ਮਾਪੇ ਤੈਅ ਕਰਨਗੇ ਕਦੋਂ ਖੋਲ੍ਹੇ ਜਾਣ ਸਕੂਲ, ਸਿੱਖਿਆ ਮਹਿਕਮੇ ਨੇ ਦਿੱਤੀ ਵੱਡੀ ਜ਼ਿੰਮੇਵਾਰੀ

07/20/2020 1:45:26 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਮਹਾਮਾਰੀ ਦੇਸ਼ ਭਰ 'ਚ ਵੱਧਦੀ ਜਾ ਰਹੀ ਹੈ। ਅਜਿਹੇ ਵਿਚ ਦੇਸ਼ ਦਾ ਭਵਿੱਖ ਆਖੇ ਜਾਣ ਵਾਲੇ ਵਿਦਿਆਰਥੀਆਂ ਦੀ ਮਾਨਸਿਕ ਪਰੇਸ਼ਾਨੀ ਵੀ ਵਧ ਰਹੀ ਹੈ, ਕਿਉਂਕਿ ਸਕੂਲ-ਕਾਲਜ ਪਿਛਲੇ 4 ਮਹੀਨਿਆਂ ਤੋਂ ਬੰਦ ਹਨ। ਸਕੂਲ-ਕਾਲਜਾਂ ਨੂੰ ਮੁੜ ਤੋਂ ਖੋਲ੍ਹਣਾ ਸਰਕਾਰ ਲਈ ਇਕ ਵੱਡੀ ਚੁਣੌਤੀ ਬਣੀ ਹੋਈ ਹੈ। ਇਨ੍ਹਾਂ ਨੂੰ ਖੋਲ੍ਹਣ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਸਕੂਲ-ਕਾਲਜਾਂ ਨੂੰ ਮੁੜ ਖੋਲ੍ਹੇ ਜਾਣ ਨੂੰ ਲੈ ਕੇ ਇਕ ਅਹਿਮ ਜਾਣਕਾਰੀ ਸਾਹਮਣੇ ਆਈ ਹੈ। 
ਦਰਅਸਲ ਕੇਂਦਰੀ ਸਿੱਖਿਆ ਮਹਿਕਮੇ ਨੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਬੱਚਿਆਂ ਦੇ ਮਾਪਿਆਂ ਤੋਂ ਇਸ ਬਾਬਤ ਰਾਇ ਲੈਣ ਲਈ ਕਿਹਾ ਹੈ ਕਿ ਉਹ ਕਦੋਂ ਸਕੂਲ ਮੁੜ ਖੋਲ੍ਹਣ ਨੂੰ ਲੈ ਕੇ ਸਹਿਜ ਮਹਿਸੂਸ ਕਰਦੇ ਹਨ। ਯਾਨੀ ਕਿ ਅੰਤਿਮ ਫੈਸਲਾ ਮਾਪਿਆਂ ਨੂੰ ਹੀ ਲੈਣਾ ਹੋਵੇਗਾ।

ਮਨੁੱਖੀ ਵਸੀਲੇ ਵਿਕਾਸ ਮਹਿਕਮੇ ਵਲੋਂ ਇਕ ਸਰਕੂਲਰ ਭੇਜ ਕੇ ਇਹ ਜਾਣਨ ਲਈ ਕਿਹਾ ਗਿਆ ਹੈ ਕਿ ਸਕੂਲ ਮੁੜ ਤੋਂ ਖੋਲ੍ਹਣ ਲਈ ਮਾਪਿਆਂ ਦੀਆਂ ਕੀ ਰਾਇ ਹੈ। ਮਾਪੇ ਅਗਸਤ, ਸਤੰਬਰ ਜਾਂ ਅਕਤੂਬਰ ਵਿਚੋਂ ਕਿਸ ਮਹੀਨੇ ਸਕੂਲ ਮੁੜ ਖੋਲ੍ਹਣ ਨੂੰ ਲੈ ਕੇ ਸਹਿਮਤ ਹਨ। ਇਸ ਮਾਮਲੇ 'ਚ ਹੋਰ ਰਾਇ, ਟਿੱਪਣੀ ਅਤੇ ਸੁਝਾਅ ਮੰਗੇ ਗਏ ਹਨ। ਇਹ ਵੀ ਕਿਹਾ ਗਿਆ ਹੈ ਕਿ ਜਦੋਂ ਸਕੂਲ ਮੁੜ ਖੋਲ੍ਹੇ ਜਾਣਗੇ ਤਾਂ ਉਨ੍ਹਾਂ ਦੀ ਕੀ ਉਮੀਦਾਂ ਹਨ। 

ਦੱਸ ਦੇਈਏ ਕਿ ਕੋਰੋਨਾ ਵਾਇਰਸ ਦੇ ਚੱਲਦੇ 16 ਮਾਰਚ 2020 ਤੋਂ ਹੀ ਸਕੂਲ ਅਤੇ ਕਾਲਜ ਸਮੇਤ ਸਾਰੀਆਂ ਸਿੱਖਿਅਕ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਕੇਂਦਰ ਸਰਕਾਰ ਸਕੂਲ-ਕਾਲਜ ਮੁੜ ਤੋਂ ਖੋਲ੍ਹਣ ਨੂੰ ਲੈ ਕੇ ਦੁਚਿੱਤੀ ਵਿਚ ਹੈ, ਇਸ ਲਈ ਅੰਤਿਮ ਫੈਸਲਾ ਮਾਪਿਆਂ 'ਤੇ ਛੱਡ ਦਿੱਤਾ ਗਿਆ ਹੈ। ਕੋਰੋਨਾ ਦੇ ਹਾਲਾਤ ਨੂੰ ਦੇਖਦਿਆਂ ਸਰਕਾਰ ਨੇ ਸਕੂਲਾਂ ਦੇ ਸਿਲੇਬਸ 'ਚ 30 ਫੀਸਦੀ ਦੀ ਕਟੌਤੀ ਕਰਨ ਦਾ ਵੀ ਫੈਸਲਾ ਕੀਤਾ ਹੈ।


Tanu

Content Editor

Related News