ਹਰ 8 ਮਿੰਟਾਂ ’ਚ ਇਕ ਔਰਤ ਦੀ ਜਾਨ ਲੈ ਰਿਹਾ ਸਰਵਾਈਕਲ ਕੈਂਸਰ
Tuesday, Apr 22, 2025 - 04:12 AM (IST)

ਨਵੀਂ ਦਿੱਲੀ – ਦੇਸ਼ ’ਚ ਸਰਵਾਈਕਲ ਕੈਂਸਰ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜੋ ਬ੍ਰੈਸਟ ਕੈਂਸਰ ਤੋਂ ਬਅਦ ਔਰਤਾਂ ਵਿਚ ਹੋਣ ਵਾਲਾ ਦੂਜਾ ਸਭ ਤੋਂ ਆਮ ਕੈਂਸਰ ਬਣ ਗਿਆ ਹੈ। ਇਸ ਕਾਰਨ ਜਿੱਥੇ ਹਰ ਸਾਲ ਲਗਭਗ 1,27,526 ਨਵੇਂ ਮਾਮਲੇ ਸਾਹਮਣੇ ਆਉਂਦੇ ਹਨ, ਉੱਥੇ ਹੀ 79,906 ਮੌਤਾਂ ਹੋ ਜਾਂਦੀਆਂ ਹਨ ਮਤਲਬ ਹਰ 8 ਮਿੰਟਾਂ ’ਚ ਇਕ ਔਰਤ ਸਰਵਾਈਕਲ ਕੈਂਸਰ ਨਾਲ ਜਾਨ ਗੁਆ ਰਹੀ ਹੈ। ਇਹ ਜਾਣਕਾਰੀ ਪਦਮਸ਼੍ਰੀ ਡਾ. ਨੀਰਜਾ ਬਾਟਲਾ ਨੇ ਕੌਮੀ ਆਯੁਰਵਿਗਿਆਨ ਅਕਾਦਮੀ ਦੇ 65ਵੇਂ ਸਥਾਪਨਾ ਦਿਵਸ ’ਚ ਦਿੱਤੀ।