ਘੱਟ ਤੋਂ ਘੱਟ ਤਾਪਮਾਨ 0 ਤੋਂ 0.7 ਡਿਗਰੀ ਸੈਲਸੀਅਸ ਸਭ ਤੋਂ ਘੱਟ ਰਿਹਾ, ਜਦਕਿ ਕੁੱਲੂ ਦੇ ਮਨਾਲੀ 'ਚ 2.6, ਕਿੰਨੌਰ ਦੇ ਕਲਪਾ 'ਚ 2.1, ਸੁੰਦਰਨਗਰ ਅਤੇ ਮੰਡੀ 6.0, ਸ਼ਿਮਲਾ 'ਚ 9.0 ਡਿਗਰੀ ਸੈਲਸੀਅਸ ਰਿਹਾ।