ਗੁਜਰਾਤ ’ਚ ਗਲਤ ਦਿਸ਼ਾ ’ਚ ਸਾਈਕਲ ਚਲਾਉਣ ’ਤੇ ਚਾਲਾਨ

05/29/2021 10:24:33 AM

ਸੂਰਤ– ਗੁਜਰਾਤ ਦੇ ਸੂਰਤ ਸ਼ਹਿਰ ਵਿਚ ਆਵਾਜਾਈ ਨਿਯਮਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਗਲਤ ਦਿਸ਼ਾ ਵਿਚ ਸਾਈਕਲ ਚਲਾ ਰਹੇ 47 ਸਾਲ ਦੇ ਇਕ ਵਿਅਕਤੀ ਦਾ ਮੋਟਰ ਵਾਹਨ ਐਕਟ ਤਹਿਤ ਚਾਲਾਨ ਕੱਟਿਆ ਗਿਆ ਹੈ। ਇਹ ਮਾਮਲਾ ਉਸ ਸਮੇਂ ਆਇਆ ਜਦੋਂ ਚਾਲਾਨ ਦੀ ਪ੍ਰਤੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਲੋਕਾਂ ਨੇ ਇਸ ਗੱਲ ’ਤੇ ਇਤਰਾਜ਼ ਪ੍ਰਗਟਾਇਆ ਕਿ ਪੁਲਸ ਇਕ ਸਾਈਕਲ ਚਾਲਕ ਖਿਲਾਫ ਮੋਟਰ ਵਾਹਨ ਐਕਟ ਤਹਿਤ ਕਾਰਵਾਈ ਕਿਵੇਂ ਕਰ ਸਕਦੀ ਹੈ।

ਇਹ ਵੀ ਪੜ੍ਹੋ– ‘6 ਸਾਲ ਤਕ ਦੇ ਬੱਚਿਆਂ ਨੂੰ ਕੋਰੋਨਾ ਤੋਂ ਜ਼ਿਆਦਾ ਖ਼ਤਰਾ ਨਹੀਂ’

ਦਰਅਸਲ ਬਿਜਲੀ ਕਰਘਾ ਚਲਾਉਣ ਵਾਲਾ ਰਾਜ ਬਹਾਦੁਰ ਯਾਦਵ ਵੀਰਵਾਰ ਸਵੇਰੇ ਸਚਿਨ ਜੀ. ਆਈ. ਡੀ. ਸੀ. ਇਲਾਕੇ ਵਿਚ ਸੜਕ ’ਤੇ ਜਾ ਰਿਹਾ ਸੀ ਕਿ ਉਦੋਂ ਹੀ ਇਕ ਮਹਿਲਾ ਕਾਂਸਟੇਬਲ ਕੋਮਲ ਡਾਂਗਰ ਨੇ ਉਸ ਨੂੰ ਰੋਕਿਆ ਅਤੇ ਗਲਤ ਦਿਸ਼ਾ ਵਿਚ ਸਾਈਕਲ ਚਲਾਉਣ ਨੂੰ ਲੈ ਕੇ ਮੋਟਰ ਵਾਹਨ ਐਕਟ ਤਹਿਤ ਇਕ ਚਾਲਾਨ ਜਾਰੀ ਕਰ ਦਿੱਤਾ। ਕਿਉਂਕਿ ਇਹ ਕੋਰਟ ਮੈਮੋ ਹੈ। ਇਸ ਲਈ ਯਾਦਵ ਨੂੰ ਇਸ ਮਾਮਲੇ ਵਿਚ ਨਿਆਇਕ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਹੋਣ ਦੀ ਲੋੜ ਹੈ।

ਇਹ ਵੀ ਪੜ੍ਹੋ– ਬੱਚਿਆਂ ’ਚ ਕੋਵਿਡ ਫੈਲਣ ਦੀ ਸੰਭਾਵਨਾ ਨਾਲ ਦੇਸ਼ ਦੇ ਹਸਪਤਾਲਾਂ ਨੇ ਸ਼ੁਰੂ ਕੀਤਾ ਪ੍ਰਬੰਧਨ

ਇਸ ਪੂਰੇ ਮਾਮਲੇ ’ਤੇ ਸੂਰਤ ਸ਼ਹਿਰ ਦੇ ਆਵਾਜਾਈ ਡੀ. ਸੀ. ਪੀ. ਪ੍ਰਸ਼ਾਂਤ ਸੁੰਬੇ ਨੇ ਕਿਹਾ ਕਿ ਸਾਈਕਲ ਚਾਲਕ ਖਿਲਾਫ ਮੋਟਰ ਵਾਹਨ ਐਕਟ ਤਹਿਤ ਨਹੀਂ ਸਗੋਂ ਗੁਜਰਾਤ ਪੁਲਸ ਐਕਟ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ। ਸਾਈਕਲ ਚਾਲਕ ਨੇ ਆਪਣੀ ਗਲਤੀ ਮੰਨਦੇ ਹੋਏ ਕਿਹਾ ਕਿ ਉਹ ਇਸ ਮਾਮਲੇ ਵਿਚ ਅਦਾਲਤ ਦੇ ਸਾਹਮਣੇ ਪੇਸ਼ ਹੋਵੇਗਾ ਅਤੇ ਅਦਾਲਤ ਜੋ ਵੀ ਫੈਸਲਾ ਕਰੇਗੀ, ਉਹ ਮੰਨੇਗਾ।

ਇਹ ਵੀ ਪੜ੍ਹੋ– ਭਾਰਤ ’ਚ ਕੋਰੋਨਾ ਵੈਕਸੀਨ ਨੂੰ ਲੈ ਕੇ ਉੱਠ ਰਹੇ ਸਵਾਲ ਅਤੇ ਸ਼ੰਕਾਵਾਂ ਬਾਰੇ ਜਾਣੋ ਕੀ ਕਹਿੰਦੇ ਨੇ ਮਾਹਿਰ


Rakesh

Content Editor

Related News