ਯਾਸੀਨ ਮਲਿਕ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਮਿਲ ਸਕਦੀ ਹੈ ‘Y’ ਕੈਟੇਗਰੀ ਸੁਰੱਖਿਆ

Sunday, May 29, 2022 - 12:02 PM (IST)

ਯਾਸੀਨ ਮਲਿਕ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਨੂੰ ਮਿਲ ਸਕਦੀ ਹੈ ‘Y’ ਕੈਟੇਗਰੀ ਸੁਰੱਖਿਆ

ਨੈਸ਼ਨਲ ਡੈਸਕ- ਯਾਸੀਨ ਮਲਿਕ ਨੂੰ ਸਜ਼ਾ ਸੁਣਾਉਣ ਵਾਲੇ ਜੱਜ ਦੀ ਸੁਰੱਖਿਆ ਵਧਾਈ ਜਾਏਗੀ। ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀ ਫੰਡਿੰਗ ਦੇ ਮਾਮਲੇ ਵਿਚ ਸਜ਼ਾ ਸੁਣਾਉਣ ਵਾਲੇ ਜੱਜ ਪਰਵੀਨ ਸਿੰਘ ਨੂੰ ਵਾਈ ਕੈਟੇਗਰੀ ਦੀ ਸੁਰੱਖਿਆ ਦਿੱਤੀ ਜਾ ਸਕਦੀ ਹੈ। ਅਜੇ ਉਨ੍ਹਾਂ ਦੇ ਕੋਲ ਐਕਸ ਕੈਟੇਗਰੀ ਦੀ ਸੁਰੱਖਿਆ ਹੈ। ਯਾਸੀਨ ਮਲਿਕ ਨੂੰ ਵਿਸ਼ੇਸ਼ ਰਾਸ਼ਟਰੀ ਜਾਂਚ (ਐੱਨ. ਆਈ. ਏ)  ਕੋਰਟ ਦੇ ਜੱਜ ਪਰਵੀਨ ਸਿੰਘ ਨੇ ਅੱਤਵਾਦੀ ਫੰਡਿੰਗ ਦੇ ਮਾਮਲੇ ਵਿਚ ਦੋਸ਼ੀ ਪਾਉਂਦੇ ਦੋ ਕੇਸਾਂ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਸਜ਼ਾ ਦੇ ਐਲਾਨ ਤੋਂ ਬਾਅਦ ਜੰਮੂ-ਕਸ਼ਮੀਰ ਦੇ ਨੇਤਾਵਾਂ ਵਲੋਂ ਫੈਸਲੇ ਦੀ ਨਿੰਦਾ ਕੀਤੀ ਜਾ ਰਹੀ ਹੈ ਤਾਂ ਸਜ਼ਾ ਸੁਣਾਉਣ ਵਾਲੇ ਜੱਜ ਦੀ ਸੁਰੱਖਿਆ ਸਬੰਧੀ ਖਤਰਾ ਵਧ ਗਿਆ ਹੈ, ਅਜਿਹੇ ਵਿਚ ਕੇਂਦਰ ਸਰਕਾਰ ਉਨ੍ਹਾਂ ਦੀ ਸੁਰੱਖਿਆ ਵਧਾ ਸਕਦੀ ਹੈ।

ਇਹ ਵੀ ਪੜ੍ਹੋ- ਅੱਤਵਾਦੀ ਫੰਡਿੰਗ ਕੇਸ ’ਚ ਯਾਸੀਨ ਮਲਿਕ ਨੂੰ ਹੋਈ ਉਮਰ ਕੈਦ ਦੀ ਸਜ਼ਾ

11 ਲੋਕਾਂ ਲਈ ਮਿਲੇਗਾ ਇਕ ਸਥਾਈ ਗਾਰਡ
ਸੀਨੀਅਰ ਜੱਜ, ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂ. ਏ. ਪੀ. ਏ.) ਦੇ ਤਹਿਤ ਐੱਨ. ਆਈ. ਏ. ਵਲੋਂ ਵੱਡੀ ਗਿਣਤੀ ਵਿਚ ਜਾਂਚ ਕੀਤੇ ਜਾ ਰਹੇ ਮਾਮਲਿਆਂ ’ਤੇ ਵੀ ਨਜ਼ਰ ਰੱਖਣਗੇ। ਵਾਈ ਸ਼੍ਰੇਣੀ ਦੀ ਸੁਰੱਖਿਆ ਵਿਚ ਦੋ ਨਿੱਜੀ ਸੁਰੱਖਿਆ ਅਧਿਕਾਰੀਆਂ ਦੇ ਨਾਲ 11 ਲੋਕਾਂ ਲਈ ਇਕ ਸਥਾਈ ਗਾਰਡ ਸ਼ਾਮਲ ਹੋਵੇਗਾ। ਗ੍ਰਹਿ ਮੰਤਰਾਲਾ ਦੇ ਇਕ ਅਧਿਕਾਰੀ ਮੁਤਾਬਕ ਖਤਰੇ ਦੀ ਧਾਰਨਾ ਦੇ ਆਧਾਰ ’ਤੇ ਕਵਰ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਅਤੇ ਇਸ ਨੂੰ 6 ਗਰੁੱਪਾਂ (ਐਕਸ, ਵਾਈ, ਜੈੱਡ, ਜੈੱਡ+ ਅਤੇ ਵਿਸ਼ੇਸ਼ ਸੁਰੱਖਿਆ ਸਮੂਹ ਅਤੇ ਰਾਸ਼ਟਰੀ ਸੁਰੱਖਿਆ ਗਾਰਡ ਸਰੁੱਖਿਆ) ’ਚ ਕਲਾਸੀਫਾਈਡ ਕੀਤਾ ਜਾਂਦਾ ਹੈ।

