ਸਪੀਕਰ ਧਨਖੜ ਨੇ ਫੋਗਾਟ ਮਾਮਲੇ ''ਚ ਰਾਜ ਸਭਾ ''ਚ ਚਰਚਾ ਦੀ ਮੰਗ ਕੀਤੀ ਖਾਰਜ

Friday, Aug 09, 2024 - 02:29 PM (IST)

ਸਪੀਕਰ ਧਨਖੜ ਨੇ ਫੋਗਾਟ ਮਾਮਲੇ ''ਚ ਰਾਜ ਸਭਾ ''ਚ ਚਰਚਾ ਦੀ ਮੰਗ ਕੀਤੀ ਖਾਰਜ

ਨਵੀਂ ਦਿੱਲੀ (ਭਾਸ਼ਾ)- ਰਾਜ ਸਭਾ ਦੇ ਸਪੀਕਰ ਜਗਦੀਪ ਧਨਖੜ ਨੇ ਸ਼ੁੱਕਰਵਾਰ ਨੂੰ ਤ੍ਰਿਣਮੂਲ ਕਾਂਗਰਸ ਦੇ ਮੈਂਬਰ ਮੁਹੰਮਦ ਨਦੀਮੁਲ ਹੱਕ ਦੇ ਉਸ ਨੋਟਿਸ ਨੂੰ ਖਾਰਜ ਕਰ ਦਿੱਤਾ ਜਿਸ 'ਚ ਪੈਰਿਸ ਓਲੰਪਿਕ 'ਚ ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਯੋਗ ਠਹਿਰਾਏ ਜਾਣ ਦੇ ਮੁੱਦੇ 'ਤੇ ਚਰਚਾ ਦੀ ਮੰਗ ਕੀਤੀ ਗਈ ਸੀ। ਉੱਚ ਸਦਨ 'ਚ ਜ਼ਰੂਰੀ ਦਸਤਾਵੇਜ਼ ਰੱਖੇ ਜਾਣ ਤੋਂ ਬਾਅਦ ਧਨਖੜ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਮੁੱਦੇ 'ਤੇ ਹੱਕ ਵਲੋਂ ਨਿਯਮ 267 ਦੇ ਅਧੀਨ ਨੋਟਿਸ ਮਿਲਿਆ ਹੈ। ਧਨਖੜ ਨੇ ਕਿਹਾ,''ਮੈਂ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਮੇਰੇ ਦਫ਼ਤਰ ਨੇ ਤੁਹਾਡੇ ਨਾਲ ਸੰਪਰਕ ਕੀਤਾ। ਤੁਸੀਂ ਆਪਣੀ ਅਸਮਰੱਥਤਾ ਜ਼ਾਹਰ ਕੀਤੀ। ਮੈਂ ਤੁਹਾਡੇ ਨੇਤਾ ਨਾਲ ਗੱਲ ਕੀਤੀ ਹੈ। ਕਿਰਪਾ ਉਨ੍ਹਾਂ ਨਾਲ ਸੰਪਰਕ ਕਰੋ। ਤਬਦੀਲੀ ਲਈ ਮੈਂ ਸਦਨ 'ਚ ਅਜਿਹਾ ਕਰ ਰਿਹਾ ਹਾਂ।''

ਸਪੀਕਰ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਤਰ੍ਹਾਂ ਦੇ ਨੋਟਿਸ 'ਤੇ ਉਹ ਉਦੋਂ ਵਿਚਾਰ ਕਰਨਗੇ, ਜਦੋਂ ਉਨ੍ਹਾਂ ਤੱਕ ਸਵੇਰੇ 10 ਵਜੇਂ ਦੀ ਸਮੇਂ-ਹੱਦ ਦੇ ਅੰਦਰ ਨੋਟਿਸ ਪਹੁੰਚ ਦਿੱਤਾ ਜਾਵੇਗਾ। ਉਨ੍ਹਾਂ ਕਿਹਾ,''ਇਹ ਨਿਯਮਾਂ ਦੇ ਅਨੁਰੂਪ ਨਹੀਂ ਹੈ, ਇਸ ਲਈ ਇਸ ਨੂੰ ਮਨਜ਼ੂਰੀ ਨਹੀਂ ਦਿੱਤੀ ਜਾਂਦੀ ਹੈ।'' ਰਾਜ ਸਭਾ ਨਿਯਮ ਪੁਸਤਿਕਾ ਅਨੁਸਾਰ, ਕੋਈ ਵੀ ਮੈਂਬਰ, ਸਪੀਕਰ ਦੇ ਸਾਹਮਣੇ ਕਿਸੇ ਮੁੱਦੇ 'ਤੇ ਇਸ ਨਿਯਮ ਦੇ ਅਧੀਨ ਚਰਚਾ ਕਰਨ ਦਾ ਪ੍ਰਸਤਾਵ ਰੱਖ ਸਕਦਾ ਹੈ। ਸਪੀਕਰ ਦੀ ਸਹਿਮਤੀ ਹੋਣ 'ਤੇ ਸੰਸਦ ਦੇ ਸਾਹਮਣੇ ਸਾਰੇ ਸੂਚੀਬੱਧ ਏਜੰਡੇ ਨੂੰ ਮੁਅੱਤਲ ਕਰ ਕੇ ਉਕਤ ਮੁੱਦੇ 'ਤੇ ਚਰਚਾ ਕਰਵਾਈ ਜਾਂਦੀ ਹੈ। ਤਿੰਨ ਦਹਾਕਿਆਂ ਤੋਂ ਵੱਧ ਸਮੇਂ 'ਚ, ਨਿਯਮ 267 ਦਾ ਉਪਯੋਗ ਸਿਰਫ਼ 6 ਮੌਕਿਆਂ 'ਤੇ ਕੀਤਾ ਗਿਆ ਹੈ। ਆਏ ਦਿਨ ਇਸ ਨਿਯਮ ਦੇ ਅਧੀਨ ਨੋਟਿਸ ਮਿਲਣ 'ਤੇ ਪਿਛਲੇ ਦਿਨੀਂ ਸਪੀਕਰ ਧਨਖੜ ਨੇ ਰਾਜਨੀਤਕ ਦਲਾਂ ਦੇ ਨੇਤਾਵਾਂ ਤੋਂ ਨਿਯਮ 267 'ਤੇ ਵਿਚਾਰ ਕਰਨ ਲਈ ਕਿਹਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News