ਪਾਕਿ ਨੇ ਫਿਰ ਐੱਲ. ਓ. ਸੀ. ''ਤੇ ਕੀਤੀ ਜੰਗਬੰਦੀ ਦੀ ਉਲੰਘਣਾ
Saturday, Dec 08, 2018 - 02:12 PM (IST)

ਜੰਮੂ-ਪਾਕਿਸਤਾਨ ਹਾਲੇ ਤੱਕ ਵੀ ਸੁਧਰਨ ਦਾ ਨਾਂ ਨਹੀ ਲੈ ਰਿਹਾ ਹੈ। ਰਾਜੌਰੀ ਦੇ ਸੁੰਦਰਬਨੀ 'ਚ ਪਾਕਿਸਤਾਨੀ ਸੈਨਾ ਨੇ ਬਿਨਾਂ ਉਕਸਾਏ ਗੋਲੀਬਾਰੀ ਕੀਤੀ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਬਾਰੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਭਾਰਤੀ ਸੈਨਾ ਦੁਆਰਾ ਗੋਲੀਬਾਰੀ ਦਾ ਮੂੰਹ ਤੋੜ ਜਵਾਬ ਦਿੱਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਵੀਰਵਾਰ ਨੂੰ ਪਾਕਿਸਤਾਨ ਨੇ ਸੁੰਦਰਬਨੀ 'ਚ ਗੋਲੀਬਾਰੀ ਕੀਤੀ ਸੀ, ਜਿਸ 'ਚ ਦੋ ਸੈਨਿਕ ਜ਼ਖਮੀ ਹੋ ਗਏ ਸਨ, ਜਿਨ੍ਹਾਂ 'ਚ 1 ਸੈਨਿਕ ਦੀ ਹਸਪਤਾਲ 'ਚ ਮੌਤ ਹੋ ਗਈ ਸੀ।