ਇਹ ਵੀ ਪੜ੍ਹੋ- ਯੋਗੀ ਸਰਕਾਰ ਦਾ ਵੱਡਾ ਫ਼ੈਸਲਾ; ਔਰਤਾਂ ਸਿਰਫ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ ਕਰਨਗੀਆਂ ਕੰਮ

ਅਫਜ਼ਲ ਗੁਰੂ ਕੇਸ ’ਚ ਜੱਜ ਨੂੰ ਦਿੱਤੀ ਗਈ ਸੀ ਸੁਰੱਖਿਆ-
ਇਸ ਤੋਂ ਪਹਿਲਾਂ 2002 ਦੇ ਸੰਸਦ ਹਮਲੇ ਦੇ ਦੋਸ਼ੀ ਅਫਜ਼ਲ ਗੁਰੂ ਨੂੰ ਮੌਤ ਦੀ ਸਜ਼ਾ ਦੇਣ ਵਾਲੇ ਵਿਸ਼ੇਸ਼ ਜੱਜ ਐੱਨ. ਐੱਨ. ਢੀਂਗਰਾ ਨੂੰ ਦਿੱਲੀ ਪੁਲਸ ਨੇ ਉੱਚ ਪੱਧਰ ਦੀ ਸੁਰੱਖਿਆ ਪ੍ਰਦਾਨ ਕੀਤੀ ਸੀ। ਪਿਛਲੇ ਦਿਨੀਂ ਅੱਤਵਾਦੀਆਂ ਨੇ ਕਸ਼ਮੀਰ ਵਿਚ ਇਕ ਸੈਸ਼ਨ ਜੱਜ ਨੀਲਕੰਠ ਗੰਜੂ ਨੂੰ ਮਾਰ ਦਿੱਤਾ ਸੀ, ਜਿਨ੍ਹਾਂ ਨੇ ਜੰਮੂ-ਕਸ਼ਮੀਰ ਲਿਬਰੇਸ਼ਨ ਫਰੰਟ ਦੇ ਨੇਤਾ ਮਕਬੂਲ ਭੱਟ ਨੂੰ ਮੌਤ ਦੀ ਸਜ਼ਾ ਸੁਣਾਈ ਸੀ। ਬਾਅਦ ਵਿਚ ਅਫਜ਼ਲ ਗੁਰੂ ਅਤੇ ਭੱਟ ਦੋਨਾਂ ਨੂੰ ਫਾਂਸੀ ਦੇ ਦਿੱਤੀ ਗਈ।

ਇਹ ਵੀ ਪੜ੍ਹੋ- ਪਿਛਲੇ 8 ਸਾਲਾਂ ’ਚ ਦੇਸ਼ ਦੀ ਸੇਵਾ ਕਰਨ ’ਚ ਕੋਈ ਕਸਰ ਨਹੀਂ ਛੱਡੀ: PM ਮੋਦੀ

ਜੇਲ੍ਹ ’ਚ ਸਖ਼ਤ ਸੁਰੱਖਿਆ ’ਚ ਹੈ ਮਲਿਕ-
ਤਿਹਾੜ ਜੇਲ੍ਹ ਅਧਿਕਾਰੀਆਂ ਨੇ ਦੱਸਿਆ ਕਿ ਵੱਖਵਾਦੀ ਨੇਤਾ ਮਲਿਕ ਨੂੰ ਸਖ਼ਤ ਸੁਰੱਖਿਆ ਦਰਮਿਆਨ ਇਕ ਵੱਖਰੀ ਕੋਠੜੀ ਵਿਚ ਰੱਖਿਆ ਗਿਆ ਹੈ। ਜੇਲ੍ਹ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਨਾਲ ਮਲਿਕ ਨੂੰ ਜੇਲ ਵਿਚ ਕੋਈ ਕੰਮ ਨਹੀਂ ਸੌਂਪਿਆ ਜਾ ਸਕਦਾ ਹੈ। ਉਸ ਨੂੰ ਭਾਰੀ ਸੁਰੱਖਿਆ ਵਿਚਾਲੇ ਜੇਲ ਨੰਬਰ-7 ਵਿਚ ਇਕ ਵੱਖਰੇ ਸੈੱਲ ’ਚ ਰੱਖਿਆ ਗਿਆ ਹੈ। ਉਸਦੀ ਸੁਰੱਖਿਆ ਦੀ ਨਿਯਮਤ ਨਿਗਰਾਨੀ ਅਤੇ ਸਮੇਂ-ਸਮੇਂ ’ਤੇ ਸਮੀਖਿਆ ਕੀਤੀ ਜਾਏਗੀ।


author

Tanu

Content Editor

Related News